ਜਲੰਧਰ, 22 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਪ੍ਰਾਇਮਰੀ ਵਿੰਗ ਨੇ ਵਿਸ਼ਵ ਧਰਤੀ ਦਿਵਸ ਮਨਾਇਆ। ਇਹ ਦਿਨ ਸਾਡੀ ਧਰਤੀ ਦੀ ਰੱਖਿਆ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਗਿਆ। ਕਲਾਸ 1 ਤੋਂ 5 ਦੇ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਸ ਵਿੱਚ ਹਰਿਆ ਭਰਿਆ ਭਵਿੱਖ , ਖੁਸ਼ਹਾਲ ਭਵਿੱਖ ਹੈ ,ਦਾ ਸੰਦੇਸ਼ ਫੈਲਾਉਣ ਲਈ ਸਕੂਲ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਏਕੀਕ੍ਰਿਤ ਗਤੀਵਿਧੀਆਂ ਜਿਵੇਂ ਕਿ ਸਲੋਗਨ ਤਾਜ ਦੇ ਨਾਲ ਬੈਂਡ, ਬੈਜ ਅਤੇ ਸਲੋਗਨ ਬਣਾਉਣਾ, ਰੁੱਖ ਲਗਾਉਣਾ ਅਤੇ ਬਚਾਉਣਾ ਦੇ ਵਿਸ਼ੇ ਸਨ। ਬਚਿੱਆਂ ਨੇ ਪਾਣੀ, ਬਾਲਣ ਅਤੇ ਧਰਤੀ ਦੀ ਸੁਰੱਖਿਆ ਲਈ ਆਪਣੀਆਂ ਗਤੀਵਿਧੀਆ ਰਾਹੀਂ ਜਾਗਰੁਕਤਾ ਵਿਖਾਈ । ਪਿ੍ੰਸੀਪਲ ਕੇ.ਐੱਸ ਰੰਧਾਵਾ, ਵਾਈਸ ਪ੍ਰਿੰਸੀਪਲ ਸ੍ਰੀ ਗੁਰਜੀਤ ਸਿੰਘ ਅਤੇ ਹੈੱਡਮਿਸਟ੍ਰੈਸ ਸ੍ਰੀਮਤੀ ਸੰਗੀਤਾ ਭਾਟੀਆ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਉਹਨਾਂ ਵਿੱਚ ਧਰਤੀ ਮਾਂ ਦੀ ਸੰਭਾਲ ਕਰਨ ਦੇ ਜਜ਼ਬੇ ਨੂੰ ਉਤਸ਼ਾਹਿਤ ਕੀਤਾ।