ਪ੍ਰੋਗਰਾਮ ’ਚ 20 ਅਪ੍ਰੈਲ ਨੂੰ ਅਮਿਤ ਸ਼ਾਹ ਤੇ 21 ਅਪ੍ਰੈਲ ਨੂੰ ਨਰਿੰਦਰ ਮੋਦੀ ਸ਼ਾਮਲ ਹੋਣਗੇ। ਡੀਐੱਸਜੀਐੱਮਸੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪ੍ਰੋਗਰਾਮ ’ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ। ਪ੍ਰੋਗਰਾਮ ਦੇ ਪਹਿਲੇ ਦਿਨ 400 ਬੱਚੇ ਕੀਰਤਨ ਕਰਨਗੇ। ਉਸੇ ਦਿਨ ਲੇਜ਼ਰ ਸ਼ੋਅ ਵੀ ਹੋਵੇਗਾ। ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਬੱਚੇ ਕੀਰਤਨ ਦੀ ਤਿਆਰੀ ਕਰ ਰਹੇ ਹਨ। ਪ੍ਰੋਗਰਾਮ ਦੇ ਦੂਜੇ ਦਿਨ 400 ਰਾਗੀ ਜੱਥੇ ਕੀਰਤਨ ਕਰਨਗੇ। ਦੋ ਦਿਨਾ ਪ੍ਰੋਗਰਾਮ ਦੌਰਾਨ ਪ੍ਰਦਰਸ਼ਨੀ ਵੀ ਲੱਗੇਗੀ। ਸੰਗਤ ਨੂੰ ਗੁਰੂ ਸਾਹਿਬ ਨਾਲ ਸਬੰਧਤ ਨਿਸ਼ਾਨੀ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲੇਗਾ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਯਾਦਗਾਰ ਹੋਵੇਗਾ। ਇਸ ਨੂੰ ਲੈ ਕੇ ਸੰਗਤ ’ਚ ਉਤਸ਼ਾਹ ਹੈ। ਪ੍ਰੋਗਰਾਮ ਦੇ ਆਯੋਜਨ ਲਈ ਡੀਐੱਸਜੀਐੱਮਸੀ ਵੱਲੋਂ ਪਹਿਲਾਂ ਐਲਾਨਿਆ ਦਿੱਲੀ ਫ਼ਤਹਿ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ