ਚੰਡੀਗੜ੍ਹ, 19 ਅਪ੍ਰੈਲ(ਕੇਸਰੀ ਨਿਊਜ਼ ਨੈੱਟਵਰਕ) : ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਵਲੋਂ ਵੱਡੇ ਖ਼ੁਲਾਸੇ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਦੁਨੀਆ ਅੰਦਰ ਕਣਕ ਦੀ ਕਮੀ ਹੈ। ਸਾਰਾ ਵਿਸ਼ਵ ਕਣਕ ਖ਼ਰੀਦਣ ਲਈ ਤਿਆਰ ਹੈ ਪਰ ਫ਼ਿਰ ਵੀ ਕਣਕ ਦਾ ਸਹੀ ਮੁੱਲ ਕਿਸਾਨਾਂ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਕਿਸਾਨ ਕਾਰੋਬਾਰੀ ਅਡਾਨੀ ਨੇ ਮਿਸਰ ਨਾਲ ਕਣਕ ਦਾ ਕੰਟਰੈਕਟ ਕੀਤਾ ਹੈ। ਉਨ੍ਹਾਂ ਕੇਂਦਰ ਸਰਕਾਰ ‘ਤੇ ਸਵਾਲ ਕੀਤਾ ਕਿ ਕਿਸਾਨ ਲਈ ਕਣਕ ਦੀ ਐੱਮ.ਐੱਸ.ਪੀ. 9 ਫ਼ੀਸਦੀ ਵਧਾਈ, ਪਰ ਡੀਜ਼ਲ ਪੈਟਰੋਲ ਦੁੱਗਣੇ ਵਧਾ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਬਾਰਡਰ ਪਾਰ ਕਣਕ ਜਾਣ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਸਹੀ ਰੇਟ ਮਿਲੇ।