ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥਣਾਂ ਨਾਲ ਸਾਇਕੋਲੌਜੀ ਵਿਸ਼ੇ ਦੇ ਅਧਿਐਨ ਦੇ ਵੱਖ-ਵੱਖ ਕਾਰਨ ਸਾਂਝੇ ਕਰਨ ਤੋਂ ਇਲਾਵਾ ਹੈਲਥ ਸਾਇਕੋਲੋਜਿਸਟ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤ ਸੂਚਕਾਂ ਅਤੇ ਵਿਭਿੰਨ ਸਿਹਤ ਮਾਡਲਾਂ ਦੀਆਂ ਛੇ ਮੂਲ ਧਾਰਨਾਵਾਂ ਤੋਂ ਵੀ ਵਾਕਿਫ਼ ਕਰਵਾਇਆ। ਵਰਕਸ਼ਾਪ ਦੇ ਦੂਸਰੇ ਦਿਨ ਡਾ. ਰੌਬਰਟ ਅਰਬਨ ਨੇ ਸੰਬੋਧਿਤ ਹੁੰਦੇ ਹੋਏ ਤਣਾਅ,ਸਿਹਤ ਅਤੇ ਮੁਕਾਬਲੇ ਜਿਹੇ ਵਿਸ਼ਿਆਂ ਨੂੰ ਛੂਹਿਆ ਅਤੇ ਨਾਲ ਹੀ ਦੋ ਵਿਹਾਰਕ ਗਤੀਵਿਧੀਆਂ ਜਿਵੇਂ:- ਰੇਜ਼ਨ ਮੈਡੀਟੇਸ਼ਨ ਦੇ ਆਯੋਜਨ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਮਨੁੱਖੀ ਸਰੀਰ ਦੇ ਉਨ੍ਹਾਂ ਹਿੱਸਿਆਂ ਨੂੰ ਪਛਾਨਣ ਲਈ ਕਿਹਾ ਜੋ ਚਿੰਤਾ, ਡਰ, ਪਸੀਨਾ ਆਦਿ ਜਿਹੇ ਤਣਾਅਪੂਰਨ ਪ੍ਰਤੀਕਿਰਿਆਵਾਂ ਪੈਦਾ ਕਰਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਾਬਲਮ ਓਰੀਐਂਟੇਸ਼ਨ ਦੀ ਗੱਲ ਕਰਦੇ ਹੋਏ ਇਸਦੇ ਨਿਰਾਰਥਕ ਅਤੇ ਸਾਰਥਕ ਪਹਿਲੂਆਂ ‘ਤੇ ਵਿਦਿਆਰਥੀਆਂ ਦਾ ਧਿਆਨ ਦਿਵਾਉਂਦੇ ਹੋਏ ਕਿਸੇ ਦੇ ਵਿਹਾਰ ‘ਤੇ ਇਸ ਦੇ ਅਸਰ ਬਾਰੇ ਵੀ ਗੱਲ ਕੀਤੀ। ਵਰਕਸ਼ਾਪ ਦੇ ਤੀਸਰੇ ਅਤੇ ਆਖ਼ਰੀ ਦਿਨ ਡਾ. ਰੌਬਰਟ ਨੇ ਹੈਲਥ ਸਾਇਕੋਲੌਜੀ ਦੇ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ੇ ਜਿਵੇਂ:- ਰਿਲੈਕਸੇਸ਼ਨ ਤਕਨੀਕ, ਤਣਾਅ ਨੂੰ ਜੀਵਨ ਵਿੱਚੋਂ ਖਤਮ ਕਰਨ ਦੇ ਲਈ ਧਿਆਨ ਦੀ ਜ਼ਰੂਰਤ ਤੋਂ ਇਲਾਵਾ ਕਿਸੇ ਵੀ ਸਮੱਸਿਆ ਦੇ ਖ਼ਾਤਮੇ ਦੇ ਲਈ ਉਚਿਤ ਤਕਨੀਕ ਦੀ ਵਰਤੋਂ ਦੇ ਨਾਲ-ਨਾਲ ਰੋਜ਼ਾਨਾ ਜੀਵਨ ਦੀਆਂ ਚੁਣੌਤੀਆਂ ਨੂੰ ਖ਼ਤਮ ਕਰਨ ਸਬੰਧੀ ਵਿਸਥਾਰ ਸਹਿਤ ਗੱਲ ਕੀਤੀ।
ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਵਰਕਸ਼ਾਪ ਰਾਹੀਂ ਵਿਦਿਆਰਥਣਾਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਡਾ. ਰੌਬਰਟ ਅਰਬਨ ਪ੍ਰਤੀ ਧੰਨਵਾਦ ਵਿਅਕਤ ਕਰਨ ਦੇ ਨਾਲ-ਨਾਲ ਦੱਸਿਆ ਕਿ ਕੰਨਿਆ ਮਹਾਂ ਵਿਦਿਆਲਾ ਦੁਆਰਾ ਆਪਣੀਆਂ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦਾ ਐਕਸਪੋਜ਼ਰ ਪ੍ਰਦਾਨ ਕਰਨ ਦੀ ਸਦਾ ਨਿਰੰਤਰ ਅਣਥੱਕ ਯਤਨ ਕੀਤੇ ਜਾਂਦੇ ਰਹਿੰਦੇ ਹਨ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਜਿੱਥੇ ਦੋਨਾਂ ਸੰਸਥਾਵਾਂ ਦੀ ਵਿਦਿਆਰਥੀਆਂ ਦੇ ਵਿਕਾਸ ਲਈ ਨਿਸ਼ਠਾ ਅਤੇ ਸਮਰਪਣ ਨੂੰ ਦਰਸਾਉਂਦੇ ਹਨ ਉੱਥੇ ਨਾਲ ਹੀ ਉਨ੍ਹਾਂ ਦੇ ਗਿਆਨ ਦੇ ਘੇਰੇ ਨੂੰ ਵਿਸ਼ਾਲ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਵਿਸ਼ਵ ਪੱਧਰੀ ਨਾਗਰਿਕ ਬਣਨ ਬਣਾਉਣ ਵਿੱਚ ਵੀ ਮਦਦਗਾਰ ਸਾਬਿਤ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਸਾਇਕੋਲੌਜੀ ਵਿਭਾਗ ਦੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।