KESARI VIRASAT

ਕੇਸਰੀ ਵਿਰਾਸਤ

Latest news
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਵਿਖੇ ਪੀੜਿਤ ਲੜਕੀ ਦਾ ਹਾਲ ਚਾਲ ਜਾਣਿਆ  ਕੈਨੇਡਾ 'ਚ ਚੋਣਾਂ ਤੋਂ ਇਕ ਸਾਲ ਪਹਿਲਾਂ ਡਿੱਗ ਸਕਦੀ ਹੈ ਸਰਕਾਰ : ਖਾਲਿਸਤਾਨ ਪੱਖੀ ਪਾਰਟੀ ਨੇ ਟਰੂਡੋ ਨੂੰ ਛੱਡਿਆ: ਢਾਈ ਸ... ਵਿਨੇਸ਼ ਫੋਗਾਟ-ਬਜਰੰਗ ਪੂਨੀਆ ਅੱਜ ਹੋਣਗੇ ਇਸ ਸਿਆਸੀ ਪਾਰਟੀ 'ਚ ਸ਼ਾਮਲ: ਜੁਲਾਨਾ ਜਾਂ ਦਾਦਰੀ ਤੋਂ ਵਿਨੇਸ਼ ਦੀ ਟਿਕਟ ਪੱਕੀ... ਲੁਧਿਆਣਾ ਪੁਲਿਸ ਨੇ ਬਸਤੀ ਸ਼ੇਖ ਦੇ ਇਲਾਕੇ ਵਿੱਚ ਸੁਸ਼ੀਲ ਮਲਹੋਤਰਾ ਨੂੰ ਕੀਤਾ ਗ੍ਰਿਫਤਾਰ ED ਦੀ ਸਾਬਕਾ ਮੁੱਖ ਮੰਤਰੀ ਖਿਲਾਫ਼ ਵੱਡੀ ਕਾਰਵਾਈ: ਮਨੀ ਲਾਂਡਰਿੰਗ ਮਾਮਲੇ 'ਚ 834 ਕਰੋੜ ਦੀ ਜਾਇਦਾਦ ਕੁਰਕ *ਡ੍ਰੀਮਵਰਕਸ ਐਜੂਕੇਸ਼ਨ ਵਿਖੇ ਪੂਰੇ ਉਤਸਾਹ ਨਾਲ ਮਨਾਈ ਗਈ ਜਨਮ ਅਸ਼ਟਮੀ* ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਪੰਜਾਬ ਵਿੱਚ ਪੁਲਿਸ-ਕਿਸਾਨਾਂ ਵਿਚਾਲੇ ਝੜਪ: ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਐਕੁਆਇ... ਫੋਰਟਿਸ ਮੋਹਾਲੀ ਨੇ ਲਿਆਂਦੀ ਖੇਡਾਂ ਨਾਲ ਸਬੰਧਿਤ ਗਿੱਟੇ ਅਤੇ ਪੈਰਾਂ ਦੀਆਂ ਸੱਟਾਂ ਦੇ ਇਲਾਜ ਵਿੱਚ ਕ੍ਰਾਂਤੀ  ਡਿਜੀਟਲ ਮੀਡੀਆ ਐਸੋਸੀਏਸ਼ਨ (ਡੀ.ਐੱਮ.ਏ.) ਦੇ ਨਵੇਂ ਅਹੁਦੇਦਾਰਾਂ ਦਾ ਐਲਾਨ: ਪੱਤਰਕਾਰਾਂ ਨੂੰ ਸੌਂਪੀਆਂ ਵੱਡੀਆਂ ਜ਼ਿੰਮੇਵਾ... ਚਾਰਾ ਮੰਡੀ ਵਿਖੇ ਕਤਲ ਕਰਨ ਦੇ ਦੋਸ਼ ਵਿੱਚ ਕਮਿਸ਼ਨਰੇਟ ਪੁਲਿਸ  ਵਲੋਂ ਚਾਰ ਗ੍ਰਿਫਤਾਰ: ਹਥਿਆਰ ਬਰਾਮਦ 
You are currently viewing ਕੁਲਦੀਪ ਧਾਲੀਵਾਲ ਨੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੇਂਦਰ ਤੋਂ 500 ਕਰੋੜ ਰੁਪਏ ਦੀ ਕੀਤੀ ਮੰਗ
Kuldeep Dhaliwal seeks Rs 500 crore from Center for care of helpless animals

ਕੁਲਦੀਪ ਧਾਲੀਵਾਲ ਨੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੇਂਦਰ ਤੋਂ 500 ਕਰੋੜ ਰੁਪਏ ਦੀ ਕੀਤੀ ਮੰਗ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਚੰਡੀਗੜ੍ਹ, 19 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਦੀ ਲਿਆਉਣ ਲਈ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਵਿਖੇ ਆਤਮ ਨਿਰਭਰ ਭਾਰਤ ਦੇ ਤਹਿਤ ਕੇਂਦਰ ਸਰਕਾਰ ਵਲੋਂ ਸਮਰ ਮੀਟ ਦਾ ਅੲਯੋਜਨ ਕੀਤਾ ਗਿਆ। ਇਸ ਮੌਕੇ ਕੇਂਦਰੀ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪਰਸੋਤਮ ਰੁਪਾਲਾ ਵਿਸੇਸ਼ ਤੌਰ ‘ਤੇ ਸ਼ਾਮਿਲ ਹੋਏ।ਇਸ ਸਮਾਗਮ ਦੌਰਾਨ ਵਿਸੇਸ਼ ਤੌਰ ‘ਤੇ ਪਹੁੰਚੇ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੂਬੇ ਵਿਚ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੇਂਦਰ ਤੋਂ 500 ਕਰੋੜ ਰੁਪਏ ਦੀ ਮੰਗ ਕੀਤੀ।

ਇਸ ਮੌਕੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਬੇਸਹਾਰਾ 1.40 ਲੱਖ ਪਸ਼ੂ ਘੁੰਮ ਰਹੇ ਹਨ। ਉਹਨਾਂ ਦੀ ਸਾਂਭ ਸੰਭਾਲ ਲਈ ਸ਼ੈਡਾਂ, ਹਰੇ ਚਾਰੇ ਅਤੇ ਸਾਈਲੇਜ਼ ਦੇ ਪ੍ਰਬੰਧ ਲਈ 500 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਕੇਂਦਰ ਸਰਕਾਰ ਨੂੰ ਦੇਣ ਦੀ ਅਪੀਲ ਕੀਤੀ।

ਪੰਜਾਬ ਦੇ ਪਸ਼ੂ ਪਾਲਣ ਮੰਤਰੀ ਨੇ ਸੂਬੇ ਦੇ 5 ਲੱਖ ਦੁਧਾਰੂ ਪਸ਼ੂਆਂ ਦੇ ਬੀਮੇ ਲਈ ਹਰੇਕ ਸਾਲ 100 ਕਰੋੜ ਰੁਪਏ ਦੀ ਰਾਸ਼ੀ ਦੀ ਮੰਗ ਵੀ ਕੀਤੀ ਤਾਂ ਜੋ ਕਿਸੇ ਵੀ ਪਸ਼ੂ ਦੀ ਕੁਦਰਤੀ ਮੌਤ ਦੀ ਭਰਪਾਈ ਕਰਨ ਲਈ ਪਸ਼ੂ ਪਾਲਕਾਂ ਨੂੰ ਮੁਆਵਜੇ ਵਜੋਂ ਦਿੱਤੀ ਜਾ ਸਕੇ।ਇਸ ਸਮਰ ਮੀਟ ਵਿੱਚ ਪਸ਼ੂ ਪਾਲਕਾਂ ਨੂੰ ਮਿਆਰੀ ਸਹੂਲਤਾਂ ਦਰੋ ਦਰੀ ਮੁਹੱਈਆ ਕਰਵਾਉਣ ਬਾਰੇ ਵੀ ਵੱਖ ਵੱਖ ਮਾਹਿਰਾਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ।ਪਸ਼ੂ ਪਾਲਕਾਂ ਨੂੰ ਮੰਡੀਕਰਨ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਰੋਡ ਮੈਪ ਤਿਆਰ ਕਰਨ ਸਬੰਧੀ ਅਤੇ ਪਸ਼ੂ ਪਾਲਕਾਂ ਨੂੰ ਇਸ ਬਾਰੇ ਸਿਖਲਾਈ ਦੇਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।  

 

ਪੰਜਾਬ ਦੇ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਡਾ. ਸਭਾਸ਼ ਚੰਦਰ ਗੋਇਲ ਨੇ ਵੀ ਇਸ ਸਮਰ ਮੀਟ ਵਿਚ ਭਾਗ ਲਿਆ ਗਿਆ।

Leave a Reply