ਅੱਗੇ ਗੱਲ ਕਰਦੇ ਹੋਏ ਪ੍ਰੋ. ਅਫੈਟੀਗੈਟੋ ਨੇ ਅਤਿ ਆਧੁਨਿਕ ਉਪਕਰਣਾਂ ਦੇ ਨਾਲ ਲੈਸ ਕੋ ਕਾਲਜ ਦੀ ਰਿਸਰਚ ਲੈਬਾਰਟਰੀ ਦੀ ਵਰਚੁਅਲ ਵਿਜ਼ਿਟ ਦਾ ਵੀ ਪ੍ਰਬੰਧ ਕੀਤਾ ਜਿੱਥੇ ਵਿਦਿਆਰਥਣਾਂ ਨੇ ਐਰੋ ਲੈਵਿਏਸ਼ਨ ਮੈਕਨਿਜ਼ਮ ਦੀ ਮਦਦ ਦੇ ਨਾਲ ਕੱਚ ਦੇ ਮਣਕਿਆਂ ਦੀ ਤਿਆਰੀ ਬਾਰੇ ਜਾਣਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸਕੈਨਿੰਗ ਇਲੈਕਟ੍ਰੋਨ ਮਾਈਕਰੋਸਕੋਪ, ਅਟੌਮਿਕ ਫੋਰਸ ਮਾਈਕਰੋਸਕੋਪ, ਐਕਸਰੇ ਡਿਫਰੈਕਸ਼ਨ, ਰਮਨ ਸਪੈਕਟਰੋਮੀਟਰ ਆਦਿ ਜਿਹੇ ਉਪਕਰਨਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ।
ਪ੍ਰੋਗਰਾਮ ਦੇ ਅੰਤ ਵਿਚ ਸਰੋਤ ਬੁਲਾਰੇ ਵੱਲੋਂ ਵਿਦਿਆਰਥਣਾਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਬੇਹੱਦ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ ਅਤੇ ਨਾਲ ਹੀ ਉਨ੍ਹਾਂ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਆਪਣੀ ਸੰਸਥਾ ਦੇ ਨਾਲ ਮਿਲ ਕੇ ਵਿਭਿੰਨ ਰਿਸਰਚ ਪ੍ਰੋਜੈਕਟਸ ਉੱਪਰ ਕੰਮ ਕਰਨ ਦਾ ਵੀ ਸੱਦਾ ਦਿੱਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਪ੍ਰੋ. ਮਾਰੀਓ ਅਫੈਟੀਗੈਟੋ ਦੇ ਪ੍ਰਤੀ ਦੁਆਰਾ ਵਿਦਿਆਰਥਣਾਂ ਨੂੰ ਵਿਸ਼ੇ ਦੀ ਬੇਹੱਦ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਧੰਨਵਾਦ ਵਿਅਕਤ ਕਰਨ ਦੇ ਨਾਲ-ਨਾਲ ਇਸ ਸਫਲ ਆਯੋਜਨ ਦੇ ਲਈ ਸਮੂਹ ਫਿਜ਼ਿਕਸ ਵਿਭਾਗ ਅਤੇ ਆਈ.ਕਿਯੂ.ਏ.ਸੀ. ਦੁਆਰਾ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ।