KESARI VIRASAT

Latest news
ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼  ਜ਼ੇਲੇਂਸਕੀ ਨੂੰ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਕੱਢਿਆ : ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਦ
You are currently viewing ਕੇ.ਐਮ.ਵੀ. ਵਿਖੇ ਸਾਲਾਨਾ ਅਥਲੈਟਿਕ ਮੀਟ ਟਰੇਲਬਲੇਜ਼ਰ-2022 ਦਾ ਸਫਲ ਆਯੋਜਨ
KMV Successful hosting of Annual Athletic Meat Trailblazer-2022 at

ਕੇ.ਐਮ.ਵੀ. ਵਿਖੇ ਸਾਲਾਨਾ ਅਥਲੈਟਿਕ ਮੀਟ ਟਰੇਲਬਲੇਜ਼ਰ-2022 ਦਾ ਸਫਲ ਆਯੋਜਨ


ਜਲੰਧਰ, 19 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੁਆਰਾ ਸਾਲਾਨਾ ਅਥਲੈਟਿਕ ਮੀਟ ਟਰੇਲਬਲੇਜ਼ਰ-2022 ਦਾ ਸਫਲ ਆਯੋਜਨ ਕਰਵਾਇਆ ਗਿਆ। ਵਿਦਿਆਲਾ ਦੇ ਸਪੋਰਟਸ ਗਰਾਊਂਡ ਵਿਖੇ ਆਯੋਜਿਤ ਹੋਏ ਇਸ ਪ੍ਰੋਗਰਾਮ ਦੇ ਉਦਘਾਟਨ ਦੌਰਾਨ ਸ੍ਰੀ ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਦਾ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ।

ਝੰਡੇ ਦੀ ਰਸਮ ਨਾਲ ਸ਼ੁਰੂ ਹੋਏ ਇਸ ਪ੍ਰੋਗਰਾਮ ਦੇ ਵਿੱਚ ਵਾਲੀਬਾਲ, ਹੈਂਡਬਾਲ, ਫੁੱਟਬਾਲ, ਖੋ-ਖੋ, ਅਥਲੈਟਿਕਸ ਆਦਿ ਖੇਡਾਂ ਰਾਹੀਂ ਵਿਦਿਆਲਾ ਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਾਣ-ਸਨਮਾਨ ਵਧਾਉਣ ਵਾਲੀਆਂ ਹੋਣਹਾਰ ਵਿਦਿਆਰਥਣਾਂ ਨੇਹਾ, ਕਮਲਜੀਤ, ਆਰਤੀ, ਰਾਮ ਕੁਮਾਰੀ,  ਵਜਿੰਦਰ ਦੁਆਰਾ ਮਾਰਚ ਪਾਸਟ ਦੀ ਅਗਵਾਈ ਕਰਦੇ ਹੋਏ ਕਦਮ ਨਾਲ ਕਦਮ ਮਿਲਾ ਕੇ ਅਨੁਸ਼ਾਸਨ, ਟੀਮ ਭਾਵਨਾ ਅਤੇ ਪ੍ਰਤੀਬੱਧਤਾ ਨੂੰ ਬਾਖੂਬੀ ਪ੍ਰਦਰਸ਼ਿਤ ਕੀਤਾ।

ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਮੈਡਮ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਉਨ੍ਹਾਂ ਦੀ ਇਸ ਪ੍ਰੋਗਰਾਮ ਵਿੱਚ ਮੌਜੂਦਗੀ ਨੂੰ ਵਿਦਿਆਰਥਣਾਂ ਦੇ ਲਈ ਉਤਸ਼ਾਹਜਨਕ ਅਤੇ ਪ੍ਰੇਰਨਾਦਾਇਕ ਦੱਸਿਆ ਉਥੇ ਨਾਲ ਹੀ ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਮੈਦਾਨ ਵਿੱਚ ਖੇਡਾਂ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਅਤੇ ਟੀਮ ਭਾਵਨਾ ਦੀ ਨਾਲ ਕੇ.ਐਮ.ਵੀ.  ਦੇ ਮਾਨ-ਸਨਮਾਨ ਨੂੰ ਸਦਾ ਬਰਕਰਾਰ ਰੱਖਣ ਵਾਲੀਆਂ ਖਿਡਾਰਨਾਂ ਦੀਆਂ ਵੱਖ-ਵੱਖ ਉਪਲੱਬਧੀਆਂ ਤੇ ਉਨ੍ਹਾਂ ਨੂੰ ਮੁਬਾਰਕਬਾਦ ਵੀ ਦਿੱਤੀ।

ਮੁੱਖ ਮਹਿਮਾਨ ਸ੍ਰੀ ਚੰਦਰਮੋਹਨ ਜੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਖੇਲਾਂ ਹਰੇਕ ਇਨਸਾਨ ਦੇ ਜੀਵਨ ਵਿਚ ਆਪਣਾ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ ਕਿਉਂਕਿ  ਇਹ ਜਿੱਥੇ ਕਿਸੇ ਵੀ ਇਨਸਾਨ ਨੂੰ ਆਪਣੀਆਂ ਸਮਰੱਥਾਵਾਂ ਦਾ ਸਹੀ ਇਸਤੇਮਾਲ ਕਰਦੇ ਹੋਏ ਜੀਵਨ ਵਿਚ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀਆਂ ਹਨ ਉੱਥੇ ਨਾਲ ਹੀ ਪੂਰੇ ਆਤਮਵਿਸ਼ਵਾਸ ਦੇ ਨਾਲ ਬਾਕਮਾਲ ਕਾਰਗੁਜ਼ਾਰੀ ਦੇ ਲਈ ਵੀ ਸਹਾਇਕ ਸਾਬਿਤ ਹੁੰਦੀਆਂ ਹਨ।

ਉਨ੍ਹਾਂ ਨੇ ਖੇਲ ਜਗਤ ਵਿਚ ਆਪਣਾ ਲੋਹਾ ਮੰਨਵਾ ਚੁੱਕੀਆਂ ਮਹਿਲਾ ਖਿਡਾਰਨਾਂ  ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਸਭ ਦਾ ਜੀਵਨ ਇਸ ਗੱਲ ਦਾ ਪ੍ਰਮਾਣ ਹੈ ਕਿ ਅਣਥੱਕ ਯਤਨ, ਸੰਕਲਪ, ਮਿਹਨਤ ਅਤੇ ਬੁਲੰਦ ਹੌਂਸਲੇ ਦੇ ਨਾਲ ਮੁਸ਼ਕਿਲਾਂ ਨੂੰ ਨਜਿੱਠਦੇ ਹੋਏ ਸਫਲਤਾ ਦੇ ਮਾਰਗ ਵੱਲ ਨਿਰੰਤਰ ਵਧਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੰਨਿਆ ਮਹਾਂ ਵਿਦਿਆਲਾ ਆਪਣੀਆਂ ਹੋਣਹਾਰ ਖਿਡਾਰਨਾਂ ਨੂੰ ਖੇਡਾਂ ਦੇ ਜਗਤ ਵਿਚ ਨਿਰੰਤਰ  ਸ਼ਾਨਦਾਰ ਪ੍ਰਦਰਸ਼ਨ ਕਰਦੇ ਰਹਿਣ ਵਿੱਚ ਆਪਣਾ ਸਹਿਯੋਗ ਦੇਣ ਦੇ ਲਈ ਸਦਾ ਤਿਆਰ ਹੈ।

ਇਸ ਅਥਲੈਟਿਕ ਮੀਟ ਦੇ ਵਿਚ 100, 200 ਅਤੇ 400 ਮੀਟਰ ਦੀ ਦੌੜ  ਦੇ ਨਾਲ-ਨਾਲ ਸਪੂਨ ਰੇਸ, ਟੱਗ ਆਫ਼ ਵਾਰ, ਮਿਊਜ਼ੀਕਲ ਚੇਅਰ, ਸ਼ਾਰਟਪੁੱਟ, ਲੌਂਗ ਜੰਪ, ਸੈਕ ਰੇਸ ਰੀਲੇਅ ਰੇਸ ਆਦਿ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਖਿਡਾਰੀਆਂ ਦੇ ਨਾਲ-ਨਾਲ ਨਾਨ ਪਲੇਅਰਜ਼ ਅਤੇ ਅਧਿਆਪਕਾਂ ਨੇ ਵੀ ਵਧ-ਚਡ਼੍ਹ ਕੇ ਭਾਗ ਲਿਆ। ਪ੍ਰੋਗਰਾਮ  ਦੇ ਸਮਾਪਤੀ ਸਮਾਰੋਹ ਦੇ ਵਿਚ ਡਾ. ਸੁਖਦੇਵ ਸਿੰਘ, ਡਾਇਰੈਕਟਰ, ਸਪੋਰਟਸ ਅਤੇ ਮੁਖੀ, ਫਿਜ਼ੀਕਲ ਐਜੂਕੇਸ਼ਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਦੇ  ਨਾਲ ਡਾ. ਅਮਨਦੀਪ ਸਿੰਘ, ਡਿਪਟੀ ਡਾਇਰੈਕਟਰ, ਸਪੋਰਟਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਜਤਿੰਦਰਪਾਲ ਵੀ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ ।

ਸਮੂਹ ਪਤਵੰਤਿਆਂ ਦੁਆਰਾ ਵੱਖ-ਵੱਖ ਮੁਕਾਬਲਿਆਂ ਵਿੱਚੋਂ ਜੇਤੂ ਰਹੀਆਂ ਖਿਡਾਰਨਾਂ ਨੂੰ ਇਨਾਮ ਤਕਸੀਮ ਕਰਨ ਦੇ ਨਾਲ-ਨਾਲ  ਕੋਚ ਸਾਹਿਬਾਨਾਂ ਨੂੰ ਵੀ ਸਨਮਾਨ ਪ੍ਰਦਾਨ ਕੀਤੇ ਗਏ। ਇਸ ਅਥਲੈਟਿਕ ਮੀਟ ਦੇ ਅੰਤਰਗਤ ਹੋਏ ਵਿਭਿੰਨ ਮੁਕਾਬਲਿਆਂ ਦੇ ਨਤੀਜਿਆਂ ਵਿਚ

100 ਮੀਟਰ ਦੌੜ ਨਾਨ ਪਲੇਅਰਜ਼ ਸ਼੍ਰੇਣੀ ਵਿਚੋਂ ਨਿਸ਼ਾ, ਹਰਵਿੰਦਰ ਅਤੇ ਸਾਕਸ਼ੀ ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ ਜਦਕਿ ਇਸ ਹੀ ਦੌੜ ਦੀ ਪਲੇਅਰਜ਼ ਸ਼੍ਰੇਣੀ ਵਿੱਚ ਸਮੀਨਾ ਪਹਿਲੇ, ਮਨਪ੍ਰੀਤ ਦੂਸਰੇ ਅਤੇ ਗੀਤਾ ਰਾਣੀ ਦੇ ਨਾਲ-ਨਾਲ ਲਵਦੀਪ ਕੌਰ ਤੀਸਰੇ ਸਥਾਨ ‘ਤੇ ਰਹੀਆਂ। ਨਾਨ ਪਲੇਅਰਜ਼ ਸ਼੍ਰੇਣੀ ਵਿਚ ਥ੍ਰੀ ਲੈੱਗ ਰੇਸ ਵਿੱਚੋਂ ਹਰਵਿੰਦਰ ਕੌਰ ਅਤੇ ਨਿਸ਼ਾ ਨੇ ਪਹਿਲਾ ਸਥਾਨ ਹਾਸਿਲ ਕੀਤਾ। 

ਪ੍ਰੀਤੀ ਅਤੇ ਸ਼ਾਨੂੰ ਦੂਸਰੇ ਸਥਾਨ ‘ਤੇ ਰਹੀਆਂ ਜਦਕਿ ਤੀਸਰਾ ਸਥਾਨ ਸਿਮਰਨ ਅਤੇ ਯਸ਼ਿਕਾ ਦੇ ਨਾਮ ਹੋਇਆ। 200 ਮੀਟਰ ਨਾਨ ਪਲੇਅਰਜ਼ ਸ਼੍ਰੇਣੀ ਦੌੜ ਵਿੱਚ ਹਰਵਿੰਦਰ ਪਹਿਲੇ, ਸਾਕਸ਼ੀ ਦੂਸਰੇ ਅਤੇ ਵੀਨਾਕਸ਼ੀ ਤੀਸਰੇ ਸਥਾਨ ‘ਤੇ ਰਹੀ। ਇਸ ਹੀ ਦੌੜ ਦੇ ਦੀ ਪਲੇਅਰਜ਼ ਸ਼੍ਰੇਣੀ ਵਿੱਚ ਪਹਿਲਾ ਸਥਾਨ ਸਮੀਨਾ ਨੂੰ ਪ੍ਰਾਪਤ ਹੋਇਆ। ਦੂਸਰੇ ਸਥਾਨ ਦੀ ਹੱਕਦਾਰ ਮਨਪ੍ਰੀਤ ਬਣੀ ਅਤੇ ਤੀਸਰਾ ਸਥਾਨ ਨੇਹਾ ਨੂੰ ਪ੍ਰਾਪਤ ਹੋਇਆ। ਲੌਂਗ ਜੰਪ ਮੁਕਾਬਲੇ ਦੀ ਨਾਨ ਪਲੇਅਰਜ਼ ਸ਼੍ਰੇਣੀ ਵਿਚੋਂ ਹਰਵਿੰਦਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਨਿਸ਼ਾ ਦੂਸਰੇ ਸਥਾਨ ‘ਤੇ ਰਹੀ ਅਤੇ ਤੀਸਰਾ ਸਥਾਨ ਰਿੰਕਲ ਨੂੰ ਪ੍ਰਾਪਤ ਹੋਇਆ। ਇਸ ਹੀ ਮੁਕਾਬਲੇ ਦੀ ਪਲੇਅਰ ਸ਼੍ਰੇਣੀ ਵਿੱਚ ਆਸ਼ਾ ਪਹਿਲੇ, ਸਮੀਨਾ ਦੂਸਰੇ ਅਤੇ ਸਿਮਰਨ ਅਤੇ ਰੇਨੂੰ ਤੀਸਰੇ ਸਥਾਨ ‘ਤੇ ਰਹੀਆਂ। ਇਸ ਤੋਂ ਇਲਾਵਾ ਨਾਨ ਪਲੇਅਰਜ਼ ਦੇ ਲਈ ਸੈਕ ਰੇਸ ਦੇ ਵਿਚ ਪਹਿਲਾ ਸਥਾਨ ਸਿਮਰਨਪ੍ਰੀਤ ਕੌਰ ਨੇ, ਦੂਸਰਾ ਸਥਾਨ ਅਮੀਸ਼ਾ ਅਤੇ ਤੀਸਰਾ ਸਥਾਨ ਰਿਪੁਦਮਨ ਨੇ ਹਾਸਿਲ ਕੀਤਾ।

ਸ਼ਾਟਪੁੱਟ  ਪਲੇਅਰਜ਼ ਸ਼੍ਰੇਣੀ ਵਿੱਚ ਪਹਿਲਾ ਸਥਾਨ ਰੇਨੂ, ਦੂਸਰਾ ਸਥਾਨ ਰਿਤਿਕਾ ਅਤੇ ਤੀਸਰਾ ਸਥਾਨ ਕਵਿਤਾ ਅਤੇ ਰਮਨਦੀਪ ਨੇ ਪ੍ਰਾਪਤ ਕੀਤਾ। ਰਿਲੇਅ ਰੇਸ ਪਲੇਅਰਜ਼ ਦੀ ਸ਼੍ਰੇਣੀ ਵਿਚ ਰਾਧਾ, ਗੀਤਾ, ਮਨਪ੍ਰੀਤ ਅਤੇ ਸਮੀਨਾ ਪਹਿਲੇ ਸਥਾਨ ਤੇ ਰਹੀਆਂ। ਨੇਹਾ, ਦਿਵਾਂਸ਼ੀ, ਕਵਿਤਾ ਅਤੇ ਸੋਨੀ ਨੇ ਦੂਸਰਾ ਸਥਾਨ ਹਾਸਿਲ ਕੀਤਾ ਜਦਕਿ ਹਰਮਨਪ੍ਰੀਤ, ਰਮਨਦੀਪ, ਸਿਮਰਨ ਅਤੇ ਰੇਨੂ ਤੀਸਰੇ ਸਥਾਨ ਦੀਆਂ ਹੱਕਦਾਰ  ਬਣੀਆਂ। ਮਹਿਲਾ ਅਧਿਆਪਕਾਂ ਦੇ ਲਈ ਆਯੋਜਿਤ 50 ਮੀਟਰ ਦੌੜ ਦੇ ਅੰਡਰ 35 ਮੁਕਾਬਲੇ ਵਿਚ ਮੈਡਮ ਬਲਦੀਨਾ ਨੇ ਪਹਿਲਾ, ਗਰਿਮਾ ਨੇ ਦੂਸਰਾ ਅਤੇ ਮੈਡਮ ਦੀਪਿਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸਦੇ ਨਾਲ ਹੀ 35 ਸਾਲ ਉਮਰ ਵਰਗ ਤੋਂ ਜ਼ਿਆਦਾ ਦੀ ਸ਼੍ਰੇਣੀ ਵਿਚ ਡਾ. ਹਰਪ੍ਰੀਤ ਕੌਰ ਪਹਿਲੇ, ਡਾ. ਸੰਗੀਤਾ ਦੂਸਰੇ ਅਤੇ ਡਾ. ਨੀਤੂ ਚੋਪਡ਼ਾ ਤੀਸਰੇ ਸਥਾਨ ਤੇ ਰਹੀਆਂ।

400 ਮੀਟਰ ਦੌੜ ਪਲੇਅਰਜ਼ ਦੀ ਸ਼੍ਰੇਣੀ ਵਿੱਚ ਰਾਧਾ ਪਹਿਲੇ, ਮਨਪ੍ਰੀਤ ਕੌਰ ਦੂਸਰੇ ਅਤੇ ਰੇਨੂ ਤੀਸਰੇ ਸਥਾਨ ਤੇ ਰਹੀ। 400 ਮੀਟਰ ਨਾਨ ਪਲੇਅਰ ਸ਼੍ਰੇਣੀ ਵਿੱਚੋਂ ਸਾਕਸ਼ੀ, ਹਰਸ਼ਿਤਾ ਅਤੇ ਰਿੰਕਲ ਨੇ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਸਪੂਨ ਰੇਸ ਨਾਨ ਪਲੇਅਰਜ਼ ਸ਼੍ਰੇਣੀ ਵਿੱਚੋਂ ਨੇਹਾ ਪਹਿਲੇ ਅਤੇ ਸ਼ਰੁਤੀ ਦੂਸਰੇ ਸਥਾਨ ‘ਤੇ ਰਹੀ। ਸਟਾਫ ਮੈਂਬਰਾਂ ਲਈ ਆਯੋਜਿਤ ਥ੍ਰੀ ਲੈੱਗ ਰੇਸ ਵਿੱਚੋਂ ਅਮਨਦੀਪ ਅਤੇ ਗੁਰਕਿਰਨ ਨੇ ਪਹਿਲਾ, ਕੁਲਬੀਰ ਅਤੇ ਹਿਨਾ ਨੇ ਦੂਸਰਾ ਅਤੇ ਡਿੰਪਲ ਅਤੇ ਸੰਦੀਪ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਆਯੋਜਨ ਦੇ ਵਿੱਚੋਂ ਨਾਨ ਪਲੇਅਰਜ਼ ਸ਼੍ਰੇਣੀ ਵਿੱਚੋਂ ਬੈਸਟ ਅਥਲੀਟ ਹਰਵਿੰਦਰ ਨੂੰ ਚੁਣਿਆ ਗਿਆ ਅਤੇ ਪਲੇਅਰਜ਼ ਸ਼੍ਰੇਣੀ ਵਿੱਚੋਂ ਬੈਸਟ ਅਥਲੀਟ ਦਾ ਐਵਾਰਡ ਸਮੀਨਾ ਨੂੰ ਪ੍ਰਾਪਤ ਹੋਇਆ। ਮੈਡਮ ਪ੍ਰਿੰਸੀਪਲ ਨੇ ਸਨਮਾਨ ਹਾਸਿਲ ਕਰਨ ਵਾਲੀਆਂ ਸਮੂਹ ਵਿਜੇਤਾ ਵਿਦਿਆਰਥਣਾਂ ਨੂੰ ਮੁਬਾਰਕਬਾਦ ਦੇਣ ਦੇ ਨਾਲ-ਨਾਲ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਦੇ ਲਈ ਡਾ. ਦਵਿੰਦਰ ਸਿੰਘ, ਫਿਜ਼ੀਕਲ ਐਜੂਕੇਸ਼ਨ ਵਿਭਾਗ ਅਤੇ ਸਮੂਹ ਸਟਾਫ ਮੈਂਬਰਾਂ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।

Leave a Reply