KESARI VIRASAT

ਕੇਸਰੀ ਵਿਰਾਸਤ

Latest news
ਹਾਕੀ 'ਚ ਪਾਕਿਸਤਾਨ 'ਤੇ ਭਾਰਤ ਦੀ ਸਭ ਤੋਂ ਵੱਡੀ ਜਿੱਤ ਏਸ਼ੀਆਡ ਗਰੁੱਪ ਪੜਾਅ ਵਿੱਚ 10-2 ਨਾਲ ਹਰਾਇਆ ਅਭਿਨੇਤਾ ਵਿਸ਼ਾਲ ਦਾ ਸੈਂਸਰ ਬੋਰਡ ਉੱਪਰ ਗੰਭੀਰ ਇਲਜ਼ਾਮ: ਫਿਲਮ ਨੂੰ ਪਾਸ ਕਰਨ ਲਈ 6.5 ਲੱਖ ਰੁਪਏ ਲਏ ਵਿਜੀਲੈਂਸ ਨੇ ਸੀਨੀਅਰ ਅਕਾਲੀ ਆਗੂ ਜਰਨੈਲ ਵਾਹਿਦ ਨੂੰ ਕੀਤਾ ਗ੍ਰਿਫਤਾਰ: ਪਤਨੀ ਤੇ ਪੁੱਤਰ ਨੂੰ ਵੀ ਨਾਲ ਲੈ ਗਏ ਬੋਲਣ ਦੀ ਆਜ਼ਾਦੀ ਦੀ ਵਰਤੋਂ ਹਿੰਸਾ ਭੜਕਾਉਣ ਲਈ ਕਰਨਾ ਬਰਦਾਸ਼ਤ ਨਹੀਂ-ਐਸ. ਜੈਸ਼ੰਕਰ ਧੀ ਨੇ ਧੋਖੇ ਨਾਲ ਜ਼ਮੀਨ ਤੇ ਮਕਾਨ ਹੜੱਪੇ ਤਾਂ ਪਿਤਾ ਨੇ ਦੇ ਦਿੱਤੀ ਜਾਨ ਪਾਕਿਸਤਾਨ ਵਿਚਲੇ ਆਤਮਘਾਤੀ ਹਮਲਾਵਰਾਂ ਅਤੇ ਵਰਤੇ ਜਾਣ ਵਾਲੇ ਵਿਸਫੋਟਕਾਂ ਬਾਰੇ ਅੰਦਰੂਨੀ ਜਾਣਕਾਰੀ ਆਈ ਸਾਹਮਣੇ ਪਾਕਿਸਤਾਨ ਆਤਮਘਾਤੀ ਧਮਾਕਾ : ਈਦ-ਏ-ਮਿਲਾਦ ਦੇ ਜਲੂਸ ਲਈ ਇਕੱਠੇ ਹੋਏ 58 ਲੋਕਾਂ ਦੀ ਮੌਤ ਕੇ.ਐਮ.ਵੀ. ਕਾਲਜੀਏਟ ਸਕੂਲ ਦੀ ਸਾਫਟਬਾਲ ਟੀਮ ਬਣੀ ਚੈਂਪੀਅਨ ਪੀ.ਪੀ.ਐਸ.ਸੀ.ਐਲ. ਦਾ ਸੀਨੀਅਰ ਐਕਸੀਅਨ 45000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ Ayushman Card : ਹੁਣ ਘਰ ਬੈਠੇ Ayushman Card online Apply ਕਰੋ ਇਸਦੀ ਪੂਰੀ ਜਾਣਕਾਰੀ ਪੜਾਅ ਦਰ ਪੜਾਅ
You are currently viewing ਵਿਅਕਤੀ ਨੂੰ ਟਰੇਸ ਕਰਕੇ ਕਿਡਨੈਪਿੰਗ ਦੀ ਗੁੱਥੀ 4 ਘੰਟੇ ਵਿੱਚ ਸੁਲਝਾਉਣ ਵਿੱਚ ਸਫਲਤਾ
mehatpur kidnapping case

ਵਿਅਕਤੀ ਨੂੰ ਟਰੇਸ ਕਰਕੇ ਕਿਡਨੈਪਿੰਗ ਦੀ ਗੁੱਥੀ 4 ਘੰਟੇ ਵਿੱਚ ਸੁਲਝਾਉਣ ਵਿੱਚ ਸਫਲਤਾ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


Success in resolving the issue of kidnapping by tracing the person in 4 hours

ਕੇਸਰੀ ਨਿਊਜ਼ ਨੈੱਟਵਰਕ-ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਕਿਡਨੈਪ ਕੀਤੇ ਵਿਅਕਤੀ ਨੂੰ ਟਰੇਸ ਕਰਕੇ ਕਿਡਨੈਪਿੰਗ ਦੀ ਗੁੱਥੀ 4 ਘੰਟੇ ਵਿੱਚ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ।
ਸ੍ਰੀ ਸਵਪਨ ਸ਼ਰਮਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ. ਪੁਲਿਸ ਕਪਤਾਨ ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਸ਼੍ਰੀ ਜਸਬਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਹਦਾਇਤ ਤੇ ਇੰਸ: ਦਰਸ਼ਨ ਸਿੰਘ ਮੁੱਖ ਅਫਸਰ ਥਾਣਾ
ਮਹਿਤਪੁਰ ਨੇ ਮੁਕੱਦਮਾ ਨੰਬਰ 39 ਮਿਤੀ 30.04.2022 ਜੁਰਮ 365 ਭ:ਦ ਥਾਣਾ ਮਹਿਤਪੁਰ ਵਿੱਚ ਦੋਸ਼ੀਅਨ ਸੁਧੀਰ ਕੁਮਾਰ ਉਰਫ ਬੱਗਾ ਪੁੱਤਰ ਪਵਨ ਕੁਮਾਰ ਵਾਸੀ ਮਕਾਨ ਨਂੰਬਰ 199/2 ਕਮਲਾ ਕਲੋਨੀ ਨਾਭਾ ਥਾਣਾ ਸਦਰ ਨਾਭਾ ਜਿਲਾ ਪਟਿਆਲਾ ਅਤੇ ਕੁਲਜੀਤ ਸਿੰਘ ਉਰਫ ਦਾਰਾ ਪੁੱਤਰ ਸੁਰਿੰਦਰ ਸਿੰਘ ਵਾਸੀ ਲਾਧੀਆ ਕਲਾ ਥਾਣਾ ਹੈਬੋਵਾਲ ਜਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਸਬਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਇੰਸ: ਦਰਸ਼ਨ ਸਿੰਘ ਮੁੱਖ ਅਫਸਰ
ਥਾਣਾ ਮਹਿਤਪੁਰ ਨੇ ਮੁਕੱਦਮਾ ਉਕਤ ਬਰਬਿਆਨ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਣਸੀਆ ਬਾਜਣ ਥਾਣਾ ਸਿੱਧਵਾ ਬੇਟ ਜਿਲ੍ਹਾ ਲੁਧਿਆਣਾ ਦਰਜ ਰਜਿਸਟਰ ਕੀਤਾ ਕਿ ਮੁਦਈ ਮੁਕੱਦਮਾ ਗੁਰਮੀਤ ਸਿੰਘ ਅਤੇ ਉਸ ਦਾ ਮਾਲਕ ਵਰਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਫਤਿਹਪੁਰ ਥਾਣਾ ਸਮਰਾਲਾ ਜਿਲ੍ਹਾ ਪਟਿਆਲਾ ਜੋ ਤੂੜੀ ਵਾਲੀ ਟਰਾਲੀ ਭਰਨ ਦਾ ਕੰਮ ਕਰਦੇ ਹਨ। ਉਹ ਪਰਜੀਆ ਪਿੰਡ ਕੰਮ ਕਰ ਰਹੇ ਸਨ ਕਿ ਉਹਨਾਂ ਦੀ ਟਰਾਲੀ ਦਾ ਰਿੰਮ ਟੁੱਟ ਗਿਆ ਤਾਂ ਉਹ ਤੇ ਉਸਦਾ ਮਾਲਕ ਵਰਿੰਦਰ ਸਿੰਘ ਰਿੰਮ ਠੀਕ ਕਰਾਉਣ ਲਈ ਮਹਿਤਪੁਰ ਖਾਲਸਾ ਟਾਈਰ ਵਾਲੇ ਦੀ ਦੁਕਾਨ ਤੇ ਆਏ ਜਿੱਥੇ ਸਮਾਂ ਕ੍ਰੀਬ 02:15 ਦਿਨ ਦਾ ਹੋਵੇਗਾ ਕਿ 4/5 ਵਿਅਕਤੀ ਗੱਡੀ ਚੋ ਉਤਰ ਕੇ ਦੁਕਾਨ ਤੇ ਆਏ ਜਿਨ੍ਹਾ ਵਿਚੋ ਇੱਕ ਵਿਅਕਤੀ ਸੁਧੀਰ ਕੁਮਾਰ ਤੇ ਉਨ੍ਹਾ ਦੇ ਨਾਲ ਅਣਪਛਾਤੇ ਵਿਅਕਤੀ ਜੋ ਵਰਿੰਦਰ ਸਿੰਘ ਨੂੰ ਕੁਟਮਾਰ ਕਰਕੇ ਉਸ ਨੂੰ ਧੱਕੇ ਨਾਲ ਗੱਡੀ ਵਿੱਚ ਅਗਵਾ ਕਰਕੇ ਲੈ ਗਏ ਸਨ।

Leave a Reply