ਚੰਡੀਗੜ੍ਹ , 29 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਪੰਜਾਬ ਸਰਕਾਰ ਨੇ ਪੁਲਿਸ ਮੁਲਾਜ਼ਮਾਂ ਨੇ ਇਕ ਵੱਡਾ ਤੋਹਫਾ ਦਿੱਤਾ ਹੈ ।ਜਾਣਕਾਰੀ ਮੁਤਾਬਕ ਪੁਲਿਸ ਦੀਆਂ ਨਵੀਂਆਂ ਭਰਤੀਆਂ ਵਿਚ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਨੂੰ ਪਹਿਲ ਦਿੱਤੀ ਜਾਵੇਗੀ । ਜਿਸ ਵਿਚ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਲਈ ਦੋ ਫ਼ੀਸਦੀ ਕੋਟਾ ਰਾਖਵਾਂ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ 26 ਸਾਲ ਬਾਅਦ ਮੁੜ ਅਜਿਹੀ ਪਾਲਿਸੀ ਲਾਗੂ ਹੋਈ ਹੈ । ਇਸ ਤੋਂ ਪਹਿਲਾਂ 1996 ਵਿਚ ਇਹ ਪਾਲਿਸੀ ਬੰਦ ਕਰ ਦਿੱਤੀ ਗਈ ਸੀ ।