ਜਾਂਚ ਅਧਿਕਾਰੀ ਸਬ ਇੰਸਪੈਕਟਰ ਨਰਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਦੇ ਪਤੀ ਤੇ ਉਸ ਦੇ ਦੋਸਤ ਅਰਜੁਨ ਨਿਵਾਸੀ ਆਨੰਦ ਨਗਰ ਸਰਵਿਸਸਟੇਸ਼ਨ ਲਾਂਡਰਾ ਰੋਡ ਖਰੜ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਨੂੰ ਅੱਜ ਨੂੰ ਖਰੜ ਕੋਰਟ ‘ਚ ਪੇਸ਼ ਕੀਤਾ ਜਾਵੇਗਾ।
ਪੀੜਤ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਸਾਲ 2012 ‘ਚ ਹਿੰਦੂ ਰੀਤੀ-ਰਿਵਾਜ ਨਾਲ ਹੋਇਆ ਹੈ। ਉਸ ਦਾ ਪਤੀ ਪ੍ਰਾਈਵੇਟ ਨੌਕਰੀ ਕਰਦਾ ਹੈ। 14 ਅਪ੍ਰੈਲ ਨੂੰ ਕਰੀਬ 9 ਵਜੇ ਉਸ ਦਾ ਪਤੀ ਆਪਣੇ ਦੋਸਤ ਅਰਜੁਨ ਨਾਲ ਉਸ ਦੇ ਕਮਰੇ ‘ਚ ਆਇਆ ਅਤੇ ਪਤੀ ਨੇ ਉਸ ਨੂੰ ਪੀਣ ਲਈ ਕੋਲਡ ਡ੍ਰਿੰਕ ਦਿੱਤੀ। ਕੋਲਡ ਡ੍ਰਿੰਕ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ ਤੇ ਉਸ ਦੇ ਪਤੀ ਦੇ ਦੋਸਤ ਅਰਜੁਨ ਨੇ ਜਬਰਨ ਉਸ ਨਾਲ ਜਬਰ ਜਨਾਹ ਕੀਤਾ। ਪੀੜਤਾ ਨੇ ਦੱਸਿਆ ਕਿ ਰਾਤ ਸਾਢੇ 12 ਵਜੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਪਤਾ ਚੱਲਿਆ ਕਿ ਕੋਲਡ ਡ੍ਰਿੰਕ ‘ਚ ਨਸ਼ੀਲਾ ਪਦਾਰਥ ਮਿਲਾਇਆ ਹੋਇਆ ਸੀ। ਬੇਹੋਸ਼ੀ ਦੀ ਹਾਲਤ ‘ਚ ਉਸ ਦੇ ਪਤੀ ਦੇ ਦੋਸਤ ਅਰਜੁਨ ਨੇ ਉਸ ਨਾਲ ਜਬਰ ਜਨਾਹ ਕੀਤਾ ਹੈ। ਜਦੋਂ ਉਸ ਨੇ ਇਸ ਬਾਰੇ ਆਪਣੇ ਪਤੀ ਕੋਲੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਤੋਂ ਗ਼ਲਤੀ ਹੋ ਗਈ ਹੈ। ਪੀੜਤਾ ਨੇ ਆਪਣੇ ਪਤੀ ਤੇ ਉਸ ਦੇ ਦੋਸਤ ਅਰਜੁਨ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਜਾਂਚ ਤੋਂ ਬਾਅਦ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।