KMV World Earth Day celebrated at
ਕਾਲਜ ਦੀਆਂ ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਲਿਆ ਭਾਗ
ਕੇਸਰੀ ਨਿਊਜ਼ ਨੈੱਟਵਰਕ-ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਸਾਇੰਸ ਵਿਭਾਗ,ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਅਤੇ ਐਨ.ਸੀ.ਸੀ. ਵਿਭਾਗ ਦੁਆਰਾ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਵਿਭਿੰਨ ਵਿਭਾਗਾਂ ਦੀਆਂ 200 ਤੋਂ ਵੀ ਵੱਧ ਦੀਆਂ ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਰੰਗੋਲੀ, ਟ੍ਰੀ ਡੋਨੇਸ਼ਨ, ਕੋਰੀਓਗ੍ਰਾਫੀ ਆਦਿ ਜਿਹੇ ਵਿਭਿੰਨ ਮੁਕਾਬਲੇ ਆਯੋਜਿਤ ਕਰਵਾਏ ਗਏ। ਵਿਦਿਆਰਥਣਾਂ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਆਯੋਜਿਤ ਹੋਏ ਇਨ੍ਹਾਂ ਮੁਕਾਬਲਿਆਂ ਦੇ ਵਿਚ ਵਿਦਿਆਰਥਣਾਂ ਨੇ ਭਾਗ ਲੈਂਦੇ ਹੋਏ ਵਾਤਾਵਰਣ ਨਾਲ ਸਬੰਧਿਤ ਵਿਭਿੰਨ ਪਹਿਲੂਆਂ ਨੂੰ ਆਪਣੇ ਪੋਸਟਰਾਂ ਅਤੇ ਸਲੋਗਨਾਂ ਰਾਹੀਂ ਪੇਸ਼ ਕਰਨ ਦੇ ਨਾਲ-ਨਾਲ ਹਰਿਆਵਲ ਨੂੰ ਵਧਾਉਣ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਸੰਭਾਲਣ ਦੇ ਨਾਲ-ਨਾਲ ਵੱਖ-ਵੱਖ ਜੀਵ ਜੰਤੂਆਂ ਦੇ ਰੱਖ-ਰਖਾਵ ਸਬੰਧੀ ਵੀ ਜਾਗਰੂਕਤਾ ਫੈਲਾਈ।
ਵਰਨਣਯੋਗ ਹੈ ਕਿ ਇਸ ਆਯੋਜਨ ਵਿਚ ਵਿਦਿਆਲਾ ਦੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਅੰਤਰਗਤ ਮੈਂਟੀ ਸੰਸਥਾ ਸਰਕਾਰੀ ਕਾਲਜ, ਰੋਪੜ ਦੁਆਰਾ ਵੀ ਵਿਭਿੰਨ ਗਤੀਵਿਧੀਆਂ ਦੇ ਵਿੱਚ ਭਾਰੀ ਉਤਸ਼ਾਹ ਨਾਲ ਭਾਗ ਲਿਆ ਗਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚੋਂ ਜਸਪ੍ਰੀਤ ਅਤੇ ਜਸਲੀਨ ਨੇ ਪਹਿਲਾ, ਮਨਦੀਪ ਅਤੇ ਨੇਹਾ ਨੇ ਦੂਸਰਾ ਅਤੇ ਭਾਵਨਾ ਅਤੇ ਸਨੇਹਾ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਤੋਂ ਇਲਾਵਾ ਰੰਗੋਲੀ ਮੁਕਾਬਲੇ ਦੇ ਇੱਥੋਂ ਰਾਸ਼ੀ ਅਤੇ ਨਿਕਿਤਾ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਸਰਬਜੀਤ, ਹਿਤਾਂਸ਼ੀ ਅਤੇ ਪ੍ਰਭਜੋਤ ਅਤੇ ਨੇਹਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ ਜਦਕਿ ਤੀਸਰੇ ਸਥਾਨ ਦੇ ਲਈ ਅਲੀਸ਼ਾ, ਅਰਸ਼ਦੀਪ, ਨਿਹਾਰਿਕਾ, ਰੀਆ ਗਗਨ ਅਤੇ ਜਸਪ੍ਰੀਤ ਦੀ ਟੀਮ ਨੂੰ ਚੁਣਿਆ ਗਿਆ।ਇਸ ਦੇ ਨਾਲ ਹੀ ਸਲੋਗਨ ਰਾਈਟਿੰਗ ਮੁਕਾਬਲੇ ਦੇ ਵਿੱਚੋਂ ਦਲਜਿੰਦਰ ਪਹਿਲੇ, ਸ਼ਰੁਤੀ ਤਿਆਗੀ ਦੂਸਰੇ ਅਤੇ ਤਰੁਣਾ ਤੀਸਰੇ ਸਥਾਨ ‘ਤੇ ਰਹੀ।
ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਮੂਹ ਜੇਤੂਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਆਪਣੇ ਸੰਬੋਧਨ ਵਿੱਚ ਕਿਹਾ ਕਿ ਧਰਤੀ ਨੂੰ ਸਾਫ਼-ਸੁਥਰਾ ਰੱਖਦੇ ਹੋਏ ਇਸ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣਾ ਅਤੇ ਵਿਭਿੰਨ ਜੀਵ-ਜੰਤੂਆਂ ਦੀ ਸਾਂਭ-ਸੰਭਾਲ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਅਤੇ ਅਜਿਹੇ ਪ੍ਰੋਗਰਾਮ ਇਸ ਦਿਸ਼ਾ ਵੱਲ ਸਾਰਥਕ ਕਦਮ ਸਾਬਤ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਲਈ ਸਮੂਹ ਆਯੋਜਕ ਮੰਡਲ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਕੰਨਿਆ ਮਹਾਂ ਵਿਦਿਆਲਾ ਦੁਆਰਾ ਨਿਰੰਤਰ ਇਹੋ ਜਿਹੇ ਯਤਨ ਕੀਤੇ ਜਾਂਦੇ ਹਨ ਜਿਨ੍ਹਾਂ ਰਾਹੀਂ ਸਮਾਜ ਵਿਚ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਚੇਤਨਾ ਫੈਲਾਈ ਜਾ ਸਕੇ ।