ਚੰਡਿਗੜ੍ਹ, 2 ਮਈ (ਕੇਸਰੀ ਨਿਊਜ਼ ਨੈੱਟਵਰਕ) : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਨੇ ਆਪਣੀਆਂ ਸ਼ਾਨਦਾਰ ਸਫ਼ਲਤਾਵਾਂ ਦੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਐਜੂਕੇਸ਼ਨ ਵਰਲਡ ਦੁਆਰਾ ਉੱਚ ਸਿੱਖਿਆ ਰੈਂਕਿੰਗਜ਼ (2022-23) ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ ਕਰਕੇ ਇਕ ਵਾਰ ਫਿਰ ਇੱਕ ਮਿਸਾਲ ਕਾਇਮ ਕੀਤੀ ਹੈ । ਇਸ ਦੇ ਨਾਲ ਹੀ ਸੰਸਥਾ ਨੂੰ ਉੱਚ ਸਿੱਖਿਆ ਰੈਂਕਿੰਗਜ਼ ਅਨੁਸਾਰ ਪੰਜਾਬ ਦੇ ਕਾਲਜਾਂ ਵਿੱਚੋਂ ਰੈਂਕ ਨੰਬਰ 1 ਮਹਿਲਾ ਆਟੋਨਾਮਸ ਕਾਲਜ ਹੋਣ ਦਾ ਵੀ ਮਾਣ ਪ੍ਰਾਪਤ ਹੈ।ਕੁਆਲਿਟੀ, ਰੈਂਕਿੰਗ ਅਤੇ ਵਿਦਿਆਲਾ ਦੁਆਰਾ ਸ਼ੁਰੂ ਕੀਤੇ ਗਏ ਨਿਊ ਏਜ ਪ੍ਰੋਗਰਾਮਾਂ ਨਾਲ ਕੇ.ਐਮ.ਵੀ. ਹੋਰਨਾਂ ਸਿੱਖਿਆ ਸੰਸਥਾਵਾਂ ਤੋਂ ਮੀਲਾਂ ਅੱਗੇ ਆ ਖੜ੍ਹਦਾ ਹੈ।
21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਅਨੁਸਾਰ ਜਿੱਥੇ ਵਿਭਿੰਨ ਕੋਰਸਾਂ ਦੇ ਸਿਲੇਬਸ ਨੂੰ ਡਿਜ਼ਾਈਨ ਕੀਤਾ ਗਿਆ ਹੈ ਉੱਥੇ ਨਾਲ ਹੀ ਨਿਊ ਏਜ ਇਨੋਵੇਟਿਵ ਕਿੱਤਾਮੁਖੀ ਪ੍ਰੋਗਰਾਮ ਪੂਰਨ ਤੌਰ ਤੇ ਵਿਦਿਆਰਥਣਾਂ ਦੇ ਹੁਨਰ ਨੂੰ ਵਿਕਸਿਤ ਕਰਨ ਉੱਤੇ ਕੇਂਦਰਿਤ ਦੀ ਸ਼ੁਰੂਆਤ ਅਤੇ ਕੇ.ਐਮ.ਵੀ. ਵਿਖੇ ਇਕ ਜਾਂ ਦੋ ਸਾਲਾਂ ਦੀ ਪੜ੍ਹਾਈ ਕਰਨ ਮਗਰੋਂ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਅਗਲੀ ਪੜ੍ਹਾਈ ਪੂਰੀ ਕਰਨ ਸਬੰਧੀ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਪ੍ਰੋਗਰਾਮ ਵੀ ਵਿਦਿਆਰਥਣਾਂ ਲਈ ਚਲਾਏ ਜਾ ਰਹੇ ਹਨ । ਵਿਦਿਆਰਥਣਾਂ ਦੇ ਭਵਿੱਖ ਨੂੰ ਸਾਰਥਕ ਸੇਧ ਪ੍ਰਦਾਨ ਕਰਨ ਦੇ ਮਕਸਦ ਦੇ ਨਾਲ ਕੰਨਿਆ ਮਹਾਂਵਿਦਿਆਲਾ ਦੁਆਰਾ ਉਨ੍ਹਾਂ ਨੂੰ ਜੀਵਨ-ਜਾਚ ਸਬੰਧੀ ਜਾਣਕਾਰੀ ਪ੍ਰਦਾਨ ਕਰਦੇ ਹੋਏ ਫਾਊਂਡੇਸ਼ਨ ਕੋਰਸ, ਮੌਰਲ ਐਜੂਕੇਸ਼ਨ, ਪਰਸਨੈਲਿਟੀ ਡਿਵੈੱਲਪਮੈਂਟ, ਸੋਸ਼ਲ ਆਊਟਰੀਚ, ਜੈਂਡਰ ਸੈਂਸੀਟਾਈਜ਼ੇਸ਼ਨ ਅਤੇ ਇਨੋਵੇਸ਼ਨ ਐਂਟਰਪ੍ਰਨਿਊਰਸ਼ਿਪ ਐਂਡ ਵੈਂਚਰ ਡਿਵੈਲਮੈਂਟ/ ਜੌਬ ਰੈਡੀਨੈਸ ਜਿਹੇ ਵੈਲਿਊ ਐਡਿਡ ਪ੍ਰੋਗਰਾਮ ਸਫ਼ਲਤਾਪੂਰਵਕ ਲਾਜ਼ਮੀ ਤੌਰ ‘ਤੇ ਵਿਭਿੰਨ ਸਮੈਸਟਰਾਂ ਵਿਚ ਚਲਾਏ ਜਾ ਰਹੇ ਹਨ ਜਿਨ੍ਹਾਂ ਦੇ ਗ੍ਰੇਡਸ ਵਿਦਿਆਰਥਣਾਂ ਦੇ ਡਿਟੇਲ ਮਾਰਕਸ ਕਾਰਡਾਂ ਵਿੱਚ ਵੀ ਦਰਸਾਏ ਜਾਂਦੇ ਹਨ।
ਅਜਿਹੇ ਪ੍ਰਭਾਵਸ਼ਾਲੀ ਯਤਨ ਕੇ.ਐਮ.ਵੀ. ਨੂੰ ਟਾਪ ਰੈਂਕਿੰਗ ਕਾਲਜ ਬਣਾਉਣ ਵਿੱਚ ਮਹੱਤਵਪੂਰਨ ਮਾਧਿਅਮ ਬਣੇ ਹਨ। ਇੱਥੇ ਹੀ ਬੱਸ ਨਹੀਂ ਕੰਨਿਆ ਮਹਾਂ ਵਿਦਿਆਲਾ ਦੁਆਰਾ ਟੀਚਿੰਗ ਅਤੇ ਲਰਨਿੰਗ ਲਈ ਡਿਜੀਟਲ ਟੈਕਨਾਲੋਜੀ ਦੀ ਸਾਰਥਕ ਵਰਤੋਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਲਈ ਜਿਥੇ ਅਣਥੱਕ ਯਤਨ ਕੀਤੇ ਜਾ ਰਹੇ ਹਨ ਉਥੇ ਨਾਲ ਹੀ ਵਿਦਿਆਰਥਣਾਂ ਦੀ ਸਬੰਧਿਤ ਖੇਤਰਾਂ ਦੇ ਵਿਚ ਉੱਚ ਪੱਧਰੀ ਪਲੇਸਮੈਂਟ ਦੇ ਲਈ ਉਨ੍ਹਾਂ ਨੂੰ ਬੇਸ਼ੁਮਾਰ ਮੌਕੇ ਪ੍ਰਦਾਨ ਕਰਵਾਉਣ ਦੇ ਲਈ ਵੀ ਪੂਰੀ ਨਿਸ਼ਠਾ ਅਤੇ ਗੰਭੀਰਤਾ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਮੈਡਮ ਪ੍ਰਿੰਸੀਪਲ ਨੇ ਇਸ ਵਿਸ਼ੇਸ਼ ਸਫਲਤਾ ਦੇ ਲਈ ਅਧਿਆਪਕਾਂ, ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥਣਾਂ ਦੁਆਰਾ ਕੀਤੇ ਗਏ ਉਪਰਾਲਿਆਂ ਅਤੇ ਮਿਹਨਤ ਦੇ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਮੁੱਚੇ ਭਾਰਤ ਅਤੇ ਵਿਦੇਸ਼ਾਂ ਤੋਂ ਅਕੈਡਮੀਸ਼ੀਅਨਜ਼ ਅਤੇ ਸਾਡੇ ਇੰਡਸਟਰੀ ਪਾਰਟਨਰਸ ਦੁਆਰਾ ਸਿਲੇਬਸ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਪਗ੍ਰੇਡ ਕਰਨ ਵਿੱਚ ਵਿਸ਼ੇਸ਼ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਕੰਨਿਆ ਮਹਾਂਵਿਦਿਆਲਾ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਨਵੇਂ ਮਾਰਗ ਖੋਲ੍ਹੇ ਗਏ ਹਨ ਜਿਸ ਦੇ ਨਾਲ ਇਹ ਸੰਸਥਾ ਸਾਲ ਦਰ ਸਾਲ ਨੰਬਰ 1 ਰੈਂਕਿੰਗ ਪ੍ਰਾਪਤ ਕਰਨ ਦਾ ਹੱਕ ਰੱਖਦੀ ਹੈ। ਵਰਨਣਯੋਗ ਹੈ ਕਿ ਕੰਨਿਆ ਮਹਾਂਵਿਦਿਆਲਾ ਦੁਆਰਾ ਇੰਡੀਆ ਟੁਡੇ ਮੈਗਜ਼ੀਨ, ਆਊਟਲੁੱਕ ਮੈਗਜ਼ੀਨ ਅਤੇ ਟਾਈਮਜ਼ ਆਫ ਇੰਡੀਆ ਦੇ ਵਿੱਚੋਂ ਲਗਾਤਾਰ ਨੰਬਰ ਇਕ ਰੈਂਕਿੰਗ ਹਾਸਲ ਕੀਤੀ ਜਾ ਚੁੱਕੀ ਹੈ । ਅੰਤ ਵਿਚ ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਆਪਣੀ ਇਸ ਵਿਸ਼ੇਸ਼ ਪ੍ਰਾਪਤੀ ਦੇ ਨਾਲ ਕੰਨਿਆ ਮਹਾਂਵਿਦਿਆਲਾ- ਵਿਰਾਸਤੀ ਅਤੇ ਆਟੋਨੌਮਸ ਸੰਸਥਾ ਸਮੂਹ ਸ਼ਹਿਰ ਨੂੰ ਇੱਕ ਵਾਰ ਫਿਰ ਤੋਂ ਗੌਰਵ ਦਾ ਮੌਕਾ ਪ੍ਰਦਾਨ ਕਰਦੀ ਹੈ।