ਉਸ ਨੇ ਆਪਣੇ ਪੀ.ਏ. ਅਤੇ ਹੋਰ ਲੋਕਾਂ ਨਾਲ ਮਿਲ ਕੇ ਪਾਵਰ ਆਫ ਅਟਾਰਨੀਆਂ ਦਾ ਗਲਤ ਇਸਤੇਮਾਲ ਕਰਕੇ ਐਨ.ਆਰ.ਆਈ. ਭਰਾਵਾਂ ਜੋ ਇੰਗਲੈਂਡ ਵਿੱਚ ਰਹਿੰਦੇ ਹਨ ਦੀ ਬਹੁਤ ਹੀ ਕੀਮਤੀ ਜ਼ਮੀਨ ਆਪਣੇ ਸਹੁਰੇ ਦੇ ਨਾਮ ਕਰਵਾ ਲਈ ਅਤੇ ਫਿਰ ਉਹ ਜ਼ਮੀਨ ਆਪਣੀ ਪਤਨੀ ਦੇ ਨਾਮ ਕਰਵਾ ਲਈ। ਜੋ ਪੈਸੇ ਮਿੱਟੀ ਪੁੱਟਣ ਦੇ ਦਿੱਤੇ ਸਨ, ਉਹ ਰਜਿਸਟਰੀਆਂ ਕਰਵਾਉਣ ਲਈ ਵਿਖਾ ਦਿੱਤੇ ਅਤੇ ਕੁਝ ਹੋਰ ਪੈਸੇ ਦੇਣ ਦੇ ਜਾਅਲੀ ਬਿਆਨੇ ਤਿਆਰ ਕਰਵਾ ਲਏ। ਜਾਅਲਸਾਜੀ ਦੀ ਹੱਦ ਉਦੋਂ ਮੁਕ ਗਈ ਜਦੋਂ ਬਿਆਨਾਂ ਜਾਅਲੀ ਸਾਬਤ ਹੋਣ ਤੇ ਅਸ਼ਟਾਮ ਫਰੋਸ਼ ਨਾਲ ਮਿਲੀਭੁਗਤ ਕਰਕੇ ਅਸ਼ਟਾਮ ਰਜਿਸਟਰ ਵਿੱਚ ਵੀ ਛੇੜ ਛਾੜ ਕਰ ਲੲੀ।ਜਦੋਂ ਐਨ.ਆਰ.ਆਈ. ਭਰਾਵਾਂ ਨੇ ਪਤਾ ਲੱਗਣ ’ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਇੱਕ ਤੋਂ ਬਾਅਦ ਇੱਕ ਬਹੁਤ ਸਾਰੀਆਂ ਸਿੱਟਾਂ ਉੱਚ ਅਫ਼ਸਰਾਂ ਦੀਆਂ ਬਣੀਆਂ, ਇਥੋਂ ਤੱਕ ਕਿ ਏ ਡੀ ਜੀ ਪੀ ਰੈਂਕ ਦੇ ਕਈ ਅਧਿਕਾਰੀਆਂ, ਡਾਇਰੇਕਟਰ ਬੀਉਰੋ ਆਫ ਇੰਨਵੈਸਟੀਗੇਸ਼ਨ ਅਤੇ ਜਾਇਂਟ ਡਾਇਰੇਕਟਰ ਪ੍ਰਾਸੀਕਿਊਸ਼ਨ ਨੇ ਵੀ ਦੋਸ਼ੀਆਂ ਖਿਲਾਫ ਆਪਣੀਆਂ ਰਿਪੋਰਟਾਂ ਦਿੱਤੀਆਂ। ਬਹੁਤ ਲੰਬੇ ਸਮੇਂ ਬਾਅਦ ਮੁਕੱਦਮਾ ਦਰਜ ਹੋਇਆ। ਫਿਰ ਮੁਕੱਦਮਾ ਨੰਬਰ 01-ਮਿਤੀ 5-1-2018 ਥਾਣਾ ਐਨ.ਆਰ.ਆਈ. ਰੂਰਲ ਜਲੰਧਰ ਵਿੱਚ ਸਰਬਜੀਤ ਸਿੰਘ ਮੱਕੜ ਅਤੇ ਇਸ ਦੇ ਸਾਥੀਆਂ ਨੂੰ ਪੁਲਿਸ ਨੇ ਨਾਮਜ਼ਦ ਕਰ ਲਿਆ। ਸਰਬਜੀਤ ਸਿੰਘ ਮੱਕੜ ਨੇ ਇਹ ਆਪਣੀ ਉਚੀ ਪਹੁੰਚ ਨਾਲ ਆਪਣਾ ਅਤੇ ਹੋਰ ਸਾਥੀਆਂ ਦਾ ਨਾਮ ਮੁਕੱਦਮੇ ਵਿੱਚੋਂ ਕਢਵਾ ਲਿਆ। ਅਦਾਲਤ ਵਿੱਚ ਚਲਾਨ ਪੇਸ਼ ਹੋਣ ਤੋਂ ਬਾਅਦ ਗੁਰਮੇਲ ਸਿੰਘ ਵਗੈਰਾ ਦੇ ਅਟਾਰਨੀ ਨੇ ਅਦਾਲਤ ਵਿੱਚ ਦਰਖਾਸਤ ਦਿੱਤੀ, ਜਿਸ ਵਿੱਚ ਲੰਬੀ ਚੱਲੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਅਤੇ ਗੁਰਮੇਲ ਸਿੰਘ ਹੋਰਾਂ ਦੇ ਕਾਬਲ ਵਕੀਲ ਅਨੂਪ ਗੌਤਮ ਨੇ ਜ਼ੋਰਦਾਰ ਤਰੀਕੇ ਨਾਲ ਗੁਰਮੇਲ ਸਿੰਘ ਵਗੈਰਾ ਦਾ ਪੱਖ ਪੇਸ਼ ਕੀਤਾ। ਅਦਾਲਤ ਨੇ ਸਰਬਜੀਤ ਸਿੰਘ ਮੱਕੜ, ਉਸ ਦੀ ਪਤਨੀ, ਸਹੁਰੇ, ਪੀ.ਏ. ਅਤੇ ਇੱਕ ਹੋਰ ਨੂੰ ਕੇਸ ਵਿੱਚ ਨਾਮਜ਼ਦ ਕਰਦਿਆਂ 6 ਮਈ ਨੂੰ ਸੁਧੀਰ ਕੁਮਾਰ ਪੀ. ਸੀ. ਐਸ.ਜੂਡੀਸ਼ੀਅਲ ਮੈਜਿਸਟਰੇਟ, ਫਸਟ ਕਲਾਸ, (ਐਨਆਰਆਈ ਕੋਰਟ) ਵਿੱਚ ਪੇਸ਼ ਹੋਣ ਲਈ ਸੰਮੰਨ ਜਾਰੀ ਕੀਤੇ ਹਨ।