KMV During the Literary Fest, the girls presented a masterpiece of art
ਪੰਜਾਬ ਅਤੇ ਚੰਡੀਗੜ੍ਹ ਦੇ ਵਿਭਿੰਨ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ 25 ਟੀਮਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਲਿਆ ਭਾਗ
ਕੇਸਰੀ ਨਿਊਜ਼ ਨੈੱਟਵਰਕ-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾ ਵਿਦਿਆਲਾ, ਆਟੋਨਾਮਸ ਕਾਲਜ, ਜਲੰਧਰ ਦੇ ਪੀ.ਜੀ. ਡਿਪਾਰਟਮੈਂਟ ਆਫ ਇੰਗਲਿਸ਼ ਵੱਲੋਂ ਲਿਟਮੇਨੀਆ-22 (ਐਨ ਉਡ ਟੂ ਕ੍ਰਿਏਟੀਵਿਟੀ) ਅੰਤਰ ਕਾਲਜ ਇੰਗਲਿਸ਼ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆ ਤੋਂ ਇਲਾਵਾਂ ਚੰਡੀਗੜ੍ਹ ਆਦਿ ਦੇ ਵਿਭਿੰਨ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਆਈਆਂ 25 ਟੀਮਾਂ ਨੇ ਹਿੱਸਾ ਲਿਆ।
ਸ਼੍ਰੀ ਚੰਦਰ ਮੋਹਨ, ਪ੍ਰਧਾਨ, ਆਰੀਆ ਸਿਖਿਆ ਮੰਡਲ ਨੇ ਇਸ ਪ੍ਰੋਗ੍ਰਾਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਵੰਦੇ ਮਾਤਰਮ ਅਤੇ ਸ਼ਮ੍ਹਾਂ ਰੌਸ਼ਨ ਉਪਰੰਤ ਕਾਲਜ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਤੇ ਪਹੁੰਚੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ।
ਉਨਾਂ ਲਿਟਮੇਨੀਆ ਦੇ ਆਯੋਜਨ ਦੇ ਮਨੋਰਥ ਨੂੰ ਸਪਸ਼ਟ ਕਰਦਿਆਂ ਦੱਸਿਆ ਕਿ ਸਾਹਿਤ ਮਨੁੱਖ ਨੂੰ ਵਧੇਰੇ ਸੰਵੇਦਨਸ਼ੀਲ, ਸੰਜੀਦਾ ਅਤੇ ਮਾਨਵੀ ਸਰੋਕਾਰਾਂ ਨਾਲ ਜੋੜਦਾ ਹੈ ਅਤੇ ਜੀਵਨ ਪ੍ਰਤੀ ਚਿੰਤਨਸ਼ੀਲ ਬਣਾਉਂਦੇ ਹੋਇਆਂ ਉਸਨੂੰ ਇੱਕ ਬਿਹਤਰ ਇਨਸਾਨ ਬਣਨ ਦੀ ਰਾਹ ਤੇ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਵਿਗਿਆਨ ਅਤੇ ਤਕਨੀਕ ਦੀ ਦੁਨੀਆ ਵਿਚ ਸਾਹਿਤਿਕ ਪਾਠਕਾਂ ਦੀ ਗਿਣਤੀ ਘੱਟ ਹੋ ਰਹੀ ਹੈ।
ਲਿਟਮੇਨੀਆ ਦਾ ਆਯੋਜਨ ਨੌਜਵਾਨ ਵਰਗ ਨੂੰ ਸਹਿਤ ਪ੍ਰੇਮੀ ਬਣਾ ਕੇ ਮਾਨਵੀ ਕਦਰਾਂ ਕੀਮਤਾਂ ਅਤੇ ਸੰਵੇਦਨਸ਼ੀਲਤਾ ਦੇ ਮਨੋਰਥ ਨਾਲ ਜੁੜਿਆ ਵੀ ਹੋਇਆ ਹੈ। ਇਸ ਦੇ ਨਾਲ ਹੀ ਇਸ ਪ੍ਰੋਗ੍ਰਾਮ ਵਿੱਚ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਸਮੂਹ ਪ੍ਰਤੀਭਾਗੀਆਂ ਨੂੰ ਆਪਣੇ ਪ੍ਰੇਰਨਾਦਾਇਕ ਸ਼ਬਦਾਂ ਰਾਹੀ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਜਿੱਥੇ ਉਹਨਾਂ ਦੀ ਪ੍ਰਤਿਭਾ ਨੂੰ ਉੱਤਮ ਮੰਚ ਪ੍ਰਦਾਨ ਕਰਨ ਵਿੱਚ ਸਹਾਇਕ ਸਾਬਿਤ ਹੁੰਦੇ ਹਨ ਉੱਥੇ ਨਾਲ ਹੀ ਉਹਨਾਂ ਅੰਦਰ ਮੁਕਾਬਲੇ ਦੀ ਸਾਰਥਕ ਭਾਵਨਾ ਦਾ ਸੰਚਾਰ ਕਰਦੇ ਹੋਏ ਵਿਸ਼ੇ ਦੀ ਵਿਹਾਰਕ ਜਾਣਕਾਰੀ ਵੀ ਪ੍ਰਦਾਨ ਕਰਦੇ ਹਨ। ਮੁੱਖ ਮਹਿਮਾਨ ਸ਼੍ਰੀ ਚੰਦਰ ਮੋਹਨ ਨੇ ਇਸ ਮੌਕੇ ਤੇ ਸੰਬੋਧਿਤ ਹੁੰਦੇ ਹੋਏ ਗਿਆਨ ਨੂੰ ਮਨੁੱਖ ਦਾ ਤੀਸਰਾ ਨੇਤਰ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਸਾਹਿਤ, ਅਦਾਕਾਰੀ, ਬੌਧਿਕਤਾ ਅਤੇ ਸੰਗੀਤ ਦੇ ਅਦਬੁੱਤ ਸੁਮੇਲ ਦੀ ਪੇਸ਼ਕਾਰੀ ਨਾਲ ਜੁੜੇ ਇਸ ਸਮਾਰੋਹ ਵਿਚ ਆਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਅੱਗੇ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਅਜੋਕੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੁੜਨ ਦੀ ਗੰਭੀਰ ਜ਼ਰੂਰਤ ਹੈ ਅਤੇ ਲਿਟਮੇਨਿਆ ਜਿਹੇ ਪ੍ਰੋਗਰਾਮਾਂ ਦਾ ਆਯੋਜਨ ਇਸ ਮਨੋਰਥ ਵੱਲ ਇੱਕ ਸਾਰਥਕ ਕਦਮ ਹੈ। ਪ੍ਰੋਗ੍ਰਾਮ ਦੀ ਪਹਿਲੀ ਆਈਟਮ ਲਿਟਰੇਰੀ ਪ੍ਰੇਡ ਵਿੱਚ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਅੰਗ੍ਰੇਜ਼ੀ ਭਾਸ਼ਾ ਅਤੇ ਸਾਹਿਤ ਨਾਲ ਜੁੜੀਆਂ ਵਿਭਿੰਨ ਹਸਤੀਆਂ ਨੂੰ ਬਾਖੂਬੀ ਮੰਚ ਤੇ ਜੀਵੰਤ ਕੀਤਾ।
ਸਾਕਸ਼ੀ ਦੁਆਰਾ ਸਰੋਜਨੀ ਨਾਯਡੂ, ਭੂਮਿਕਾ ਦੁਆਰਾ ਪ੍ਰੀਤੀ ਸ਼ਿਨਾਯ, ਮੁਸਕਾਨ ਦੁਆਰਾ ਸ਼ੋਭਾ ਡੇ, ਕ੍ਰੀਤਿਕਾ ਦੁਆਰਾ ਸਨੋ ਵਾਇਟ, ਨਿਵੇਦਿਤਾ ਦੁਆਰਾ ਸਿੰਡਰੇਲਾ, ਜਸਨੀਤ ਦੁਆਰਾ ਰੋਮੀੳ, ਨਵਰੂਪ ਦੁਆਰਾ ਸ਼ਾਰਲੌਕ ਹੋਮਸ ਅਤੇ ਹੀਮਾਂਸੀ ਦੁਆਰਾ ਕਲਿੳਪੇਟਰਾ ਦੇ ਸਫਲ ਮੰਚਨ ਨੇ ਸਭ ਦਾ ਧਿਆਨ ਆਕਸ਼ਿਤ ਕੀਤਾ। ਇਸਤੋਂ ਇਲਾਵਾ ਇਸ ਪ੍ਰੋਗ੍ਰਾਮ ਵਿੱਚ ਲਿਟਰੇਰੀ ਕਰੈਕਟਰਜ਼ ਕਮ ਅਲਾਈਵ, ਪੋਈਟੀਕਲ ਰੈਸੀਟੇਸ਼ਨ, ਕੈਲੀਗ੍ਰਾਫੀ, ਕੁਇਜ਼, ਪੋਰਟਰੇਟ ਮੇਕਿੰਗ ਆਫ ਐੰਡ ਇੰਗਲਿਸ਼ ਲਿਟਰੇਰੀ ਫਿੱਗਰ ਅਤੇ ਟਰਨਕੋਟ ਜਿਹੇ ਮੁਕਾਬਲਿਆ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ, ਤਿਆਰੀ ਅਤੇ ਆਤਮਵਿਸ਼ਵਾਸ ਦੇ ਨਾਲ ਆਪਣੀ ਕਲਾ ਦਾ ਮੁਜ਼ਾਹਿਰਾ ਕਰਦੇ ਹੋਇਆਂ ਅੰਗਰੇਜ਼ੀ ਕਲਾਸੀਕਲ ਸਾਹਿਤ ਦੇ ਵਿਭਿੰਨ ਚਿੱਤਰਾਂ ਨੂੰ ਮੰਚ ਤੇ ਪੇਸ਼ ਕੀਤਾ। ਕੈਲੀਗ੍ਰਾਫੀ ਮੁਕਾਬਲੇ ਵਿੱਚੋਂ ਡੇਵੀਏਟ ਨੇ ਪਹਿਲਾ, ਐਸ.ਡੀ. ਕਾਲਜ,ਜਲੰਧਰ ਨੇ ਦੂਸਰਾ ਅਤੇ ਬਾਬਾ ਸਾਹਿਬ ਭੀਮ ਰਾੳ ਅੰਬੇਦਕਰ, ਸਰਕਾਰੀ ਕਾਲਜ, ਜਲੰਧਰ ਅਤੇ ਏ.ਪੀ.ਜੇ., ਜਲੰਧਰ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਜਦਕਿ ਮਾਤਾ ਗੁਜਰੀ ਕਾਲਜ ਹੌਸਲਾ ਅਫਜਾਈ ਇਨਾਮ ਦਾ ਹਕਦਾਰ ਬਣਿਆ।
ਲਿਟਰੇਰੀ ਕਰੈਕਟਰਜ਼ ਕਮ ਅਲਾਈਵ ਮੁਕਾਬਲੇ ਵਿੱਚੋਂ ਪਹਿਲੇ ਸਥਾਨ ਤੇ ਖਾਲਸਾ ਕਾਲਜ, ਅੰਮ੍ਰਿਤਸਰ, ਦੂਸਰੇ ਸਥਾਨ ਐਚ.ਐਮ.ਵੀ. ਕਾਲਜ, ਜਲੰਧਰ ਅਤੇ ਤੀਸਰੇ ਸਥਾਨ ਤੇ ਸਾਂਝੇ ਰੂਪ ਵਿੱਚ ਕੰਨਿਆ ਮਹਾ ਵਿਦਿਆਲਾ ਅਤੇ ਹਿੰਦੂ ਕੰਨਿਆ ਕਾਲਜ ਰਹੇ ਅਤੇ ਹੌਸਲਾ ਅਫਜ਼ਾਈ ਇਨਾਮ ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੂੰ ਪ੍ਰਦਾਨ ਕੀਤਾ ਗਿਆ।
ਪੋਟਰੇਟ ਮੇਕਿੰਗ ਮੁਕਾਬਲੇ ਵਿੱਚੋਂ ਕੇ.ਐਮ.ਵੀ. ਪਹਿਲੇ, ਲਾਇਲਪੁਰ ਖਾਲਸਾ ਕਾਲਜ ਦੂਸਰੇ ਸਥਾਨ ਅਤੇ ਖਾਲਸਾ ਕਾਲਜ, ਅੰਮ੍ਰਿਤਸਰ ਤੀਸਰੇ ਸਥਾਨ ਤੇ ਰਿਹਾ। ਹੌਸਲਾ ਅਫਜ਼ਾਈ ਇਨਾਮ ਦੇ ਲਈ ਇਸ ਮੁਕਾਬਲੇ ਵਿੱਚੋਂ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਅਤੇ ਐਨ.ਜੇ.ਐਸ.ਏ. ਸਰਕਾਰੀ ਕਾਲਜ, ਕਪੂਰਥਲਾ ਨੂੰ ਚੁਣਿਆ ਗਿਆ।
ਟਰਨਕੋਟ ਮੁਕਾਬਲਿਆ ਵਿੱਚੋਂ ਕੇ.ਐਮ.ਵੀ. ਪਹਿਲੇ, ਐਚ.ਐਮ.ਵੀ. ਦੂਸਰੇ ਅਤੇ ਏ.ਪੀ.ਜੇ. ਕਾਲਜ, ਡੀ.ਏ.ਵੀ. ਯੂਨੀਵਰਸਿਟੀ ਅਤੇ ਜੀ.ਐਨ.ਏ. ਯੂਨੀਵਰਸਿਟੀ ਤੀਸਰੇ ਸਥਾਨ ਤੇ ਰਹੇ ਜਦਕਿ ਹੌਸਲਾ ਅਫਜ਼ਾਈ ਇਨਾਮ ਲਈ ਲਾਇਲਪੁਰ ਖਾਲਸਾ ਕਾਲਜ,ਜਲੰਧਰ ਨੂੰ ਚੁਣਿਆ ਗਿਆ।