KESARI VIRASAT

Latest news
ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼  ਜ਼ੇਲੇਂਸਕੀ ਨੂੰ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਕੱਢਿਆ : ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਦ
You are currently viewing ਐਮਜੀਐਨ ਪਬਲਿਕ ਸਕੂਲ ਵਿਚ ਛੋਟੇ ਜਾਦੂਗਰਾਂ ਨੇ ਸ਼ਾਨਦਾਰ ਕਰਤੱਬ ਦਿਖਾਉਂਦੇ ਹੋਏ ਹਵਾ ਵਿੱਚ ਜਾਦੂ ਰਚਿਆ
At MGN Public School, little magicians performed magic in the air

ਐਮਜੀਐਨ ਪਬਲਿਕ ਸਕੂਲ ਵਿਚ ਛੋਟੇ ਜਾਦੂਗਰਾਂ ਨੇ ਸ਼ਾਨਦਾਰ ਕਰਤੱਬ ਦਿਖਾਉਂਦੇ ਹੋਏ ਹਵਾ ਵਿੱਚ ਜਾਦੂ ਰਚਿਆ


ਪ੍ਰਤਿਭਾ ਸਿਖਾਈ ਨਹੀਂ ਜਾ ਸਕਦੀ ਪਰ ਇਸ ਨੂੰ ਜਗਾਇਆ ਜਾ ਸਕਦਾ ਹੈ

ਜਲੰਧਰ, 2 ਮਈ (ਕੇਸਰੀ ਨਿਊਜ਼ ਨੈੱਟਵਰਕ) : ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਐਮਜੀਐਨ ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਦੇ ਵਿਦਿਆਰਥੀਆਂ ਨੇ ਖੂਬਵਾਹ -ਵਾਹਕਰਾਈ। M.G.N ਪਬਲਿਕ ਸਕੂਲ ਹਮੇਸ਼ਾ ਹਰ ਵਿਦਿਆਰਥੀ ਵਿੱਚ ਮੌਜੂਦ ਅੰਦਰੂਨੀ ਸੰਭਾਵਨਾਵਾਂ ਨੂੰ ਜਗਾਉਣਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।ਇਹਨਾਂ ਮੁਕਾਬਲਿਆਂ ਵਿੱਚ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੂੰ ਸਕੈਚਿੰਗ, ਮੋਨੋਐਕਟਿੰਗ, ਜਾਦੂਈਟ੍ਰਿਕਸ, ਸਟੈਂਡ ਅੱਪ ਕਾਮੇਡੀ, ਗਾਇਨ /ਵਾਦਨ ਅਤੇ ਡਾਂਸ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟ ਫਾਰਮ ਦਿੱਤਾ ਗਿਆ ਸੀ। ਛੋਟੇ ਸੰਗੀਤਕਾਰਾਂ ਨੇ ਮਾਹੌਲ ਵਿੱਚ ਧੁਨ ਜੋੜਦੇ ਹੋਏ ਵੱਖ-ਵੱਖ ਸਾਜ਼ਾਂ  ‘ਤੇ ਪ੍ਰਦਰਸ਼ਨ ਕੀਤਾ। ਰੰਗ-ਬਿਰੰਗੇ ਪੁਸ਼ਾਕਾਂ ਵਿੱਚ ਸਜੇ ਪ੍ਰਤੀਯੋਗੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਟੇਜ ਨੂੰ ਚਾਰ ਚੰਨ ਲਗਾ ਦਿੱਤੇ। ਛੋਟੇ ਜਾਦੂਗਰਾਂ ਨੇ ਸ਼ਾਨਦਾਰ ਕਰਤੱਬ ਦਿਖਾਉਂਦੇ ਹੋਏ ਹਵਾ ਵਿੱਚ ਜਾਦੂ ਰਚਿਆ।

ਪ੍ਰਿੰਸੀਪਲ ਸ੍ਰੀ ਕੇ.ਐਸ.ਰੰਧਾਵਾ, ਵਾਈਸ ਪ੍ਰਿੰਸੀਪਲ ਸ੍ਰੀ ਗੁਰਜੀਤ ਸਿੰਘ, ਮੁੱਖ ਅਧਿਆਪਕਾ ਸ੍ਰੀਮਤੀ ਸੰਗੀਤਾ ਭਾਟੀਆ ਅਤੇ ਪ੍ਰੀ ਪ੍ਰਾਇਮਰੀ ਇੰਚਾਰਜ ਸ੍ਰੀਮਤੀ ਸੂਖਮਥਿੰਦ ਨੇ ਵਿਦਿਆਰਥੀਆਂ ਨੂੰ ਛੁਪੀ ਪ੍ਰਤਿਭਾ ਅਤੇ ਅੰਦਰੂਨੀ ਗੁਣਾਂ ਦੇ ਸਮੁੰਦਰ ਦੀ ਪ੍ਰਦਰਸ਼ਨੀ ਲਈ ਵਧਾਈ ਦਿੱਤੀ ਅਤੇ ਹੋਰਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਜੇਤੂਆਂ ਨੂੰਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਇਹ ਪ੍ਰਤਿਭਾ ਖੋਜ ਮੁਕਾਬਲਾ ਸੱਚ ਮੁੱਚ ਇੱਕ ਵੱਖਰੀ ਨੁਹਾਰ ਨਾਲ ਸੰਪੂਰਣ ਹੋਇਆ।

 

Leave a Reply