ਪਾਸੀ ਅਤੇ ਖੋਜੇਵਾਲ ਨੇ ਕਿਹਾ ਕਿ ਦੇਸ਼ ਵਿੱਚ ਚਲਾਏ ਜਾ ਰਹੇ ਸਫਾਈ ਅਭਿਆਨ ਵਿੱਚ ਸਫਾਈ ਕਰਮੀਆਂ ਦੀ ਵੱਡੀ ਭੂਮਿਕਾ ਰਹਿੰਦੀ ਹੈ।ਜਿਨ੍ਹਾਂ ਨੇ ਕੋਰੋਨਾ ਕਾਲ ਦੇ ਬਾਅਦ ਵੀ ਲਗਤਾਰ ਸ਼ਹਿਰ ਦੀ ਸਫਾਈ ਕਰਦੇ ਰਹੇ ਜੋ ਸ਼ਲਾਂਘਾ ਯੋਗ ਕਾਰਜ ਹੈ।ਉਪਰੋਕਤ ਆਗੂਆਂ ਨੇ ਕਿਹਾ ਕਿ ਸਫਾਈ ਕਰਮਚਾਰੀ ਕਿਸੇ ਵੀ ਸਮਾਜ ਅਤੇ ਰਾਸ਼ਟਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਜੋ ਹਰ ਮੌਸਮ ਅਤੇ ਹਰ ਪਰਿਸਥਿਤੀ ਵਿੱਚ ਸਮਾਜ ਅਤੇ ਰਾਸ਼ਟਰ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ, ਇਸ ਲਈ ਸਫਾਈ ਕਰਮੀਆਂ ਦੀ ਭਾਗੀਦਾਰੀ ਭੁਲਾਈ ਨਹੀਂ ਜਾ ਸਕਦੀ। ਉਪਰੋਕਤ ਆਗੂਆਂ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਔਖੀਆਂ ਪਰੀਸਥਤੀਆਂ ਵਿੱਚ ਵੀ ਸਮਾਜ ਲਈ ਇਨ੍ਹਾਂ ਸਫਾਈ ਕਰਮੀਆਂ ਦਾ ਯੋਗਦਾਨ ਮਿਸਾਲ ਰਿਹਾ ਹੈ।
ਇਨ੍ਹਾਂ ਸਫਾਈ ਕਰਮੀਆਂ ਦੇ ਕਾਰਨ ਹੀ ਅੱਜ ਅਸੀ ਸਾਰੇ ਸੁਰੱਖਿਅਤ ਜੀਵਨ ਜੀ ਰਹੇ ਹਾਂ। ਸਾਨੂੰ ਸਾਰੀਆਂ ਨੂੰ ਅਜਿਹੇ ਯੋੱਧਾਵਾਂ ਤੇ ਗਰਵ ਹੈ। ਕਈ ਕਈ ਦਿਨ ਬਿਨਾਂ ਛੁੱਟੀ ਲਏ ਆਪਣੀ ਡਿਊਟੀ ਕਰ ਰਹੇ ਇਨ੍ਹਾਂ ਯੋੱਧਾਵਾਂ ਦਾ ਸਵਾਗਤ,ਸਨਮਾਨ ਅਤੇ ਇੱਜ਼ਤ ਇੰਜ ਹੀ ਹਮੇਸ਼ਾ ਹੋਣੀ ਚਾਹੀਦੀ ਹੈ। ਪਾਸੀ ਤੇ ਖੋਜੇਵਾਲ ਨੇ ਕਿਹਾ ਕਿ ਸਫਾਈ ਕਰਮਚਾਰੀ ਸਫਾਈ ਦੇ ਕਾਰਜ ਵਿੱਚ ਸਭਤੋਂ ਜ਼ਿਆਦਾ ਯੋਗਦਾਨ ਦਿੰਦੇ ਹਨ। ਸਫਾਈ ਕਰਮੀ ਦੇਸ਼ ਦਾ ਸੱਚਾ ਨਾਗਰਿਕ ਹੈ। ਉਨ੍ਹਾਂਨੇ ਨਗਰ ਦੀ ਜਨਤਾ ਨੂੰ ਗੰਦਗੀ ਨਾ ਫੈਲਾਕੇ ਨਗਰ ਦੀ ਸਫਾਈ ਦਾ ਖਿਆਲ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਯਸ਼ ਮਹਾਜਨ,ਜ਼ਿਲ੍ਹਾ ਉਪਪ੍ਰਧਾਨ ਪਵਨ ਧੀਰ,ਸੀਨੀਅਰ ਆਗੂ ਰੋਸ਼ਨ ਲਾਲ ਸਭਰਵਾਲ, ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ,ਜ਼ਿਲ੍ਹਾ ਸਕੱਤਰ ਸੁਖਜਿੰਦਰ ਸਿੰਘ,ਮੰਡਲ ਸਕੱਤਰ ਧਰਮਬੀਰ ਬੌਬੀ,ਸੀਨੀਅਰ ਆਗੂ ਜਗਦੀਸ਼ ਸ਼ਰਮਾ,ਜ਼ਿਲ੍ਹਾ ਉਪਪ੍ਰਧਾਨ ਅਸ਼ੋਕ ਮਾਹਲਾ,ਕਮਲ ਪ੍ਰਭਾਕਰ,ਜ਼ਿਲ੍ਹਾ ਸਕੱਤਰ ਕੁਸਮ ਪਸਰੀਚਾ,ਜ਼ਿਲ੍ਹਾ ਸਕੱਤਰ ਅਸ਼ਵਨੀ ਤੁਲੀ,ਰਵਿੰਦਰ ਸ਼ਰਮਾ,ਸੰਨੀ ਬੈਂਸ,ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਆਭਾ ਸ਼ਰਮਾ ਆਦਿ ਮੌਜੂਦ ਸਨ।