ਸ਼੍ਰੀਮਤੀ ਨਵਰੂਪ, ਇੰਚਾਰਜ, ਸ਼੍ਰੀਮਤੀ ਮੁਕ/, ਹੈੱਡ ਪੀਜੀ ਡਿਪਾਰਟਮੈਂਟ ਆਫ ਕਾਸਮੈਟੋਲੋਜੀ ਨੇ ਪ੍ਰਿੰਸੀਪਲ ਡਾ. ਅਜੇ ਸਰੀਨ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਵਿਦਿਆਰਥੀਆਂ ਨੇ ਸਕਿਨ ਐਨਾਲਾਈਜ਼ਰ ਨਾਲ ਚਮੜੀ ਦਾ ਵਿਸ਼ਲੇਸ਼ਣ ਕੀਤਾ ਅਤੇ ਗ੍ਰਾਹਕਾਂ ਨੂੰ ਵੱਖ-ਵੱਖ ਕਿਸਮਾਂ ਦੀ ਚਮੜੀ ਲਈ ਰਸੋਈ ਦੇ ਤੱਤਾਂ ਤੋਂ ਘਰ ਵਿਚ ਚਮੜੀ ਦੇ ਇਲਾਜ ਬਾਰੇ ਮਾਰਗਦਰਸ਼ਨ ਕੀਤਾ ਅਤੇ ਗਾਹਕਾਂ ਦੇ ਵੱਖ-ਵੱਖ ਸ਼ੰਕਿਆਂ ਨੂੰ ਵੀ ਦੂਰ ਕੀਤਾ। ਪ੍ਰਿੰਸੀਪਲ ਡਾ.ਅਜੈ ਸਰੀਨ ਨੇ ਵਿਭਾਗ ਦੇ ਇਸ ਈ-3 ਆਰਟ ਲਈ ਬਹੁਤ ਸ਼ਲਾਘਾ ਕੀਤੀ ਅਤੇ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਸਵੈ-ਨਿਰਭਰ ਬਣਾਉਣਾ ਅਤੇ ਉਨ੍ਹਾਂ ਨੂੰ ਉੱਦਮਸ਼ੀਲਤਾ ਵੱਲ ਪ੍ਰੇਰਿਤ ਕਰਨਾ ਹੈ। ਕਾਸਮੈਟੋਲੋਜੀ ਵਿਭਾਗ ਤੋਂ ਸ਼੍ਰੀਮਤੀ ਆਦਿ/ ਅਤੇ ਸ਼੍ਰੀਮਤੀ ਮਨਪ੍ਰੀਤ ਵੀ ਮੌਜੂਦ ਸਨ।