KESARI VIRASAT

Latest news
ਪੰਜਾਬ ਵਿੱਚ ਹਰ ਪਾਸੇ ਪੱਗਾਂ ਵਾਲੇ ਈਸਾਈਆਂ ਦਾ ਮੱਕੜ ਜਾਲ : ਲੁਕਵੇਂ ਹਥਿਆਰ ਅਤੇ ਆਪਣੇਪਨ ਦੀ ਢਾਲ ਨਾਲ ਲੜੀ ਜਾ ਰਹੀ ਧਰਮ... ਮਹਾਕੁੰਭ 'ਚ ਇੱਕ ਹੋਰ ਮਹਾਮੰਡਲੇਸ਼ਵਰ 'ਤੇ ਜਾਨਲੇਵਾ ਹਮਲਾ: ਆਸ਼ੀਰਵਾਦ ਲੈਣ ਦੇ ਬਹਾਨੇ ਛੋਟੀ ਮਾਂ ਦੀ ਕਾਰ ਰੋਕੀ ਅਤੇ ਚਾਕ... ਰਾਜੇਸ਼ਵਰੀ ਧਾਮ ਦਾ 56ਵਾਂ ਸਥਾਪਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਆਈਡੀਪੀ ਵੱਲੋਂ ਯੂ.ਕੇ ਅਤੇ ਅਮਰੀਕਾ ਦਾ ਅੰਤਰਰਾਸ਼ਟਰੀ ਸਿੱਖਿਆ ਮੇਲਾ ਭਲਕੇ ਜਲੰਧਰ ਦਫ਼ਤਰ ਵਿਖੇ  ਮਹਾਕੁੰਭ - ਮਾਘ ਪੂਰਨਿਮਾ 'ਤੇ 1.30 ਕਰੋੜ ਲੋਕਾਂ ਨੇ ਕੀਤਾ ਇਸ਼ਨਾਨ : 15 ਕਿਲੋਮੀਟਰ ਤੱਕ ਭੀੜ; ਸ਼ਰਧਾਲੂਆਂ 'ਤੇ 25 ਕੁਇ... ਭਗਤੀ ਹੀ ਨਹੀਂ ਯੋਗਿਕ ਸਾਹ ਵੀ ਹੈ ਹਨੂੰਮਾਨ ਚਾਲੀਸਾ ਦਾ ਪਾਠ ਦੁੱਧ ਚੁੰਘ ਰਹੇ 3 ਮਹੀਨੇ ਦੇ ਬੱਚੇ ਦੀ ਮੌਤ: ਗੁਆਂਢਣ ਨੇ ਪੁਲਿਸ ਬੁਲਾਈ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ 'ਤੇ ਕੱਢੀ ਗਈ ਸ਼ੋਭਾ... ਮੋਦੀ ਨੇ ਫਰਾਂਸ ਵਿੱਚ ਕਿਹਾ - AI ਮਨੁੱਖਤਾ ਦਾ ਕੋਡ ਲਿਖ ਰਿਹਾ ਹੈ: ਭਾਰਤ ਕੋਲ ਸਭ ਤੋਂ ਵੱਡਾ AI ਪ੍ਰਤਿਭਾ ਪੂਲ ਹੈ, ਅਸੀ... ਸਹੁਰੇ ਘਰ 'ਚ ਨੰਗਾ ਹੋ ਕੇ 'ਸੁੰਨਤ' ਦਿਖਾਉਣ ਲਈ ਮਜ਼ਬੂਰ ਕੀਤਾ ਵਿਅਕਤੀ ਬਣਿਆ 'ਮੁਖਬਰ': 4000 ਤੋਂ ਵੱਧ ਘੁਸਪੈਠੀਆਂ ਨੂੰ...
You are currently viewing 328 ਪਾਵਨ ਸਰੂਪਾਂ ਦੇ ਮਾਮਲੇ ‘ਚ ਰਿਟਾਇਰਡ ਕਰਮਚਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲਣਗੇ : ਅਦਲੀਵਾਲ

328 ਪਾਵਨ ਸਰੂਪਾਂ ਦੇ ਮਾਮਲੇ ‘ਚ ਰਿਟਾਇਰਡ ਕਰਮਚਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲਣਗੇ : ਅਦਲੀਵਾਲ


ਅੰਮ੍ਰਿਤਸਰ 20 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਟਾਇਰਡ ਮੁਲਾਜ਼ਮ/ ਅਧਿਕਾਰੀਆਂ ‘ਤੇ ਅਧਾਰਤ ਇਕ ਕਮੇਟੀ ਗਠਿਤ ਕੀਤੀ ਜਾਵੇਗੀ ਜੋ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਮਿਲ ਕੇ 328 ਪਾਵਨ ਸਰੂਪਾਂ ਸਮੇਤ ਹੋਰ ਦਰਪੇਸ਼ ਮਸਲਿਆਂ ਦੇ ਹੱਲ ਸਬੰਧੀ ਵਿਚਾਰ ਕਰੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਤੋਂ ਰਿਟਾਇਰ ਹੋ ਚੁੱਕੇ ਸਕੱਤਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਹ ਸ਼ਬਦ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਨੇ ਐਸੋਸੀਏਸ਼ਨ ਦੀ ਉਚੇਚੀ ਬੁਲਾਈ ਮੀਟਿੰਗ ਉਪ੍ਰੰਤ ਕੀਤੇ।

ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਇਨ੍ਹੀ ਦਿਨੀ 328 ਪਾਵਨ ਸਰੂਪਾਂ ਸਮੇਤ ਕੁਝ ਹੋਰ ਮੁੱਦਿਆਂ ਦਾ ਸਾਹਮਣਾ ਕਰ ਰਹੀ ਹੈ। ਬਿਆਨ ਵਿੱਚ ਜੋਗਿੰਦਰ ਸਿੰਘ ਅਦਲੀਵਾਲ ਨੇ ਕਿਹਾ ਹੈ ਕਿ ਐਸੋਸੀਏਸ਼ਨ ਹੋਈ ਇਕੱਤਰਤਾ ਵਿੱਚ ਇਹ ਸੁਰ ਕਾਫ਼ੀ ਭਾਰੂ ਰਿਹਾ ਕਿ ਪਾਵਨ ਸਰੂਪਾਂ ਦੇ ਮਾਮਲੇ ‘ਚ ਕੁਝ ਕਰਮਚਾਰੀ ਬਣਦੇ ਤੋਂ ਵੱਧ ਸਜ਼ਾ ਭੁਗਤ ਚੁੱਕੇ ਹਨ ਅਤੇ ਅਜੇ ਵੀ ਭੁਗਤ ਰਹੇ ਹਨ। ਯਾਦ ਰਹੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨੀਯਤ ਭਾਈ ਈਸ਼ਰ ਸਿੰਘ ਦੀ ਅਗਵਾਈ ਵਾਲੀ ਕਮੇਟੀ ਨੇ 16 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਿਨ੍ਹਾਂ ਵਿਚ 12-13 ਸ਼੍ਰੋਮਣੀ ਕਮੇਟੀ ਦੇ ਸਿੱਧੇ ਕਰਮਚਾਰੀ ਹਨ। ਇਨ੍ਹਾਂ ਵਿੱਚੋਂ ਕੁਝ ਰਿਟਾਇਰ ਹੋ ਚੁੱਕੇ ਹਨ, ਕੁਝ ਬਰਖ਼ਾਸਤ ਅਤੇ ਕੁਝ ਸਸਪੈਂਸ਼ਨ ਅਧੀਨ ਹਨ ਤੇ ਕੁਝ ਅਦਾਲਤ ‘ਚ ਜਾ ਚੁੱਕੇ ਹਨ। ਅਦਲੀਵਾਲ ਨੇ ਹੋਰ ਕਿਹਾ ਕਿ ਇਸ ਗੱਲ ‘ਤੇ ਵੀ ਵਿਚਾਰ ਕੀਤੀ ਜਾ ਸਕਦੀ ਕਿ ਕਰਮਚਾਰੀਆਂ ਨੂੰ ਅਦਾਲਤ ਜਾਣ ਲਈ ਮਜਬੂਰ ਕਿਓ ਹੋਣਾ ਪਿਆ ਜਿਸ ਨਾਲ ਵਕੀਲਾਂ ਦੀਆਂ ਮੋਟੀਆਂ ਫ਼ੀਸਾਂ ਦੇ ਰੂਪ ਵਿੱਚ ਸੰਗਤਾਂ ਦੇ ਲੱਖਾਂ ਰੁਪਏ ਦਾ ਚੜ੍ਹਾਵਾ ਅਜਾਈਂ ਗਿਆ। ਅਦਲੀਵਾਲ ਨੇ ਕਿਹਾ ਹੈ ਕਿ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ( ਰਜਿ ) ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦੇਵੇਗੀ।

Leave a Reply