ਇਸ ਮੌਕੇ ਵਿਗਿਆਨ ਪ੍ਰਸਾਰ ਨੋਇਡਾ ਦੇ ਸਾਬਕਾ ਡਾਇਰੈਕਟਰ ਅਤੇ ਭਾਰਤ ਦੇ ਸਰਕਾਰ ਦੇ ਵਿਗਿਆਨ ਤਕਨਾਲੌਜੀ ਵਿਭਾਗ ਦੀ ਐਨ.ਐਸ.ਟੀ.ਸੀ ਦੇ ਮੁਖੀ ਇੰਜੀ ਅਨੁਜ਼ ਸਿਨਹਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਂਧਨ ਵਿਚ ਵਿਦਿਆਰਥੀਆਂ ਨੂੰ ਸਮਾਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਗਿਆਨ,ਤਕਨਾਲੌਜੀ ਅਤੇ ਨਵੀਨਤਾਂ ਦੀ ਮਹੱਹਤਾ ਵੱਲ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਜੀਵਨ ਦੀਆਂ ਅਸਲ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਿਖਲਾਈ ਪ੍ਰਾਪਤ ਦਿਮਾਂਗ ਵਧੀਆ ਤੇ ਸੰਤੁਸ਼ਟ ਕੰਮ ਕਰਦੇ ਹਨ ਅਤੇ ਆਮ ਲੋਕਾਂ ਵਿਚ ਸ਼ਲਾਘਾ ਦੇ ਪਾਤਰ ਬਣਦੇ ਹਨ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਬੱਚਿਆਂ ਨੂੰ ਉਤਸ਼ਹਿਤ ਕਰਦਿਆ ਕਿਹਾ ਕਿ ਰਚਨਾਤਮਿਕਤਾ ਉਤਸਕਤਾ, ਕਲਪਨਾ ਅਤੇ ਮੁੱਲਾਕਣ ਦਾ ਇਕ ਕਾਰਜ ਹੈ ਜੋ ਸਾਨੂੰ ਨਵੀਨਤਾ ਵੱਲ ਲੈ ਕੇ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਗਿਆਨ ਅਤੇ ਉਤਸੁਕਤਾ ਦਾ ਪੱਧਰ ਜਿੰਨ੍ਹਾਂ ਜ਼ਿਆਦਾ ਹੋਵੇਗਾ ਉਨ੍ਹਾਂ ਹੀ ਉ੍ਹਨ੍ਹੇ ਹੀ ਨਵੀਨਤਮ ਵਿਚਾਰ ਪ੍ਰਾਪਤ ਕੀਤੇ ਜਾ ਸਕਦੇ ਹਨ। ਸਿਰਫ਼ ਗਿਆਨ ਹੋਣਾ ਹੀ ਨਵੇਂ ਵਿਚਾਰਾਂ ਜਾਂ ਰਚਨਾਤਮਿਤਾ ਦੀ ਗਰੰਟੀ ਨਹੀਂ ਹੈ। ਆਪਣੇ ਵਿਚਾਰਾਂ ਨੂੰ ਨਵੀਨਕਾਰੀ ਰੂਪ ਦੇਣ ਲਈ ਰਚਨਾਤਮਿਕ ਹੋਣ ਬਹੁਤ ਜ਼ਰੂਰੀ ਹੈ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਅਤੇ ਪੰਜਾਬ ਰਾਜ ਵਿਗਿਆਨ ਤੇ ਤਕਨੀਕੀ ਪ੍ਰੀਸ਼ਦ ਦੇ ਜੁਆਇੰਟ ਡਾਇਰੈਕਟ ਡਾ. ਕੁਲਬੀਰ ਬਾਠ ਵੀ ਹਾਜ਼ਰ ਸਨ।
ਸਾਇੰਸ ਸਿਟੀ ਵਲੋਂ ਧਰਤ ਦਿਵਸ ਦੇ ਮੌਕੇ ਇਕ ਆਨ ਲਾਇਨ ਪੋਸਟਰ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਡਿਪਸ ਸਕੂਲ ਸੂਰਾ ਨੁਸੀ ਦੀ ਅੰਕਿਤਾ ਨੇ ਪਹਿਲਾ ਸਰਕਾਰੀ ਮਾਡਲ ਸੀਨੀਆਰ ਸੈਕੰਡਰੀ ਸਕੂਲ ਕੁਰੀਆਂ ਵਾਲੀ ਫ਼ਾਜ਼ਲਿਕਾ ਦੀ ਦਿਵਿਆ ਨੇ ਦੂਜਾ ਅਤੇ ਸਰਕਾਰੀ ਸੀਨੀ ਸੈਕੰਡਰੀ ਸਕੂਲ ਖਮਾਣੋ ਦੀ ਮਹਿਕ ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।