ਜਲੰਧਰ, 28 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਭਾਰਤ ਦੀ ਵਿਰਾਸਤ ਅਤੇ ਆਟੋਨਾਮ ਸਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟਗ੍ਰੈਜੂਏਟ ਡਿਪਾਰਟਮੈਂਟ ਆਫ ਬੌਟਨੀ ਦੁਆਰਾ ਵਾਤਾਵਰਣ ਸੁਰੱਖਿਆ ਅਤੇ ਗਲੋਬਲ ਜਲਵਾਯੂ ਸੰਕਟ ਸਬੰਧੀ ਜਾਗਰੂਕਤਾ ਪੈਦਾ ਕਰਦਿਆਂ ਅੰਤਰਰਾਸ਼ਟਰੀ ਵੈਬੀਨਾਰ ਆਯੋਜਿਤ ਕਰਵਾਇਆ ਗਿਆ। ਇਸ ਵੈਬੀਨਾਰ ਦੌਰਾਨ ਡਾ. ਗਗਨਦੀਪ ਜੈਨ, ਪ੍ਰੋਗਰਾਮ ਕੋਆਰਡੀਨੇਟਰ, ਬਾਗਬਾਨੀ ਸਾਇੰਸਿਜ਼, ਫਰੈਂਕਲਿਨ ਇੰਸਟੀਚਿਊਟ ਆਫ ਐਗਰੀ ਟੈਕਨਾਲੋਜੀ, ਨਿਊਜ਼ੀਲੈਂਡ ਨੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ।
ਖੇਤੀਬਾੜੀ ਦੇ ਵਿਭਿੰਨ ਅਭਿਆਸਾਂ ਦੇ ਨਾਲ ਜਾਣ-ਪਛਾਣ ਕਰਵਾਉਂਦੇ ਹੋਏ ਡਾ. ਗਗਨਦੀਪ ਜੈਨ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥਣਾਂ ਨੂੰ ਵੱਖ-ਵੱਖ ਪੌਦਿਆਂ ਅਤੇ ਉਨ੍ਹਾਂ ਨਾਲ ਸਬੰਧਿਤ ਵਿਭਿੰਨ ਬਿਮਾਰੀਆਂ ਬਾਰੇ ਦੱਸਿਆ ਅਤੇ ਨਾਲ ਹੀ ਦੁਨੀਆਂ ਭਰ ਦੇ ਵਿੱਚ ਰਸਾਇਣਾਂ ਅਤੇ ਖਾਦਾਂ ਦੀ ਨਿੱਤ ਵਧ ਰਹੀ ਖ਼ਪਤ ਦੇ ਨਾਲ ਪੈਦਾ ਹੋ ਰਹੀਆਂ ਗੰਭੀਰ ਵਾਤਾਵਰਣੀ ਸਮੱਸਿਆਵਾਂ ਸਬੰਧੀ ਵੀ ਚਾਨਣਾ ਪਾਇ ਇਸ ਤੋਂ ਇਲਾਵਾ ਉਹਨਾਂ ਨੇ ਹਾਈਡ੍ਰੋਪੋਨਿਕਸ, ਵਰਟੀਕਲ ਗਾਰਡਨ ਗ੍ਰੀਨ ਹਾਊਸ ਅਭਿਆਸਾਂ ਬਾਰੇ ਗੱਲ ਕਰਦੇ ਹੋਏ ਵਿਦਿਆਰਥਣਾਂ ਨੂੰ ਇਸ ਖੇਤਰ ਵੱਲ ਯੋਗਦਾਨ ਪਾਉਣ ਦੇ ਲਈ ਜਾਗਰੂਕ ਕਰਨ ਦੇ ਨਾਲ-ਨਾਲ ਵਾਤਾਵਰਣ ਨਾਲ ਸਬੰਧਿਤ ਵਿਭਿੰਨ ਸਮੱਸਿਆਵਾਂ ਦੇ ਹੱਲ ਬਾਰੇ ਵੀ ਚਰਚਾ ਕੀਤੀ।
ਵਰਟੀਕਲ ਗਾਰਡਨ ਅਜੋਕੇ ਸਮੇਂ ਦੀ ਲੋੜ ਦੱਸਦੇ ਹੋਏ ਉਨ੍ਹਾਂ ਆਬਾਦੀ ਦੇ ਵਾਧੇ ਨਾਲ ਜ਼ਮੀਨ ਦੀ ਘਾਟ ਦੀ ਉਪਲੱਬਧਤਾ ਬਾਰੇ ਗੱਲ ਕੀਤੀ ਅਤੇ ਵਾਤਾਵਰਣ ਦੀ ਸੁਰੱਖਿਆ ਦੇ ਲਈ ਲੰਬ ਕਾਰੀ ਬਾਗ ਇੱਕ ਉੱਤਮ ਵਿਕਲਪ ਮੰਨਿਆ।ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਵ ਦੀ ਵੱਧਦੀ ਆਬਾਦੀ, ਵਾਤਾਵਰਣ ਦੇ ਵਿਗਾੜ, ਜਲਵਾਯੂ ਤਬਦੀਲੀ ਆਦਿ ਜਿਹੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਡੀ ਧਰਤੀ ਨੂੰ ਬਚਾਉਣ ਦੇ ਲਈ ਦੁਨੀਆਂ ਨੂੰ ਨਵੀਂ ਤਕਨਾਲੋਜੀ ਦੀ ਤਰੱਕੀ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਵੈਬੀਨਾਰ ਦੇ ਅੰਤ ਵਿਚ ਉਨ੍ਹਾਂ ਨੇ ਵਿਦਿਆਰਥਣਾਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਪੂਰਨ ਤਸੱਲੀਬਖ਼ਸ਼ ਢੰਗ ਦੇ ਨਾਲ ਦਿੱਤੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਸ਼ੇ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਡਾ. ਗਗਨਦੀਪ ਪ੍ਰਤੀ ਧੰਨਵਾਦ ਵਿਅਕਤ ਕੀਤਾ ਅਤੇ ਨਾਲ ਹੀ ਇਸ ਸਫਲ ਆਯੋਜਨ ਦੇ ਲਈ ਸਮੂਹ ਬੌਟਨੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਵੀਸ਼ਲਾਘਾ ਕੀਤੀ।