Latest news
*ਵੱਡੀ ਖ਼ਬਰ: ਪੁਲਿਸ ਦੇ ਡਿਪਟੀ ਕਮਿਸ਼ਨਰ ਖ਼ਿਲਾਫ਼ ਹੋਇਆ ਮੁਕੱਦਮਾ ਦਰਜ਼* ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਭਾਜਪਾ ਵਿੱਚ ਸ਼ਾਮਲ BMW ਮਾਮਲੇ ਤੇ ਮਾਨ ਸਰਕਾਰ ਨੇ ਇਨਵੈਸਟ ਪੰਜਾਬ ਮੁਹਿੰਮ ਨੂੰ ਵੱਡੀ ਢਾਹ ਲਗਾਈ : ਹਰਿੰਦਰ ਢੀਂਡਸਾ *निहंग सिंह डेरा तरना दल मुखी के बेटे अमनप्रीत सिंह सैकडों साथियों समेत भाजपा में शामिल*  हरियाणा की ऐतिहासिक नगरी राखीगढ़ी को मिलेगी अंतरराष्ट्रीय पहचान ਵਿਜੀਲੈਸ ਬਿਉਰੋ ਵੱਲੋਂ ਜਲ ਸਪਲਾਈ ਵਿਭਾਗ ਦੇ ਐਕਸੀਅਨ, ਐਸ.ਡੀ.ਓ. ਤੇ ਜੇ.ਈ. ਸਮੇਤ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਭ੍ਰ... ਹੋਸ਼ਿਆਰਪੁਰ ਰੋਡ ਦੀ ਦੁਰਦਸ਼ਾ ਖ਼ਿਲਾਫ਼ ਟਾਈਗਰ ਫੋਰਸ ਵਲੋਂ ਪੱਕਾ ਧਰਨਾ ਲਾਉਣ ਦੀ ਚਿਤਾਵਨੀ ਪਖੰਡੀਆਂ ਦੀਆਂ ਦੁਕਾਨਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ-ਰਣਜੀਤ ਸਿੰਘ ਖੋਜੋਵਾਲ ਕੈਥੋਲਿਕ ਚਰਚ, ਮਸੀਹੀ ਮਹਾਂ ਸੰਘ, CNI , ਸਮੇਤ ਭਾਰਤ ਦੀਆਂ 7 ਚਰਚਾਂ ਦੇ ਮੁੱਖ ਆਗੂਆਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨਾ... ਪੰਜਾਬ ਦੀ ਜਵਾਨੀ ਨੂੰ ਉਕਸਾ ਕੇ ਕੁਰਾਹੇ ਪਾਉਣ ਵਾਲੇ ਪੰਨੂ ਨੇ ਕੈਨੇਡਾ ਵਿਚ ਖਰੀਦਿਆ 21 ਕਰੋੜ ਦਾ ਆਲੀਸ਼ਾਨ ਮਕਾਨ

ਕੇਸਰੀ ਵਿਰਾਸਤ

Advertisements

ਐਫ.ਸੀ.ਆਈ. ਵੱਲੋਂ ਸ਼ਰਤਾਂ ਸਹਿਤ ਸਿੱਧੀ ਡਲਿਵਰੀ ਲਈ ਨਿਰਦੇਸ਼ ਜਾਰੀ

ਚੰਡੀਗੜ, 30 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸੂਬੇ ਦੀਆਂ ਖਰੀਦ ਏਜੰਸੀਆਂ ਨੂੰ ਮੰਡੀਆਂ ਵਿੱਚੋਂ ਫ਼ਸਲ ਦੀ ਚੁਕਾਈ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਨਿਰਦੇਸ਼ ਐਫਸੀਆਈ ਵੱਲੋਂ ਮੰਡੀਆਂ ’ਚੋਂ ਸ਼ਰਤਾਂ ਸਹਿਤ ਸਿੱਧੀ ਡਿਲੀਵਰੀ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਤੋਂ ਤੁਰੰਤ ਬਾਅਦ ਦਿੱਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਬੀਤੀ ਸ਼ਾਮ ਐਫ.ਸੀ.ਆਈ ਨੇ ਕਣਕ ਦੀ ਮਨਜੂਰੀ ਲਈ ਦਿਸਾ-ਨਿਰਦੇਸ ਜਾਰੀ ਕੀਤੇ ਸਨ ਜਿਸਦੀ ਖਰੀਦ ਸੂਬੇ ਦੀਆਂ ਏਜੰਸੀਆਂ ਵੱਲੋਂ ਸੁੰਗੜੇ ਦਾਣਿਆਂ ਸਬੰਧੀ ਮਾਪਦੰਡਾਂ ਵਿੱਚ ਢਿੱਲ ਮਿਲਣ ਦੀ ਉਮੀਦ ਨਾਲ ਪਹਿਲਾਂ ਹੀ ਕਰ ਲਈ ਗਈ ਸੀ। ਉਨਾਂ ਕਿਹਾ ਕਿ ਕਣਕ ਲਈ ਮਨਜੂਰੀ ਇਸ ਸਬੰਧ ਵਿੱਚ ਭਾਰਤ ਸਰਕਾਰ ਦੇ ਅੰਤਿਮ ਫੈਸਲੇ ਦੇ ਅਧੀਨ ਹੋਵੇਗੀ।

ਜ਼ਿਕਰਯੋਗ ਹੈ ਕਿ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿੱਚ ਸੂਬੇ ’ਚ ਪਈ ਅੱਤ ਦੀ ਗਰਮੀ ਕਾਰਨ ਕਣਕ ਦਾ ਦਾਣਾ ਸੁੰਗੜ ਗਿਆ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਸੁੰਗੜੇ ਹੋਏ ਦਾਣਿਆਂ ਸਬੰਧੀ ਮੌਜੂਦਾ 6 ਫੀਸਦ ਦੀ ਮਨਜ਼ੂਰਸ਼ੁਦਾ ਸੀਮਾ ਤੋਂ ਵੱਧ ਢਿੱਲ ਦੇਣ ਲਈ ਭਾਰਤ ਸਰਕਾਰ ਨੂੰ ਲਿਖਿਆ ਸੀ ਤਾਂ ਜੋ ਫਸਲ ਦੀ ਖਰੀਦ ਕੀਤੀ ਜਾ ਸਕੇ ਅਤੇ ਕਿਸਾਨਾਂ ਨੂੰ ਅਜਿਹੇ ਕਾਰਨਾਂ ਕਰਕੇ ਮਾਰ ਨਾ ਝੱਲਣੀ ਪਵੇ ਜੋ ਕਿ ਉਨਾਂ ਦੇ ਵੱਸ ਤੋਂ ਬਾਹਰ ਹਨ।   

 

Leave a Reply

Your email address will not be published.