ਇਸ ਮੁਕਾਬਲੇ ਦੇ ਵਿੱਚੋਂ ਕੰਨਿਆ ਮਹਾਂ ਵਿਦਿਆਲਾ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਪਹਿਲੇ, ਖਾਲਸਾ ਕਾਲਜ ਫਾਰ ਵਿਮੈਨ, ਲੁਧਿਆਣਾ ਦੀ ਵਿਦਿਆਰਥਣ ਗੁਰਮਨੀ ਕੌਰ ਅਤੇ ਮਾਨਸੀ ਜੈਨ ਦੂਸਰੇ ਅਤੇ ਕੰਨਿਆ ਮਹਾਂ ਵਿਦਿਆਲਾ ਦੀ ਵਿਦਿਆਰਥਣ ਸਿਮਰਨ ਕੌਰ ਅਤੇ ਖਾਲਸਾ ਕਾਲਜ, ਲੁਧਿਆਣਾ ਦੀ ਵਿਦਿਆਰਥਣ ਅੰਕਿਤਾ ਗੁਪਤਾ ਤੀਸਰੇ ਅਤੇ ਚੌਥੇ ਸਥਾਨ ‘ਤੇ ਰਹੀਆਂ।
ਇਸ ਤੋਂ ਇਲਾਵਾ ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਵਿਦਿਆਰਥਣ ਨਵਰੂਪ ਕੌਰ, ਕੰਨਿਆ ਮਹਾਂ ਵਿਦਿਆਲਾ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਅਤੇ ਅਕਾਲ ਡਿਗਰੀ ਕਾਲਜ, ਸੰਗਰੂਰ ਦੀ ਵਿਦਿਆਰਥਣ ਕਮਲਪ੍ਰੀਤ ਕੌਰ ਨੂੰ ਹੌਸਲਾ ਅਫਜ਼ਾਈ ਪੁਰਸਕਾਰ ਦੇ ਲਈ ਚੁਣਿਆ ਗਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਮੂਹ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਇਸ ਸਫਲ ਆਯੋਜਨ ਦੇ ਲਈ ਸ੍ਰੀਮਤੀ ਵੀਨਾ ਦੀਪਕ, ਮੁਖੀ, ਗਣਿਤ ਵਿਭਾਗ, ਸ੍ਰੀਮਤੀ ਆਨੰਦ ਪ੍ਰਭਾ ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।