KESARI VIRASAT

ਕੇਸਰੀ ਵਿਰਾਸਤ

Latest news
ਪਾਕਿ ਅੱਤਵਾਦੀ ਹਾਫਿਜ਼ ਸਈਦ ਦਾ ਬੇਟਾ ਲਾਪਤਾ: ਮੀਡੀਆ ਰਿਪੋਰਟਾਂ ਦਾ ਦਾਅਵਾ - ਪੇਸ਼ਾਵਰ ਤੋਂ ਕਾਰ ਸਵਾਰਾਂ ਨੂੰ ਚੁੱਕਿਆ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਹਮਲੇ ਦਾ ਲਗਾਇਆ ਇਲਜ਼ਾਮ: ਪਾਕਿ ਸੈਨਾ ਟੀਟੀਪੀ, ਆਈਐਸਆਈਐਸ 'ਤੇ ਹਮਲੇ ਲਈ ਤਿਆਰ ਮਨੀਪੁਰ ਹਿੰਸਾ ਪਿੱਛੇ ਵੀ ਖਾਲਿਸਤਾਨੀ : ਕੈਨੇਡਾ ਵਿੱਚ ਪੰਨੂ ਨੂੰ ਮਿਲਿਆ ਕੁੱਕੀ ਆਗੂ; ਮਣੀਪੁਰ 'ਚ ਅੱਤਵਾਦੀਆਂ ਨੇ ਕਰੋੜਾ... ਬਰਤਾਨੀਆ 'ਚ ਭਾਰਤੀ ਹਾਈ ਕਮਿਸ਼ਨਰ 'ਤੇ ਹਮਲੇ ਦੀ ਕੋਸ਼ਿਸ਼: ਗੁਰੂਘਰ ਜਾਣ ਤੋਂ ਰੋਕਿਆ; ਖਾਲਿਸਤਾਨੀ ਸਮਰਥਕ ਬਾਹਰੋਂ ਆਏ ਡਿਕਸ਼ਨਰੀ ਵਿੱਚੋਂ ਓਮ ਸ਼ਬਦ ਹਟਾਉਣ ਦੀ ਤਿਆਰੀ: ਇਸਾਈਆਂ ਦੇ ਦਬਾਅ ਹੇਠ ਸਾਜ਼ਿਸ਼ ਦਾ ਦੋਸ਼ ਹਾਕੀ 'ਚ ਪਾਕਿਸਤਾਨ 'ਤੇ ਭਾਰਤ ਦੀ ਸਭ ਤੋਂ ਵੱਡੀ ਜਿੱਤ ਏਸ਼ੀਆਡ ਗਰੁੱਪ ਪੜਾਅ ਵਿੱਚ 10-2 ਨਾਲ ਹਰਾਇਆ ਅਭਿਨੇਤਾ ਵਿਸ਼ਾਲ ਦਾ ਸੈਂਸਰ ਬੋਰਡ ਉੱਪਰ ਗੰਭੀਰ ਇਲਜ਼ਾਮ: ਫਿਲਮ ਨੂੰ ਪਾਸ ਕਰਨ ਲਈ 6.5 ਲੱਖ ਰੁਪਏ ਲਏ ਵਿਜੀਲੈਂਸ ਨੇ ਸੀਨੀਅਰ ਅਕਾਲੀ ਆਗੂ ਜਰਨੈਲ ਵਾਹਿਦ ਨੂੰ ਕੀਤਾ ਗ੍ਰਿਫਤਾਰ: ਪਤਨੀ ਤੇ ਪੁੱਤਰ ਨੂੰ ਵੀ ਨਾਲ ਲੈ ਗਏ ਬੋਲਣ ਦੀ ਆਜ਼ਾਦੀ ਦੀ ਵਰਤੋਂ ਹਿੰਸਾ ਭੜਕਾਉਣ ਲਈ ਕਰਨਾ ਬਰਦਾਸ਼ਤ ਨਹੀਂ-ਐਸ. ਜੈਸ਼ੰਕਰ ਧੀ ਨੇ ਧੋਖੇ ਨਾਲ ਜ਼ਮੀਨ ਤੇ ਮਕਾਨ ਹੜੱਪੇ ਤਾਂ ਪਿਤਾ ਨੇ ਦੇ ਦਿੱਤੀ ਜਾਨ
You are currently viewing ਰੇਲਵੇ ਟਿਕਟ ਬੁਕਿੰਗ ਦੌਰਾਨ ਯਾਤਰੀਆਂ ਨੂੰ ਹੁਣ ਆਪਣਾ ਪਤਾ ਨਹੀਂ ਦੇਣਾ ਪਵੇਗਾ : ਰੇਲਵੇ ਬੋਰਡ ਦਾ ਵੱਡਾ ਫ਼ੈਸਲਾ
Passengers will no longer have to provide their address while booking railway tickets: Railway Board

ਰੇਲਵੇ ਟਿਕਟ ਬੁਕਿੰਗ ਦੌਰਾਨ ਯਾਤਰੀਆਂ ਨੂੰ ਹੁਣ ਆਪਣਾ ਪਤਾ ਨਹੀਂ ਦੇਣਾ ਪਵੇਗਾ : ਰੇਲਵੇ ਬੋਰਡ ਦਾ ਵੱਡਾ ਫ਼ੈਸਲਾ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਨਵੀਂ ਦਿੱਲੀ, (ਕੇਸਰੀ ਨਿਊਜ਼ ਨੈੱਟਵਰਕ) : ਭਾਰਤੀ ਰੇਲਵੇ ਨੇ ਟਿਕਟ ਬੁਕਿੰਗ ਦੌਰਾਨ ਯਾਤਰੀਆਂ (Rail Ticket Booking IRCTC) ਨੂੰ ਵੱਡੀ ਸਹੂਲਤ ਦਿੱਤੀ ਹੈ। ਆਉਣ ਵਾਲੇ ਦਿਨਾਂ ‘ਚ ਟਿਕਟ ਬੁਕਿੰਗ ਦੌਰਾਨ ਯਾਤਰੀਆਂ ਨੂੰ ਆਪਣਾ ਪਤਾ ਨਹੀਂ ਦੇਣਾ ਪਵੇਗਾ। ਰੇਲਵੇ ਬੋਰਡ ਨੇ ਇਹ ਜਾਣਕਾਰੀ ਮੰਗਣ ‘ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਬੋਰਡ ਨੇ ਕਿਹਾ ਹੈ ਕਿ ਸਾਰੇ ਜ਼ੋਨਲ ਰੇਲਵੇ ਨੂੰ ਇਸ ਦਿਸ਼ਾ ‘ਚ ਤੁਰੰਤ ਕਾਰਵਾਈ ਕਰਨ। ਹੁਣ IRCTC ਸਾਫਟਵੇਅਰ ‘ਚ ਬਦਲਾਅ ਕਰੇਗਾ।

ਪੈਸੰਜਰ ਦਾ ਪਤਾ ਦਰਜ ਕਰਨ ਦੇ ਹੁਕਮਾਂ ‘ਤੇ ਮੰਗੀ ਸਫ਼ਾਈ

ਰੇਲਵੇ ਬੋਰਡ ਦੇ ਹੁਕਮ ਮੁਤਾਬਕ Zonal RaIlways ਨੇ ਟਿਕਟ ਬੁਕਿੰਗ ਦੌਰਾਨ ਪੈਸੰਜਰ ਦਾ ਪਤਾ ਦਰਜ ਕਰਨ ਦੇ ਹੁਕਮ ‘ਤੇ ਸਫ਼ਾਈ ਮੰਗੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਹੁਣ Covid Containment Measure ਖ਼ਤਮ ਹੋ ਚੁੱਕੇ ਹਨ ਤਾਂ ਕੀ ਅਜਿਹੇ ਵਿਚ ਯਾਤਰੀਆਂ ਨੂੰ ਹਾਲੇ ਵੀ ਘਰ ਦਾ ਪਤਾ ਦਰਜ ਕਰਨ ਲਈ ਕਹਿਣਾ ਪਵੇਗਾ। ਇਸ ‘ਤੇ ਬੋਰਡ ਨੇ ਇਸ ਵਿਵਸਥਾ ‘ਚ ਤੁਰੰਤ ਪ੍ਰਭਾਵ ਨਾਲ ਬਦਲਾਅ ਦਾ ਹੁਕਮ ਦਿੱਤਾ। ਬੋਰਡ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨਾਲ ਗੱਲਬਾਤ ਤੋਂ ਬਾਅਦ ਤੈਅ ਹੋਇਆ ਹੈ ਕਿ ਇਸ ਵਿਵਸਥਾ ਨੂੰ ਖ਼ਤਮ ਕਰ ਦਿੱਤਾ ਜਾਵੇ।

31 ਮਾਰਚ ਤੋਂ ਬਾਅਦ ਕੋਵਿਡ ਕੰਟੇਨਮੈਂਟ ਉਪਾਅ ਹੋ ਗਏ ਐਕਸਪਾਇਰ

ਰੇਲਵੇ ਬੋਰਡ ਨੇ ਦੱਸਿਆ ਕਿ ਇਸ ਬਾਰੇ ਗ੍ਰਹਿ ਮੰਤਰਾਲੇ ਤੋਂ ਸਲਾਹ ਲਈ ਗਈ ਸੀ। ਗ੍ਰਹਿ ਮੰਤਰਾਲੇ ਨੇ ਜਵਾਬ ‘ਚ ਕਿਹਾ ਕਿ 31 ਮਾਰਚ 2022 ਤੋਂ ਬਾਅਦ ਕੋਈ ਵੀ Covid Containment ਉਪਾਅ ਲਾਗੂ ਨਹੀਂ ਰਹੇਗਾ। ਇਸ ਲਈ ਫੈ਼ਸਲਾ ਲਿਆ ਗਿਆ ਹੈ ਕਿ ਹੁਣ ਯਾਤਰੀਆਂ ਤੋਂ ਰਿਜ਼ਰਵੇਸ਼ਨ ਦੌਰਾਨ ਉਨ੍ਹਾਂ ਦੇ ਪਤੇ ਨੂੰ ਦਰਜ ਕਰਨ ਲਈ ਨਹੀਂ ਕਿਹਾ ਜਾਵੇਗਾ। ਇਸ ਦੇ ਲਈ ਸਾਫਟਵੇਅਰ ‘ਚ ਵੀ ਬਦਲਾਅ ਕੀਤਾ ਜਾਵੇਗਾ।

 

Leave a Reply