KESARI VIRASAT

ਕੇਸਰੀ ਵਿਰਾਸਤ

Latest news
ਨਿੱਝਰ ਦੇ ਕਤਲ 'ਤੇ ਕੈਨੇਡਾ 'ਚ ਆਈ.ਐੱਸ.ਆਈ ਏਜੰਟ ਤੋਂ ਪੁੱਛਗਿੱਛ: ਰਿਪੋਰਟ ਦਾ ਦਾਅਵਾ- ਨਸ਼ੇ ਦੇ ਕਾਰੋਬਾਰ 'ਤੇ ਕਾਬੂ ਪਾ... Congress MLA Sukhpal Khaira Arrest: ਨਸ਼ਾ ਤਸਕਰੀ ਮਾਮਲੇ 'ਚ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹੁੰਚੀ ਪੁਲਿਸ; ਪਾਣੀ... ਪੰਜਾਬ ਦੇ ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਗੇਮਜ਼ ਵਿੱਚ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ ਪੰਜਾਬ ਦੇ ਨਵਾਂ ਪਿੰਡ ਸਰਦਾਰਾਂ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ ਸਿੱਖਿਆ ਵਿਭਾਗ ਪੰਜਾਬ ਦਾ ਰਬ ਹੀ ਰਾਖਾ: ਹਜ਼ਾਰਾਂ ਵਿਦਿਆਰਥੀਆਂ ਨੂੰ ਦੂਹਰੀ-ਤੀਹਰੀ ਵਾਰ ਕਰੋੜਾ ਦੇ ਵਜ਼ੀਫਿਆਂ ਦਾ ਭੁਗਤਾਨ ਪੰਜਾਬ ਸਰਕਾਰ ਨੇ ਦੋ ਮੈਡੀਕਲ ਅਧਿਕਾਰੀਆਂ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤੇ ਰੱਦ ਤਕਨੀਕ ਦਾ ਸੰਸਾਰ: ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਰੋਬੋਟ ਨੇ ਪਰੋਸੀ ਚਾਹ ਅਤੇ ਸੈਂਡਵਿਚ Big Breaking News : ਮਾਮਲਾ ਵਕੀਲ ਤੇ ਉਸ ਦੇ ਮੁਵੱਕਲ ਨਾਲ ਤਸ਼ੱਦਦ ਦਾ: ਐੱਸਪੀ ਸੀਆਈਏ ਇੰਚਾਰਜ ਤੇ ਕਾਂਸਟੇਬਲ ਗ੍ਰਿਫ਼ਤਾ... ਕਣਕ ਦੇ ਸਟਾਕ ‘ਚ ਹੇਰਾਫੇਰੀ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਡੀ.ਐਫ.ਐਸ.ਸੀ, ਦੋ ਇੰਸਪੈਕਟਰ ਅਤੇ ਤਿੰਨ ਆੜਤੀਆਂ ਖ਼ਿਲਾਫ਼ ... ਬਾਜਵਾ ਨੇ ਮੁਕਤਸਰ ਵਕੀਲ ਨਾਲ ਕੁੱਟਮਾਰ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ
You are currently viewing ਕੁਲੀਨ ਸਿੱਖਾਂ ਦੇ ਨਾਲ-ਨਾਲ ਮੋਦੀ ਦੇਸ਼ ਦੇ ਸੰਘਰਸ਼ੀ ਕਿਸਾਨਾਂ ਨਾਲ ਵੀ ਮੀਟਿੰਗਾਂ ਕਰਨ : ਬੀਬੀ ਰਾਜਵਿੰਦਰ ਕੌਰ ਰਾਜੂ
Modi should hold meetings with elite Sikhs as well as struggling farmers of the country: Bibi Rajwinder Kaur Raju

ਕੁਲੀਨ ਸਿੱਖਾਂ ਦੇ ਨਾਲ-ਨਾਲ ਮੋਦੀ ਦੇਸ਼ ਦੇ ਸੰਘਰਸ਼ੀ ਕਿਸਾਨਾਂ ਨਾਲ ਵੀ ਮੀਟਿੰਗਾਂ ਕਰਨ : ਬੀਬੀ ਰਾਜਵਿੰਦਰ ਕੌਰ ਰਾਜੂ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਚੰਡੀਗੜ 30 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼-ਵਿਦੇਸ਼ ਦੇ ਸਿੱਖ ਮੋਹਤਬਰਾਂਧਾਰਮਿਕਰਾਜਸੀਅਤੇ ਸਮਾਜਿਕ ਵਿਅਕਤੀਆਂ ਸਮੇਤ ਪੰਜਾਬ ਤੇ ਦਿੱਲੀ ਦੇ ਸਾਬਕਾ ਨੌਕਰਸ਼ਾਹਾਂ ਅਤੇ ਨਾਮੀ ਸਿੱਖ ਸਨਅਤਕਾਰਾਂ ਨਾਲ ਆਪਣੀ ਰਿਹਾਇਸ਼ ਵਿਖੇ ਪਿਛਲੇ ਕੁੱਝ ਮਹੀਨਿਆਂ ਤੋਂ ਮੀਟਿੰਗਾਂ ਕਰਨ ਤੇ ਤੰਜ ਕਸਦਿਆਂ ਕਿਹਾ ਕਿ ਇੱਕ ਦਹਾਕੇ ਤੋਂ ਸੱਤਾ ਮਾਣ ਰਹੇ ਮੋਦੀ ਨੇ ਕਿਸਾਨੀ ਦੀ ਬਿਹਤਰੀ ਖਾਤਰ ਦੇਸ਼ ਦੇ ਸੰਘਰਸ਼ਸ਼ੀਲ ਕਿਸਾਨਾਂ ਨਾਲ ਅਜਿਹੀ ਇੱਕ ਵੀ ਸਿੱਧੀ ਮੀਟਿੰਗ ਨਹੀਂ ਕੀਤੀ ਜਿਸ ਕਾਰਨ ਸੰਯੁਕਤ ਮੋਰਚੇ ਨਾਲ ਜੁੜੇ ਦੇਸ਼ ਦੇ ਅੰਨਦਾਤਾ ਅਤੇ ਮਿਹਨਤਕਸ਼ ਖੇਤ ਕਾਮਿਆਂ ਅੰਦਰ ਵੱਡਾ ਰੋਸ ਅਤੇ ਰੋਹ ਹੈ।

ਇੱਕ ਬਿਆਨ ਵਿੱਚ ਇਹ ਵਿਚਾਰ ਪ੍ਰਗਟ ਕਰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਤਿਹਾਸਕ ਕਿਸਾਨ ਅੰਦੋਲਨ ਨੂੰ ਮੁਲਤਵੀ ਕਰਾਉਣ ਮੌਕੇ ਛਲ-ਕਪਟ ਰਾਹੀਂ ਕੀਤੇ ਲਿਖਤੀ ਸਮਝੌਤੇ ਦੀ ਹਾਲੇ ਤੱਕ ਇੱਕ ਮੱਦ ਵੀ ਪੂਰੀ ਨਹੀਂ ਕੀਤੀ ਸਗੋਂ ਉਲਟਾ ਲਖੀਮਪੁਰ ਖੀਰੀ (ਯੂਪੀ) ਵਿੱਚ ਨਿਹੱਥੇ ਕਿਸਾਨਾਂ ਨੂੰ ਆਪਣੀ ਜੀਪ ਹੇਠਾਂ ਕੁਚਲਣ ਵਾਲੇ ਮੁਜ਼ਰਮ ਅਸ਼ੀਸ਼ ਮਿਸ਼ਰਾ ਅਤੇ ਉਸਦੇ ਪਿਤਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੀ ਮੋਦੀ ਸਰਕਾਰ ਨੇ ਹਰ ਪੱਖੋਂ ਮੱਦਦ ਕੀਤੀ ਅਤੇ ਯੂਪੀ ਸਰਕਾਰ ਤੋਂ ਕਰਵਾਈ।

ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਇਸੇ ਰੋਸ ਵਜੋਂ ਕੇਂਦਰ ਦੀ ਭਾਜਪਾ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਖਾਤਰ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਦਾ ਦੂਜਾ ਪੜਾਅ ਸ਼ੁਰੂ ਕਰਨ ਦੀ ਪਹਿਲਾਂ ਤੋਂ ਹੀ ਚਿਤਾਵਨੀ ਦਿੱਤੀ ਹੋਈ ਹੈ ਜਿਸ ਕਰਕੇ ਲੋਕ ਰੋਹ ਨੂੰ ਭਾਂਪਦਿਆਂ ਪ੍ਰਧਾਨ ਮੰਤਰੀ ਇਸ ਸੰਭਾਵੀ ਅੰਦੋਲਨ ਨੂੰ ਖੁੰਢਾ ਕਰਨ ਦੀ ਅਗਾਊਂ ਰਾਜਸੀ ਚਾਲਬਾਜ਼ੀ ਖੇਡ ਰਹੇ ਹਨ। ਇਸੇ ਕੜੀ ਵਜੋਂ ਉਹ ਪਾਰਟੀ ਦੀ ਰਚੀ ਹੋਈ ਇੱਕ ਪੱਟਕਥਾ ਤਹਿਤ ਨਿੱਜੀ ਗਰਜਾਂ ਵਾਲੇ ਕੁੱਝ ਸਮਾਜਿਕਧਾਰਮਿਕ ਸਿੱਖ ਵਿਅਕਤੀਆਂਬਾਬਿਆਂਸਾਬਕਾ ਨੇਤਾਵਾਂ ਤੇ ਨੌਕਰਸ਼ਾਹਾਂ ਸਮੇਤ ਕੁੱਝ ਕਾਰੋਬਾਰੀਆਂ ਨੂੰ ਆਪਣੇ ਘਰ ਬੁਲਾ ਕੇ ਪਲੋਸ ਰਹੇ ਹਨ ਤਾਂ ਜੋ ਉਹ ਭਵਿੱਖਤ ਕਿਸਾਨ ਅੰਦੋਲਨ ਨੂੰ ਕਿਸੇ ਵੀ ਤਰਾਂ ਦੀ ਬਾਹਰੀ ਹਮਾਇਤ ਦੇਣ ਲਈ ਅੱਗੇ ਨਾ ਆਉਣ।

ਮੋਦੀ ਦੀ ਉੱਕਤ ਸ਼ਤਰੰਜ਼ੀ ਸਾਜ਼ਿਸ਼ ਉੱਤੇ ਚੁਟਕੀ ਲੈਂਦਿਆਂ ਕਿਸਾਨ ਨੇਤਾ ਬੀਬੀ ਰਾਜੂ ਨੇ ਕਿਹਾ ਕਿ ਲੋਕ ਰੋਹ ਅਤੇ ਮਿਹਨਤਕਸ਼ ਕਿਸਾਨਾਂ ਤੇ ਕਾਮਿਆਂ ਦੇ ਹੱਕੀ ਸੰਘਰਸ਼ ਦੀ ਰੋਹ ਭਰੀ ਹਨੇਰੀ ਅੱਗੇ ਅਜਿਹੇ ਬਾਬੇ’ ਅਤੇ ਬਾਬੂ’ ਤਾਸ਼ ਦੇ ਪੱਤਿਆਂ ਵਾਂਗ ਢੇਰ ਹੋ ਜਾਣਗੇ ਕਿਉਂਕਿ ਜਾਗਦੀ ਜ਼ਮੀਰ ਵਾਲੇ ਹਰ ਵਰਗ ਦੇ ਲੋਕ ਪਹਿਲਾਂ ਵਾਂਗ ਕਿਸਾਨ ਅੰਦੋਲਨ ਦੀ ਹਰ ਪੱਖੋਂ ਡੱਟਵੀਂ ਹਮਾਇਤ ਕਰਨ ਲਈ ਤਿਆਰ-ਬਰ-ਤਿਆਰ ਬੈਠੇ ਹਨ ਜਿਸ ਨਾਲ ਕੇਂਦਰ ਉੱਤੇ ਕਾਬਜ਼ ਭਗਵਾਂ ਪਾਰਟੀ ਦੀਆਂ ਸਭ ਗਿਣਤੀਆਂ-ਮਿਣਤੀਆਂ ਅਤੇ ਭਰਮ ਭੁਲੇਖੇ ਚਿੱਟੇ ਦਿਨ ਚੂਰ ਹੋ ਜਾਣਗੇ। ਬੀਬੀ ਰਾਜੂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸਾਨ ਮੋਰਚੇ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨ ਲਵੇ ਅਤੇ ਅੰਨਦਾਤਾ ਨੂੰ ਅੰਦੋਲਨ ਦਾ ਦੂਜਾ ਪੜਾਅ ਸ਼ੁਰੂ ਕਰਨ ਲਈ ਮਜਬੂਰ ਨਾ ਕਰੇ।

ਕਿਸਾਨ ਖੁਸ਼ਹਾਲ ਤਾਂ ਦੇਸ਼ ਮਜਬੂਤ’ ਦਾ ਨਾਅਰਾ ਪ੍ਰਚਾਰਨ ਵਾਲੇ ਮੋਦੀ ਨੂੰ ਮਹਿਲਾ ਨੇਤਾ ਬੀਬੀ ਰਾਜੂ ਨੇ ਸਲਾਹ ਦਿੱਤੀ ਹੈ ਕਿ ਉਹ ਪੁੱਠੀਆਂ ਮੱਤਾਂ ਦੇਣ ਵਾਲੇ ਆਪਣੇ ਮਾਤਹਿਤ ਨੌਕਰਸ਼ਾਹਾਂਤਜ਼ਰਬਾਹੀਣ ਰਾਜਸੀ ਨੇਤਾਵਾਂ ਅਤੇ ਗੈਰ-ਕਾਸ਼ਤਕਾਰ ਮੰਤਰੀਆਂ ਦੇ ਚੁੰਗਲ ਵਿੱਚੋਂ ਬਾਹਰ ਨਿੱਕਲ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਲਿਖਤੀ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਨੂੰ ਤੁਰੰਤ ਪੂਰਾ ਕਰਨ ਅਤੇ ਖੇਤੀ ਖੇਤਰ ਦੀ ਬੇਹਤਰ ਤਰੱਕੀ ਅਤੇ ਮਿਹਨਤਕਸ਼ਾਂ ਦੇ ਚੌਤਰਫਾ ਵਿਕਾਸ ਲਈ ਕਿਸਾਨ ਮੋਰਚੇ ਦੇ ਸਰਬ ਪ੍ਰਵਾਨਿਤ ਆਗੂਆਂ ਨਾਲ ਉਚੇਚੀ ਮੀਟਿੰਗ ਕਰਕੇ ਬੀਤੇ ਸਮੇਂ ਦੌਰਾਨ ਭਾਜਪਾ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਹੋਈ ਧੱਕੇਸ਼ਾਹੀ ਵੇਲੇ ਕੀਤੇ ਜੁਲਮਾਂ ਅਤੇ ਜਖਮਾਂ ਉਤੇ ਮੱਲਮ ਲਾਉਣ ਲਈ ਯਤਨ ਕਰਨ।

 

Leave a Reply