ਫਿਰ, ਉਸਨੇ ਇੱਕ ਕਾਗਜ਼ ‘ਤੇ ਲਿਖੀਆਂ ਅਸ਼ਲੀਲ ਗੱਲਾਂ ਬੋਲ ਕੇ ਪੜ੍ਹਨ ਨੂੰ ਕਿਹਾ। ਪੜ੍ਹ ਕੇ ਉਹ ਡਰ ਗਈ ਤੇ ਕਾਗਜ਼ ਪਾੜ ਦਿੱਤਾ। ਇਸ ਤੋਂ ਬਾਅਦ ਅਧਿਆਪਕ ਨੇ ਵਿਦਿਆਰਥੀ ਨੂੰ ਦੁਬਾਰਾ ਆਪਣੇ ਦਫਤਰ ਬੁਲਾਇਆ ਤੇ 20 ਰੁਪਏ ਦੇ ਬਦਲੇ ਪਿੱਠ ਦਿਖਾਉਣ ਲਈ ਕਿਹਾ। ਲੜਕੀ ਅਨੁਸਾਰ ਉਸ ਸਮੇਂ ਸਕੂਲ ਵਿੱਚ ਕੋਈ ਵੀ ਅਧਿਆਪਕ ਮੌਜੂਦ ਨਹੀਂ ਸੀ। ਥਾਣਾ ਸਦਰ ਦੀ ਐਸਆਈ ਸਿਮਰਨਜੀਤ ਕੌਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਮਾਸਟਰ ਵਾਸੀ ਪਿੰਡ ਰੰਗੜ ਨੰਗਲ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।