16.04.2022 ਨੂੰ ਭੁਵਨੇਸ਼ਵਰ ਕੁਮਾਰ ਨੂੰ 03 ਵਿਅਕਤੀਆਂ ਵੱਲੋਂ ਲੱਤ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਜਦੋਂ ਉਹ ਆਪਣੇ ਭਰਾ ਸਮੇਤ ਤਲਵਣ ਰੋਡ ‘ਤੇ ਮੋਟਰਸਾਈਕਲ ਚਲਾ ਰਿਹਾ ਸੀ, S.H.O ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 48 ਘੰਟਿਆਂ ਦੇ ਅੰਦਰ ਅੰਦਰ ਸਾਰੇ 03 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਪਾਸੋਂ 02 ਦੇਸੀ ਹਥਿਆਰ ਅਤੇ ਅਪਰਾਧ ਵਿੱਚ ਵਰਤੇ ਗਏ 02 ਵਾਹਨ ਬਰਾਮਦ ਕੀਤੇ ਗਏ ਹਨ।
ਸਾਹਿਲ, ਅਵਤਾਰ ਅਤੇ ਜਤਿਨ ਤਿੰਨੋਂ 18-20 ਸਾਲ ਦੀ ਉਮਰ ਦੇ ਹਨ। ਇਨ੍ਹਾਂ ਖ਼ਿਲਾਫ਼ ਜਲੰਧਰ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਲੁੱਟ-ਖੋਹ ਦੇ ਕਈ ਕੇਸ ਦਰਜ ਹਨ।
10.04.2022 ਨੂੰ ਗੁਰਾਇਆ ਨੇੜੇ 03 ਹਥਿਆਰਬੰਦ ਲੁਟੇਰਿਆਂ ਵੱਲੋਂ ਕ੍ਰੇਟਾ ਕਾਰ ਲੁੱਟ ਲਈ ਗਈ ਸੀ। ਇਸੇ ਦਿਨ ਇਸ ਗਰੋਹ ਨੇ ਇਸੇ ਇਲਾਕੇ ਵਿੱਚ ਕਈ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਗਰੋਹ ਦੇ ਸਰਗਨਾ ਅਜਮੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਜਮੇਰ ਦੇ ਖਿਲਾਫ ਜਲੰਧਰ ਦੇ ਆਸ-ਪਾਸ ਦੇ ਸਾਰੇ ਜ਼ਿਲਿਆਂ ‘ਚ ਕਤਲ, ਫਿਰੌਤੀ ਅਤੇ ਹਥਿਆਰਬੰਦ ਲੁੱਟ-ਖੋਹ ਦੇ 35 ਮਾਮਲੇ ਦਰਜ ਹਨ। ਉਸ ਕੋਲੋਂ ਇਕ ਦੇਸੀ ਹਥਿਆਰ ਅਤੇ ਕ੍ਰੇਟਾ ਕਾਰ ਬਰਾਮਦ ਹੋਈ ਹੈ।
ਐਸਐਸਪੀ ਨੇ ਕਿਹਾ ਕਿ ਇਸ ਫੜੇ ਜਾਣ ਨਾਲ ਇਲਾਕੇ ਵਿੱਚ ਸੰਗਠਿਤ ਅਪਰਾਧਾਂ ਨੂੰ ਠੱਲ੍ਹ ਪਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ, ਜਬਰੀ ਵਸੂਲੀ ਅਤੇ ਡਕੈਤੀ ਵਰਗੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੰਗਠਿਤ ਗਰੋਹਾਂ ਦਾ ਡਾਟਾ ਬੇਸ ਬਣਾਇਆ ਜਾ ਰਿਹਾ ਹੈ। ਇਸ ਨਾਲ ਪੁਲਿਸ ਕਾਰਵਾਈਆਂ ਵਿੱਚ ਸ਼ੁੱਧਤਾ ਅਤੇ ਕੁਸ਼ਲਤਾ ਆਵੇਗੀ।