KESARI VIRASAT

Latest news
ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ... ਮੋਦੀ ਦਾ ਪ੍ਰੋਗਰਾਮ ਰੱਦ ਹੋਣਾ ਬਣਿਆ ਪਹਲਗਾਮ ਅੱਤਵਾਦੀ ਘਟਨਾ ਦਾ ਆਧਾਰ: ਵਾਰਦਾਤ ਲਈ ਪਾਬੰਦੀਸ਼ੁਦਾ ਚੀਨੀ ਮੋਬਾਈਲ ਫੋਨ ਦੀ ... ਭਾਰਤ ਨੇ ਚਨਾਬ ਨਦੀ ਦਾ ਪਾਣੀ ਰੋਕਿਆ: ਜੇਹਲਮ ਨੂੰ ਰੋਕਣ ਦੀ ਯੋਜਨਾ; ਹਵਾਈ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲ... ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਨੂੰ ਲੈ ਕੇ ਹੁਣ ਬਿਲਾਵਲ ਭੁੱਟੋ ਦਾ ਵੱਡਾ ਕਬੂਲਨਾਮਾ
You are currently viewing ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਹੁਨਰ ਹਾਟ ਰਾਹੀਂ ਅਹਿਮ ਯੋਗਦਾਨ ਲਈ ਮੁੰਬਈ ਵਿਖੇ ਸਨਮਾਨਤ
MINISTRY OF MINORITY AFFAIRS FELICITATES PRC RAKHEE GUPTA BHANDARI DURING 40TH EDITION OF HUNAR HAAT IN MUMBAI

ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਹੁਨਰ ਹਾਟ ਰਾਹੀਂ ਅਹਿਮ ਯੋਗਦਾਨ ਲਈ ਮੁੰਬਈ ਵਿਖੇ ਸਨਮਾਨਤ


ਨਵੀਂ ਦਿੱਲੀ, 27 ਅਪਰੈਲ (ਕੇਸਰੀ ਨਿਊਜ਼ ਨੈੱਟਵਰਕ) :  ਪ੍ਰਿੰਸੀਪਲ ਰੈਜੀਡੈਂਟ ਕਮਿਸ਼ਨਰ, ਪੰਜਾਬ ਭਵਨ,ਨਵੀਂ ਦਿੱਲੀ, ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਵੱਲੋਂ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵਿਚ ਬਤੌਰ ਜਾਇੰਟ ਸਕੱਤਰ ਆਪਣੀ ਤਾਇਨਾਤੀ ਸਮੇਂ ਵੱਡੇ ਪੈਮਾਨੇ ਤੇ ਹੁਨਰ ਹਾਟ ਸਮਾਗਮ ਆਯੋਜਿਤ ਕਰਵਾਉਣ ਲਈ ਪਾਏ ਅਹਿਮ ਯੋਗਦਾਨ ਲਈ ਮੁੰਬਈ ਵਿਖੇ ਕੇਂਦਰੀ ਘੱਟ ਗਿਣਤੀ ਮੰਤਰਾਲੇ ਵੱਲੋਂ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸਨਮਾਨਤ ਕੀਤਾ ਗਿਆ।

ਇਹ ਸਨਮਾਨ ਸਮਾਰੋਹ ਹੁਨਰ ਹਾਟ ਦੇ 40ਵੇਂ ਐਡੀਸ਼ਨ ਨੂੰ ਮਨਾਉਣ ਲਈ ਕਰਵਾਇਆ ਗਿਆ ਜਿਸ ਦੌਰਾਨ ਕੇਂਦਰੀ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਵੱਲੋਂ 75ਵੇਂ ਆਜ਼ਾਦੀ ਕਾ ਮਹਾਂਓਤਸਵ ਤਹਿਤ ਇਨ੍ਹਾਂ ਸਮਾਗਮਾਂ ਨੂੰ ਉਸਾਰੂ ਤਰੀਕੇ ਨਾਲ ਆਯੋਜਿਤ ਕਰਨ ਵਾਲੀ ਟੀਮ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ । ਜ਼ਿਕਰਯੋਗ ਹੈ ਕਿ ਸ੍ਰੀਮਤੀ ਭੰਡਾਰੀ ਵੱਲੋਂ    ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵਿਚ ਬਤੌਰ ਜਾਇੰਟ ਸਕੱਤਰ ਆਪਣੀ ਤਾਇਨਾਤੀ ਸਮੇਂ ਵੱਡੇ ਪੈਮਾਨੇ ਤੇ ਹੁਨਰ ਹਾਟ ਸਮਾਗਮ ਆਯੋਜਿਤ ਕਰਵਾਉਣ ਲਈ ਅਹਿਮ ਯੋਗਦਾਨ ਪਾਇਆ ਗਿਆ ਸੀ। ਇਸ ਮੌਕੇ ਪ੍ਰਬੰਧਕਾਂ ਦੀ ਗੁਜ਼ਾਰਿਸ਼ ਤੇ ਸ਼੍ਰੀਮਤੀ ਭੰਡਾਰੀ ਵਲੋਂ ਬਾਲੀਵੁੱਡ ਹਸਤੀਆਂ ਤੇ ਦਰਸ਼ਕਾਂ ਦੀ ਮੌਜੂਦਗੀ ਵਿਚ ਕੁਝ ਲਾਈਨਾ ਗਾ ਕੇ ਸੁਣਾਈਆਂ ਗਈਆਂ ।

ਸਥਾਨਕ ਕਲਾਕਾਰਾਂ ਤੇ ਹੁਨਰ ਨੂੰ ਪ੍ਰੋਤਸਾਹਿਤ ਕਰਨ ਲਈ ਹੁਨਰ ਹਾਟ ਦਾ 40ਵਾਂ ਐਡੀਸ਼ਨ ਮੁੰਬਾਈ ਵਿਖੇ ਕਰਵਾਇਆ ਗਿਆ ਜਿਸ ਵਿਚ ਪੂਰੇ ਮੁਲਕ ਵਿਚੋਂ 1000 ਦੇ ਕਰੀਬ ਕਲਾਕਾਰਾਂ ਤੇ ਸ਼ਿਲਪਕਾਰਾਂ ਵੱਲੋਂ ਭਾਗ ਲਿਆ ਗਿਆ।ਇਸ ਮੌਕੇ ਪ੍ਰਸਿੱਧ ਬਾਲੀਵੁੱਡ ਹਸਤੀਆਂ ਅਨੂ ਕਪੂਰ, ਦਲੇਰ ਮਹਿੰਦੀ, ਭੁਪਿੰਦਰ ਭੂਪੀ, ਪੰਕਜ ਉਦਾਸ, ਸੁਰੇਸ਼ ਵਾਡਕਰ, ਰਾਜੂ ਸ਼੍ਰੀਵਾਸਤਵਾ ਅਤੇ ਹੋਰ ਹਾਜਿਰ ਸਨ।

Leave a Reply