Terrorist Jaish-e-Mohammed threatens to blow up several railway stations in Punjab
ਜਲੰਧਰ (ਕੇਸਰੀ ਨਿਊਜ ਨੈਟਵਰਕ)-ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਵਿਖੇ ਇਕ ਧਮਕੀ ਭਰਿਆ ਪੱਤਰ ਮਿਲਿਆ ਹੈ। ਇਸ ਪੱਤਰ ‘ਚ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ, ਜਲੰਧਰ ਰੇਲਵੇ ਸਟੇਸ਼ਨ ਅਤੇ ਪੰਜਾਬ ਦੇ ਹੋਰਨਾਂ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਹੱਥਲਿਖਤ ਪੱਤਰ ਹਿੰਦੀ ‘ਚ ਆਇਆ ਹੈ। ਇਸ ਤੋਂ ਇਲਾਵਾ ਇਸ ਪੱਤਰ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਅਤੇ ਕਈ ਅਕਾਲੀ ਦਲ ਦੇ ਆਗੂਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਪੱਤਰ ਲਿਖਣ ਵਾਲੇ ਨੇ ਖ਼ੁਦ ਨੂੰ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦਾ ਕਮਾਂਡਰ ਦੱਸਿਆ ਹੈ।
ਪੜੋ