KESARI VIRASAT

ਕੇਸਰੀ ਵਿਰਾਸਤ

Latest news
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਵਿਖੇ ਪੀੜਿਤ ਲੜਕੀ ਦਾ ਹਾਲ ਚਾਲ ਜਾਣਿਆ  ਕੈਨੇਡਾ 'ਚ ਚੋਣਾਂ ਤੋਂ ਇਕ ਸਾਲ ਪਹਿਲਾਂ ਡਿੱਗ ਸਕਦੀ ਹੈ ਸਰਕਾਰ : ਖਾਲਿਸਤਾਨ ਪੱਖੀ ਪਾਰਟੀ ਨੇ ਟਰੂਡੋ ਨੂੰ ਛੱਡਿਆ: ਢਾਈ ਸ... ਵਿਨੇਸ਼ ਫੋਗਾਟ-ਬਜਰੰਗ ਪੂਨੀਆ ਅੱਜ ਹੋਣਗੇ ਇਸ ਸਿਆਸੀ ਪਾਰਟੀ 'ਚ ਸ਼ਾਮਲ: ਜੁਲਾਨਾ ਜਾਂ ਦਾਦਰੀ ਤੋਂ ਵਿਨੇਸ਼ ਦੀ ਟਿਕਟ ਪੱਕੀ... ਲੁਧਿਆਣਾ ਪੁਲਿਸ ਨੇ ਬਸਤੀ ਸ਼ੇਖ ਦੇ ਇਲਾਕੇ ਵਿੱਚ ਸੁਸ਼ੀਲ ਮਲਹੋਤਰਾ ਨੂੰ ਕੀਤਾ ਗ੍ਰਿਫਤਾਰ ED ਦੀ ਸਾਬਕਾ ਮੁੱਖ ਮੰਤਰੀ ਖਿਲਾਫ਼ ਵੱਡੀ ਕਾਰਵਾਈ: ਮਨੀ ਲਾਂਡਰਿੰਗ ਮਾਮਲੇ 'ਚ 834 ਕਰੋੜ ਦੀ ਜਾਇਦਾਦ ਕੁਰਕ *ਡ੍ਰੀਮਵਰਕਸ ਐਜੂਕੇਸ਼ਨ ਵਿਖੇ ਪੂਰੇ ਉਤਸਾਹ ਨਾਲ ਮਨਾਈ ਗਈ ਜਨਮ ਅਸ਼ਟਮੀ* ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਪੰਜਾਬ ਵਿੱਚ ਪੁਲਿਸ-ਕਿਸਾਨਾਂ ਵਿਚਾਲੇ ਝੜਪ: ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਐਕੁਆਇ... ਫੋਰਟਿਸ ਮੋਹਾਲੀ ਨੇ ਲਿਆਂਦੀ ਖੇਡਾਂ ਨਾਲ ਸਬੰਧਿਤ ਗਿੱਟੇ ਅਤੇ ਪੈਰਾਂ ਦੀਆਂ ਸੱਟਾਂ ਦੇ ਇਲਾਜ ਵਿੱਚ ਕ੍ਰਾਂਤੀ  ਡਿਜੀਟਲ ਮੀਡੀਆ ਐਸੋਸੀਏਸ਼ਨ (ਡੀ.ਐੱਮ.ਏ.) ਦੇ ਨਵੇਂ ਅਹੁਦੇਦਾਰਾਂ ਦਾ ਐਲਾਨ: ਪੱਤਰਕਾਰਾਂ ਨੂੰ ਸੌਂਪੀਆਂ ਵੱਡੀਆਂ ਜ਼ਿੰਮੇਵਾ... ਚਾਰਾ ਮੰਡੀ ਵਿਖੇ ਕਤਲ ਕਰਨ ਦੇ ਦੋਸ਼ ਵਿੱਚ ਕਮਿਸ਼ਨਰੇਟ ਪੁਲਿਸ  ਵਲੋਂ ਚਾਰ ਗ੍ਰਿਫਤਾਰ: ਹਥਿਆਰ ਬਰਾਮਦ 
You are currently viewing ਅੱਗ ਲੱਗਣ ਨਾਲ ਚਾਰ ਬੱਸਾਂ ਸੜ ਕੇ ਸੁਆਹ’ ਬੱਸ ਚ ਸੌਂ ਰਹੇ ਕੰਡਕਟਰ ਦੀ ਵੀ ਮੌਤ
4 bus burned Thursday night one bus conductor has dead in fire

ਅੱਗ ਲੱਗਣ ਨਾਲ ਚਾਰ ਬੱਸਾਂ ਸੜ ਕੇ ਸੁਆਹ’ ਬੱਸ ਚ ਸੌਂ ਰਹੇ ਕੰਡਕਟਰ ਦੀ ਵੀ ਮੌਤ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ : ਵੀਰਵਾਰ ਦੇਰ ਰਾਤ ਭਗਤਾ ਭਾਈਕਾ ਦੇ ਬੱਸ ਅੱਡੇ ‘ਚ ਅਚਾਨਕ ਅੱਗ ਲੱਗਣ ਨਾਲ ਚਾਰ ਬੱਸਾਂ ਸੜ ਕੇ ਸੁਆਹ ਹੋ ਗਈਆਂ। ਜਿਸ ‘ਚ ਬੱਸ ‘ਚ ਸੌਂ ਰਹੇ ਕੰਡਕਟਰ ਦੀ ਵੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਬੱਸ ਅੱਡੇ ‘ਚ ਪ੍ਰਾਈਵੇਟ ਅਤੇ ਸਰਕਾਰੀ ਕਰੀਬ ਇੱਕ ਦਰਜਨ ਬੱਸਾਂ ਖੜ੍ਹਦੀਆਂ ਹਨ। ਹਰ ਰੋਜ਼ ਦੀ ਤਰ੍ਹਾਂ ਮਾਲਵਾ ਬੱਸ ਕੰਪਨੀਆਂ ਤੇ ਜਲਾਲ ਬੱਸ ਸਰਵਿਸ ਦੀਆਂ ਬੱਸਾਂ ਸਮੇਤ ਹੋਰ ਬੱਸਾਂ ਬੱਸ ਅੱਡੇ ‘ਚ ਖੜ੍ਹੀਆਂ ਸਨ।ਇਸ ਦੌਰਾਨ ਕਰੀਬ ਵੀਰਵਾਰ ਰਾਤ ਸਵਾ ਦਸ ਵਜੇ ਬੱਸਾਂ ਨੂੰ ਅੱਗ ਲੱਗ ਗਈ। ਪਹਿਲਾਂ ਇਕ ਬੱਸ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਉਸ ਨੇ ਤਿੰਨ ਹੋਰ ਬੱਸਾਂ ਨੂੰ ਆਪਣੀ ਲਪੇਟ ‘ਚ ਲੈ ਲਿਆ।

 

4 bus burned video link

ਸਿੱਟੇ ਵਜੋਂ ਨਿਊ ਮਾਲਵਾ ਬੱਸ ਕੰਪਨੀ ਦੀਆਂ ਦੋ, ਜੀ ਬੀ ਐੱਸ ਬੱਸ ਸਰਵਿਸ ਦੀ ਇਕ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਤੇ ਜਲਾਲ ਬੱਸ ਦਾ ਅਗਲਾ ਹਿੱਸਾ ਸੜ ਗਿਆ। ਬੱਸ ‘ਚ ਸੌਂ ਰਿਹਾ ਕੰਡਕਟਰ ਗੁਰੂਦੇਵ ਸਿੰਘ ਵੀ ਸੜ ਗਿਆ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਕਈ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ।ਭਗਤਾ ਭਾਈਕਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

 

 

 

 

 

Leave a Reply