ਰਸ਼ਮੀ ਦੀਕਸ਼ਿਤ, ਨਿਤਿਨ ਗੁਪਤਾ ਤੇ ਕੌਸ਼ਿਕ ਵਿਸ਼ਵਨਾਥਨ ਮੰਗਲ ਗ੍ਰਹਿ ‘ਤੇ ਘਰ ਬਣਾਉਣ ਲਈ ਇੱਟਾਂ ਬਣਾਉਣ ਵਾਲੀ ਟੀਮ ਚੋਂ ਸਨ, ਜਦੋਂ ਕਿ ਅਰਜੁਨ ਡੇ ਇਸਰੋ ਦੇ ਯੂਆਰ ਰਾਓ ਸੈਟੇਲਾਈਟ ਸੈਂਟਰ ਤੋਂ ਹਨ। ਫਰਵਰੀ 2018 ਚ ਇਨ੍ਹਾਂ ਸਾਰਿਆਂ ਨੇ ਮਿਲ ਕੇ ਚੰਨ ਦੀ ਮਿੱਟੀ ਦੀ ਵਰਤੋਂ ਕਰਕੇ ਇੱਟਾਂ ਬਣਾਈਆਂ।
ਮੰਗਲ ਗ੍ਰਹਿ ਦੀ ਮਿੱਟੀ ਚ ਬਹੁਤ ਜ਼ਿਆਦਾ ਜ਼ਹਿਰੀਲੇ ਤੱਤ ਹਨ
ਵਿਗਿਆਨੀਆਂ ਦਾ ਕਹਿਣਾ ਹੈ ਕਿ ਮੰਗਲ ਦੀ ਮਿੱਟੀ (ਐੱਮਐੱਸਐੱਸ) ‘ਚ ਚੰਦਰਮਾ ਨਾਲੋਂ ਜ਼ਿਆਦਾ ਜ਼ਹਿਰੀਲੇ ਤੱਤ ਮੌਜੂਦ ਹਨ। ਮੰਗਲ ਗ੍ਰਹਿ ਦੀ ਮਿੱਟੀ ‘ਚ ਲੋਹ ਤੱਤ ਦੀ ਮਾਤਰਾ ਲੋੜ ਤੋਂ ਵੱਧ ਹੈ। ਇਸ ਤੋਂ ਇਲਾਵਾ ਕਈ ਹੋਰ ਰਸਾਇਣਕ ਤੱਤ ਵੀ ਸ਼ਾਮਿਲ ਹਨ। ਅਜਿਹੇ ‘ਚ ਮੰਗਲ ਗ੍ਰਹਿ ਦੀ ਮਿੱਟੀ ‘ਚ ਬੈਕਟੀਰੀਆ ਨੂੰ ਜ਼ਿੰਦਾ ਰੱਖਣਾ ਇਕ ਵੱਡੀ ਚੁਣੌਤੀ ਸਾਬਤ ਹੋਇਆ।