ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸਿਵਲ ਸੇਵਾਵਾਂ ਪ੍ਰੀਖਿਆ ਦੇ ਫਾਰਮੈਟ, ਵਿਕਲਪ ਲਈ ਉਪਲਬਧ ਵਿਸ਼ੇ ਅਤੇ ਹਰੇਕ ਵਿਸ਼ੇ ਦੀ ਤਾਕਤ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਸਹੀ ਵਿਕਲਪ ਦੀ ਚੋਣ ਕਰਨ ਲਈ ਸੁਝਾਅ ਵੀ ਦਿੱਤੇ। ਉਪਰੰਤ ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਤੋਂ ਪਹਿਲਾਂ ਕਾਲਜ ਸੈੱਲ ਦੀ ਕੋਆਰਡੀਨੇਟਰ ਪ੍ਰੋ: ਰੇਣੂ ਸੋਨੀ ਨੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ।
ਕਾਲਜ ਪਿ੍ੰਸੀਪਲ ਡਾ: ਅਰਚਨਾ ਗਰਗ ਨੇ ਇਸ ਮੌਕੇ ‘ਤੇ ਵਰਕਸ਼ਾਪ ਦੇ ਸਫ਼ਲ ਆਯੋਜਨ ਲਈ ਕਾਲਜ ਦੇ ਸੈੱਲ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣਾ ਟੀਚਾ ਮਿੱਥ ਕੇ ਉਨ੍ਹਾਂ ਪ੍ਰਤੀ ਯਤਨਸ਼ੀਲ ਰਹਿਣ |
ਉਨ੍ਹਾਂ ਭਰੋਸਾ ਦਿੱਤਾ ਕਿ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਪਰੰਤ ਕਾਲਜ ਵੱਲੋਂ ਜੀਵਨਦੀਪ ਸਿੰਘ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪਲੇਸਮੈਂਟ ਅਫ਼ਸਰ ਡਾ: ਵਰੁਣ ਜੋਸ਼ੀ, ਪ੍ਰੋ: ਜਸਵੰਤ ਕੌਰ, ਕਾਲਜ ਰਜਿਸਟਰਾਰ ਡਾ: ਕੁਲਵਿੰਦਰ ਕੌਰ, ਆਈਕਿਊਏਸੀ ਕੋਆਰਡੀਨੇਟਰ ਡਾ: ਅਨੁਪਮ ਸੱਭਰਵਾਲ, ਈ.ਆਰ. ਸੁਨਾਲੀ ਸ਼ਰਮਾ, ਪ੍ਰੋ: ਵਰਿੰਦਰ ਕੌਰ ਅਤੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ |