ਉਪਰ ਤੋਂ ਅਜਿਹੇ ‘ਚ ਜੇਕਰ ਮੀਂਹ ਪੈ ਜਾਂਦਾ ਹੈ ਤਾਂ ਉਨ੍ਹਾਂ ਦਾ ਹੋਰ ਵੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਜਿਹੜੇ ਕਿ ਪਹਿਲੋ ਹੀ ਆਰਥਿਕ ਮੰਦੀ ਦਾ ਸ਼ਿਕਾਰ ਹੋ ਕੇ ਕੱਖੋ ਹੋਲੇ ਹੋ ਚੁੱਕੇ ਹਨ, ਨੂੰ ਰਾਹਤ ਦੇਵੇ। ਦੂਜੇ ਪਾਸੇ ਦਾਣਾ ਮੰਡੀ ਬਲਾਚੌਰ ‘ਚ ਵੀ ਮੌਸਮ ਦੇ ਵਿਗੜੇ ਮਿਜਾਜ਼ ਨੂੰ ਵੇਖਦਿਆਂ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਜਿਨਾਂ੍ਹ ਨੇ ਕੜੀ ਮਿਹਨਤ ਅਤੇ ਮਹਿੰਗੇ ਭਾਅ ਦੇ ਡੀਜ਼ਲ ਅਤੇ ਦਵਾਈਆਂ ਨਾਲ ਤਿਆਰ ਕੀਤੀ ਕਣਕ ਦੀ ਫਸਲ ਉਹ ਮੰਡੀ ਲਿਆਏ ਹਨ ਪਰ ਮੰਡੀ ‘ਚ ਪਹਿਲੋ ਹੀ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਜਿਸ ਕਾਰਨ ਉਨਾਂ੍ਹ ਨੂੰ ਫਸਲ ਰੱਖਣ ਲਈ ਵੀ ਥਾਂ ਨਹੀਂ ਮਿਲ ਰਹੀ ਹੈ। ਦਾਣਾ ਮੰਡੀ ਦੀ ਸ਼ੈਡ ਬੋਰੀਆਂ ਨਾਲ ਪੂਰੀ ਤਰਾਂ੍ਹ ਨਾਲ ਭਰੀ ਹੋਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ, ਪ੍ਰਸ਼ਾਸਨ ਜਾਂ ਸਬੰਧਤ ਵਿਭਾਗ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਲਿਫਟਿੰਗ ਦੇ ਉਚੇਚੇ ਪ੍ਰਬੰਧ ਕਰਦਾ ਜਾਂ ਫਿਰ ਆਉਣ ਵਾਲੇ ਸਮੇਂ ‘ਚ ਬਰਸਾਤ ਜਾਂ ਕਣਕ ਨਾਲ ਭਰੀਆਂ ਬੋਰੀਆ ‘ਚੋਂ ਵਜ਼ਨ ਘੱਟਣ ਦੇ ਕਾਰਨ ਕਿਸਾਨ, ਆੜ੍ਹਤੀਆਂ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਇਕ ਦੂਜੇ ਨਾਲ ਦੋ ਚਾਰ ਹੋਣਾ ਪਵੇਗਾ।
-ਮੌਸਮ ਖਰਾਬ ਹੁੰਦਾ ਵੇਖ ਵਾਢੀ ‘ਚ ਆਈ ਤੇਜ਼ੀ