KESARI VIRASAT

ਕੇਸਰੀ ਵਿਰਾਸਤ

Latest news
ਨਿੱਝਰ ਦੇ ਕਤਲ 'ਤੇ ਕੈਨੇਡਾ 'ਚ ਆਈ.ਐੱਸ.ਆਈ ਏਜੰਟ ਤੋਂ ਪੁੱਛਗਿੱਛ: ਰਿਪੋਰਟ ਦਾ ਦਾਅਵਾ- ਨਸ਼ੇ ਦੇ ਕਾਰੋਬਾਰ 'ਤੇ ਕਾਬੂ ਪਾ... Congress MLA Sukhpal Khaira Arrest: ਨਸ਼ਾ ਤਸਕਰੀ ਮਾਮਲੇ 'ਚ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹੁੰਚੀ ਪੁਲਿਸ; ਪਾਣੀ... ਪੰਜਾਬ ਦੇ ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਗੇਮਜ਼ ਵਿੱਚ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ ਪੰਜਾਬ ਦੇ ਨਵਾਂ ਪਿੰਡ ਸਰਦਾਰਾਂ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ ਸਿੱਖਿਆ ਵਿਭਾਗ ਪੰਜਾਬ ਦਾ ਰਬ ਹੀ ਰਾਖਾ: ਹਜ਼ਾਰਾਂ ਵਿਦਿਆਰਥੀਆਂ ਨੂੰ ਦੂਹਰੀ-ਤੀਹਰੀ ਵਾਰ ਕਰੋੜਾ ਦੇ ਵਜ਼ੀਫਿਆਂ ਦਾ ਭੁਗਤਾਨ ਪੰਜਾਬ ਸਰਕਾਰ ਨੇ ਦੋ ਮੈਡੀਕਲ ਅਧਿਕਾਰੀਆਂ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤੇ ਰੱਦ ਤਕਨੀਕ ਦਾ ਸੰਸਾਰ: ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਰੋਬੋਟ ਨੇ ਪਰੋਸੀ ਚਾਹ ਅਤੇ ਸੈਂਡਵਿਚ Big Breaking News : ਮਾਮਲਾ ਵਕੀਲ ਤੇ ਉਸ ਦੇ ਮੁਵੱਕਲ ਨਾਲ ਤਸ਼ੱਦਦ ਦਾ: ਐੱਸਪੀ ਸੀਆਈਏ ਇੰਚਾਰਜ ਤੇ ਕਾਂਸਟੇਬਲ ਗ੍ਰਿਫ਼ਤਾ... ਕਣਕ ਦੇ ਸਟਾਕ ‘ਚ ਹੇਰਾਫੇਰੀ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਡੀ.ਐਫ.ਐਸ.ਸੀ, ਦੋ ਇੰਸਪੈਕਟਰ ਅਤੇ ਤਿੰਨ ਆੜਤੀਆਂ ਖ਼ਿਲਾਫ਼ ... ਬਾਜਵਾ ਨੇ ਮੁਕਤਸਰ ਵਕੀਲ ਨਾਲ ਕੁੱਟਮਾਰ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ
You are currently viewing ਸੁਪਰੀਮ ਕੋਰਟ ‘ਚ ਪੰਜਾਬੀ ਸਮੇਤ ਕਈ ਭਾਸ਼ਾਵਾਂ ‘ਚ ਜੂਨੀਅਰ ਟ੍ਰਾਂਸਲੇਟਰ ਦੀਆਂ ਪੋਸਟਾਂ ਨਿਕਲੀਆਂ, ਇਸ ਡਾਇਰੈਕਟ ਲਿੰਕ ਤੋਂ ਕਰੋ ਅਪਲਾਈ
Petition to the Supreme Court against hate speech and hate crimes targeting Hindus

ਸੁਪਰੀਮ ਕੋਰਟ ‘ਚ ਪੰਜਾਬੀ ਸਮੇਤ ਕਈ ਭਾਸ਼ਾਵਾਂ ‘ਚ ਜੂਨੀਅਰ ਟ੍ਰਾਂਸਲੇਟਰ ਦੀਆਂ ਪੋਸਟਾਂ ਨਿਕਲੀਆਂ, ਇਸ ਡਾਇਰੈਕਟ ਲਿੰਕ ਤੋਂ ਕਰੋ ਅਪਲਾਈ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਨਵੀਂ ਦਿੱਲੀ, 26 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਸੁਪਰੀਮ ਕੋਰਟ ‘ਚ ਨੌਕਰੀ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਚੰਗੀ ਖ਼ਬਰ ਹੈ। ਸੁਪਰੀਮ ਕੋਰਟ ਨੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਕੇ ਕੁੱਲ 25 ਪੋਸਟਾਂ ‘ਤੇ ਭਰਤੀ ਕੱਢੀ ਹੈ। ਇਹ ਭਰਤੀਆਂ ਐਕਸ-ਕੈਡ ਕੋਰਟ ਅਸਿਸਟੈਂਟ (ਜੂਨੀਅਰ ਟ੍ਰਾਂਸਲੇਟਰ) ਪੋਸਟ ਲਈ ਕੱਢੀ ਗਈ ਹੈ। ਇਨ੍ਹਾਂ ਪੋਸਟਾਂ ‘ਤੇ ਅਪਲਾਈ ਕਰਨ ਲਈ ਯੋਗ ਉਮੀਦਵਾਰ ਸੁਪਰੀਮ ਕੋਰਟ ਦੀ ਅਧਿਕਾਰਤ ਵੈੱਬਸਾਈਟ main.sci.gov.in ‘ਤੇ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਅਪਲਾਈ ਕਰਨ ਦੀ ਆਖਰੀ ਤਰੀਕ 14 ਮਈ ਹੈ।

SC Recruitment 2022 : ਪੋਸਟਾਂ ਦਾ ਵੇਰਵਾ

ਸੁਪਰੀਮ ਕੋਰਟ ‘ਚ ਕੁੱਲ 25 ਪੋਸਟਾਂ ‘ਤੇ ਭਰਤੀ ਹੋਣੀ ਹੈ ਜਿਸ ਵਿਚ ਅੰਗੇਰਜ਼ੀ ਤੋਂ ਅਸਾਮੀ, ਬੰਗਾਲੀ, ਤੇਲਗੂ, ਗੁਜਰਾਤੀ, ਉਰਦੂ, ਮਰਾਠੀ, ਕੰਨੜ, ਮਲਿਆਲਮ, ਮਣੀਪੁਰੀ, ਪੰਜਾਬੀ ਲਈ ਦੋ-ਦੋ ਪੋਸਟਾਂ ਖਾਲੀ ਹਨ। ਇਸ ਤੋਂ ਇਲਾਵਾ ਅੰਗਰੇਜ਼ੀ ‘ਚ ਨੇਪਾਲੀ ਭਾਸ਼ਾ ‘ਚ ਟ੍ਰਾਂਸਲੇਟਰ ਲਈ ਵੀ ਇਕ ਪੋਸਟ ‘ਤੇ ਵਕੈਂਸੀ ਹੈ।

SC Recruitment 2022, Job Eligibility : ਜ਼ਰੂਰੀ ਯੋਗਤਾ

ਇਨ੍ਹਾਂ ਪੋਸਟਾਂ ‘ਤੇ ਅਪਲਾਈ ਕਰਨ ਲਈ ਤੁਹਾਡੇ ਕੋਲ ਅੰਗਰੇਜ਼ੀ ਸਮੇਤ ਸੰਬੰਧਤ ਭਾਸ਼ਾ ‘ਚ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ ਤੁਹਾਡੇ ਕੋਲ ਸੰਬੰਧਤ ਭਾਸ਼ਾ ‘ਚ ਟ੍ਰਾਂਸਲੇਸ਼ਨ ਦੇ ਕੰਮ ‘ਚ 2 ਸਾਲ ਦਾ ਅਨੁਭਵ ਹੋਣਾ ਚਾਹੀਦਾ ਹੈ। ਤੁਹਾਡੇ ਕੋਲ ਕੰਪਿਊਟਰ ਆਪ੍ਰੇਸ਼ਨ ਦੀ ਸਮਝ ਹੋਣੀ ਚਾਹੀਦੀ ਹੈ।

ਇਸ ਡਾਇਰੈਕਟ ਲਿੰਕ ਰਾਹੀਂ ਕਰੋ ਅਪਲਾਈ

https://jobapply.in/SC2022Translator/

SC Recruitment 2022, Job Eligibility : ਉਮਰ ਹੱਦ ਤੇ ਅਪਲਾਈ ਫੀਸ

ਜੂਨੀਅਰ ਟ੍ਰਾਂਸਲੇਟਰ ਦੀ ਪੋਸਟ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਅਤੇ 32 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਹੋਰ ਪੱਛੜਾ ਵਰਗ/ਸਾਬਕਾ ਫ਼ੌਜੀਆਂ ਤੇ ਆਜ਼ਾਦੀ ਘੁਲਾਟੀਆ ਸ਼੍ਰੇਣੀ ਦੇ ਆਸ਼ਰਿਤਾਂ ਦੇ ਉਮੀਦਵਾਰਾਂ ਲਈ ਸਰਕਾਰੀ ਨਿਯਮਾਂ ਅਨੁਸਾਰ ਉਮਰ ‘ਚ ਆਮ ਛੋਟ ਮਨਜ਼ੂਰ ਹੋਵੇਗੀ। ਜੇਕਰ ਗੱਲ ਅਪਲਾਈ ਫੀਸ ਦੀ ਕਰੀਏ ਤਾਂ ਜਨਰਲ ਅਤੇ ਓਬੀਸੀ ਉਮੀਦਵਾਰਾਂ ਨੂੰ 500 ਰੁਪਏ ਫੀਸ ਦੇਣੀ ਪਵੇਗੀ। ਉੱਥੇ ਹੀ ਐੱਸਸੀ, ਐੱਸਟੀ, ਸਾਬਕਾ ਫ਼ੌਜੀਆਂ ਤੇ ਆਜ਼ਾਦੀ ਘੁਲਾਟੀਆ ਦੇ ਪਰਿਵਾਰਕ ਮੈਂਬਰਾਂ ਨੂੰ 250 ਰੁਪਏ ਫੀਸ ਦੇਣੀ ਪਵੇਗੀ।

SC Recruitment 2022 : ਕਿਵੇਂ ਕਰੀਏ ਅਪਲਾਈ?

  • ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ main.sci.gov.in ‘ਤੇ ਲੌਗਇਨ ਕਰੋ।
  • ਹੁਣ ਹੋਮ ਪੇਜ ‘ਤੇ ‘ਭਰਤੀ’ ‘ਤੇ ਕਲਿੱਕ ਕਰੋ।
  • ਭਰਤੀ ਪੇਜ ‘ਤੇ ਕੋਰਟ ਸਹਾਇਕ ਲਈ ਅਪਲਾਈ ਕਰੋ।
  • ਟਰਾਂਸਲੇਟਰ ‘ਤੇ ਕਲਿੱਕ ਕਰੋ।
  • ਨਿਰਧਾਰਤ ਫਾਰਮੈਟ ‘ਚ ਆਨਲਾਈਨ ਅਪਲਾਈ ਫਾਰਮ ਭਰੋ।
  • ਸਾਰੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਤੇ ਸਬਮਿਟ ‘ਤੇ ਕਲਿੱਕ ਕਰੋ।

 

Leave a Reply