ਬਿਨਾਂ ਸ਼ੱਕ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਬਹੁਤ ਕੁਝ ਬਦਲ ਗਿਆ ਹੈ ਅਤੇ ਇਹ ਬਦਲਾਅ ਵੀ ਦਿਖਾਈ ਦੇ ਰਿਹਾ ਹੈ ਪਰ ਬਹੁਤ ਕੁਝ ਕਰਨਾ ਬਾਕੀ ਹੈ। ਚੋਣਾਂ ਹੋਣ ਤੋਂ ਪਹਿਲਾਂ ਅੱਤਵਾਦ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਉਣ ਦੀ ਚੁਣੌਤੀ ਨੂੰ ਵੀ ਪਾਰ ਕਰਨਾ ਹੋਵੇਗਾ। ਸਾਰੇ ਅੱਤਵਾਦੀਆਂ ਦੇ ਖ਼ਾਤਮੇ ਤੋਂ ਬਾਅਦ ਵੀ ਕਸ਼ਮੀਰ ਵਿਚ ਜਿਸ ਤਰ੍ਹਾਂ ਨਾਲ ਅੱਤਵਾਦੀ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਕਸ਼ਮੀਰੀ ਹਿੰਦੂਆਂ ਦੀ ਵਾਪਸੀ ਫਿਲਹਾਲ ਸੰਭਵ ਨਹੀਂ ਹੈ। ਭਾਵੇਂ ਕੁਝ ਵੀ ਕਰਨਾ ਪਵੇ ਇਸ ਕੰਮ ਨੂੰ ਸੰਭਵ ਬਣਾਉਣਾ ਪਵੇਗਾ ਕਿਉਂਕਿ ਉਦੋਂ ਹੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸੰਦੇਸ਼ ਜਾਵੇਗਾ ਕਿ ਉਨ੍ਹਾਂ ਦੀ ਦਾਲ ਨਹੀਂ ਗਲਣ ਵਾਲੀ। ਇਹ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਜੇ ਕੁਝ ਨਾ ਕੀਤਾ ਗਿਆ ਤਾਂ ਧਾਰਾ 370 ਨੂੰ ਖ਼ਤਮ ਕਰਨ ਦੇ ਉਦੇਸ਼ ਨੂੰ ਪ੍ਰਾਪਤ ਕਰਨ ’ਚ ਦੇਰੀ ਹੋ ਸਕਦੀ ਹੈ।