ਵਪਾਰੀਆਂ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਹੀ ਅੰਬ ਦੀ ਆਮਦ ਵਧੇਗੀ,ਉਂਜ ਹੀ ਕੀਮਤਾਂ ਵੀ ਘੱਟ ਹੋ ਜਾਣ ਗਿਆ। ਹੁਣ ਆਮਦ ਘੱਟ ਹੋਣ ਨਾਲ ਕਰੀਬ 130 ਤੋਂ 150 ਰੁਪਏ ਕਿੱਲੋ ਤਕ ਅੰਬ ਦੇ ਰੇਟ ਦੱਸੇ ਜਾ ਰਹੇ ਹਨ । ਜਿਨ੍ਹਾਂ ਨੂੰ ਹੁਣ ਚੁਨਿੰਦਾ ਲੋਕ ਹੀ ਖਰੀਦ ਰਹੇ ਹਨ।ਕਪੂਰਥਲਾ ਦੀਆਂ ਦੁਕਾਨਾਂ ਵਿੱਚ ਇਸ ਸਮੇਂ ਆਫ ਸੀਜਨ ਹੁੰਦੇ ਹੋਏ ਵੀ ਅੰਬ ਦੁਕਾਨਾਂ ਵਿੱਚ ਵਿਕਰੀ ਲਈ ਪਹੁੰਚ ਗਿਆ ਹੈ। ਆਫ ਸੀਜਨ ਦੇ ਚਲਦੇ ਹੁਣ ਅੰਬ ਦੇ ਰੇਟ 130-150 ਰੁਪਏ ਪ੍ਰਤੀ ਕਿੱਲੋ ਤੱਕ ਹਨ। ਕੀਮਤ ਜ਼ਅਿਾਦਾ ਹੋਣ ਦੇ ਚਲਦੇ ਲੋਕ ਇਨ੍ਹਾਂ ਨੂੰ ਖਰੀਦਣ ਵਿੱਚ ਰੁਚੀ ਨਹੀਂ ਵਿਖਾ ਰਹੇ ਹਨ । ਹਾਲਾਂਕਿ ਲੋਕ ਆਫ ਸੀਜਨ ਵਿੱਚ ਵੀ ਅੰਬ ਵੇਖਕੇ ਕਾਫ਼ੀ ਹੈਰਾਨ ਹਨ।
ਸਮੇਂ ਤੋਂ ਪਹਿਲਾਂ ਜ਼ਿਆਦਾ ਗਰਮੀਂ
ਵਿਰਾਸਤੀ ਸਿਟੀ ਵਿੱਚ ਫਲਾਂ ਦੇ ਰਾਜੇ ਅੰਬ ਦੀ ਆਮਦ ਸ਼ੁਰੂ ਹੋ ਗਈ ਹੈ। ਇਸ ਵਾਰ ਅੰਬ 1 ਮਹੀਨੇ ਪਹਿਲਾਂ ਹੀ ਬਾਜ਼ਾਰ ’ਚ ਵਿਕਣ ਲਈ ਆ ਗਿਆ ਹੈ, ਪਰ ਸਮੇਂ ਤੋਂ ਪਹਿਲਾਂ ਹੀ ਜ਼ਿਆਦਾ ਗਰਮੀ ਪੈਣ ਕਾਰਨ ਇਸ ਦਾ ਬੂਰ ਝਡ਼ ਜਾਣ ਨਾਲ ਇਸ ਵਾਰ ਅੰਬ ਦੀਆਂ ਕੀਮਤਾਂ 130 ਤੋਂ 150 ਰੁਪਏ ਪ੍ਰਤੀ ਕਿੱਲੋ ਤਕ ਪੁੱਜ ਗਈ ਹੈ।
ਆਮਦ ਵਧੇਗੀ ਤਾਂ ਘੱਟ ਹੋਣਗੀਆਂ ਕੀਮਤਾਂ
ਵਪਾਰੀਆਂ ਨੇ ਉਮੀਦ ਜਤਾਈ ਹੈ ਕਿ ਜਿਵੇਂ-ਜਿਵੇਂ ਆਮਦ ਵੱਧਦੀ ਜਾਵੇਗੀ, ਉਂਝ ਹੀ ਕੀਮਤਾਂ ਵੀ ਘੱਟ ਹੁੰਦੀਆਂ ਚਲੇ ਜਾਣਗੀਆਂ। ਅਗਲੇ ਮਈ ਮਹੀਨੇ ਵਿੱਚ ਅੰਬ ਦੀ ਆਮਦ ਵਿੱਚ ਵਾਧਾ ਹੋਵੇਗਾ,ਜਿਸਦੇ ਨਾਲ ਕੀਮਤਾਂ ਆਮ ਆਦਮੀ ਦੀ ਪਹੁੰਚ ਵਿੱਚ ਆ ਜਾਣਗੀਆਂ । ਫਿਲਹਾਲ ਕੀਮਤ ਜ਼ਿਆਦਾ ਹੋਣ ਦੇ ਕਾਰਨ ਇਹ ਆਮ ਆਦਮੀ ਦੀ ਪਹੁੰਚ ਵਿੱਚ ਨਹੀਂ ਆ ਪਾ ਰਿਹਾ ਹੈ । ਰੇਹਡ਼ੀ ਤੇ ਅੰਬ ਵੇਖਕੇ ਲੋਕ ਖਰੀਦਣ ਲਈ ਪੁੱਜਦੇ ਹਨ, ਲੇਕਿਨ ਜਿਵੇਂ ਹੀ ਰੇਟ ਸੁਣਦੇ ਹਨ ਉਹ ਉਲਟੇ ਪੈਰ ਵਾਪਸ ਪਰਤ ਜਾਂਦੇ ਹਨ।ਹਰ ਸਾਲ ਅੰਬ ਦੀ ਆਮਦ ਮਈ ਵਿੱਚ ਹੁੰਦੀ ਹੈ, ਲੇਕਿਨ ਇਸ ਵਾਰ ਇੱਕ ਮਹੀਨਾ ਪਹਿਲਾਂ ਬਾਜ਼ਾਰ ਵਿੱਚ ਅੰਬ ਆਉਣ ਲੱਗੇ ਹਨ।
