ਅੰਮ੍ਰਿਤਸਰ, 2 ਮਈ (ਕੇਸਰੀ ਨਿਊਜ਼ ਨੈੱਟਵਰਕ) : ਸਿੱਖ ਸ਼ਰਧਾਲੂਆਂ ਦੀ ਮੰਗ ਦੇ ਮੱਦੇਨਜ਼ਰ ਹਵਾਬਾਜ਼ੀ ਮੰਤਰਾਲੇ ਨੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਤੋਂ ਅੰਮ੍ਰਿਤਸਰ-ਨਾਂਦੇੜ ਉੜਾਨ ਸ਼ੁਰੂ ਕੀਤੀ ਸੀ। ਇਸ ਦਾ ਕਾਰਨ ਦੋ ਸਿੱਖ ਤਖਤਾਂ ਨੂੰ ਆਪਸ ਵਿੱਚ ਜੋੜਨਾ ਸੀ, ਤਾਂ ਜੋ ਇੱਥੇ ਸੰਗਤਾਂ ਸਿੱਧੇ ਨਾਂਦੇੜ ਸਾਹਿਬ ਪਹੁੰਚ ਕੇ ਆਪਣੇ ਗੁਰੂ ਦੇ ਦਰਸ਼ਨ ਕਰ ਸਕਣ। ਏਅਰ ਇੰਡੀਆ ਨੇ ਅੰਮ੍ਰਿਤਸਰ ਨਾਂਦੇੜ ਉਡਾਨ ਨੂੰ ਮੁੱਲਤਲ ਕਰ ਦਿੱਤੀ ਹੈ
ਦੱਸ ਦੇਈਏ ਕਿ ਪਰ ਅਚਾਨਕ 30 ਸਤੰਬਰ 2021 ਨੂੰ ਇਸ ਫਲਾਈਟ ਨੂੰ ਰੋਕ ਦਿਤਾ ਗਿਆ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਰੋਧ ਕੀਤਾ ਅਤੇ ਫਲਾਈਟ ਬਹਾਲ ਕਰਨ ਦੀ ਮੰਗ ਕੀਤੀ ਤਾਂ ਨਵੰਬਰ 2021 ਨੂੰ ਇਹ ਉਡਾਨ ਮੁੜ ਸ਼ੁਰੂ ਕਰ ਦਿਤੀ ਗਈ। ਪਾਰ ਹੁਣ ਇਕ ਫਿਰ ਏਅਰ ਇੰਡੀਆ ਨੇ ਮਾਰਚ ਦੇ ਅੰਤ ਵਿੱਚ ਅੰਮ੍ਰਿਤਸਰ ਨਾਂਦੇੜ ਉਡਾਨ ਨੂੰ ਬੰਦ ਕਰ ਦਿੱਤਾ ਹੈ