ਇਸਦੇ ਨਾਲ ਹੀ ਵਿਦਿਆਰਥੀਆਂ ਨੇ ਹਾਈਪਰਬੋਲਾ, ਵਰਗਾਕਾਰ, ਰਿਕਟੈਂਗਲ ਟਰੈਪੇਜ਼ੀਅਮ, ਕਿਉਂਬੌਇਡ, ਕੋਨ, ਫ੍ਰਸਟਮ ਆਫ ਕੋਨ ਆਦਿ ਜਿਹੀਆਂ ਵਿਭਿੰਨ ਗਣਿਤ ਆਕ੍ਰਿਤੀਆਂ ਦੇ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਬੀਜਾਂ ਨੂੰ ਲਪੇਟ ਕੇ ਪੇਸ਼ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣਾਂ ਵਜਿੰਦਰ, ਮੁਸਕਾਨ, ਅਮਨ, ਬੀਨੂੰ ਆਦਿ ਦੁਆਰਾ ਜਿੱਥੇ ਵਾਤਾਵਰਣ ਨਾਲ ਸਬੰਧਿਤ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਉੱਥੇ ਨਾਲ ਹੀ ਬੀ.ਐਸ.ਸੀ. ਆਨਰਜ਼ ਮੈਥੇਮੈਟਿਕਸ ਸਮੈਸਟਰ ਦੂਸਰਾ ਦੀਆਂ ਵਿਦਿਆਰਥਣਾਂ ਨੇ ਸਾਡੇ ਗ੍ਰਹਿਆਂ ਵਿੱਚ ਨਿਵੇਸ਼ ਵਿਸ਼ੇ ‘ਤੇ ਇਕ ਨ੍ਰਿਤ ਦੀ ਪੇਸ਼ਕਾਰੀ ਵੀ ਦਿੱਤੀ।
ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਦੁਆਰਾ ਕੀਤੀ ਗਈ ਇਸ ਜੋਸ਼ ਭਰੀ ਪ੍ਰਸਤੂਤੀ ਦੇ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਇਹ ਮੈਥੇਮੈਟੀਕਲ ਗਰੀਨ ਪਾਰਕ ਵਿਦਿਆਰਥਣਾਂ ਵਿੱਚ ਗਣਿਤ ਵਿਸ਼ੇ ਨੂੰ ਦਿਲਚਸਪ ਢੰਗ ਨਾਲ ਸਿਖਣ ਦੀ ਸੋਚ ਨੂੰ ਪੈਦਾ ਕਰਨ ਦੇ ਨਾਲ-ਨਾਲ ਇਸ ਖੇਤਰ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਈ ਸਾਬਿਤ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਸ੍ਰੀਮਤੀ ਵੀਨਾ ਦੀਪਕ, ਮੁਖੀ, ਗਣਿਤ ਵਿਭਾਗ, ਸ੍ਰੀਮਤੀ ਆਨੰਦ ਪ੍ਰਭਾ ਅਤੇ ਸਮੂਹ ਸਟਾਫ ਮੈਂਬਰਾਂ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।