Latest news
ਬੈਂਕ ਤੋ 25 ਲੱਖ ਰੁਪਏ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੋੜਾ ਦੋਸ਼ੀ ਵਿਜੀਲੈਂਸ ਬਿਉਰੋ ਵੱਲੋਂ ਕਾਬੂ ਬਰਖ਼ਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਵੱਲੋਂ ਟੈਕਸੀ ਡਰਾਈਵਰ ਕੋਲੋਂ ਜ਼ਬਤ ਕੀਤੇ 86 ਲੱਖ ਰੁਪਏ ਵਿੱਚੋਂ 30 ਲੱਖ ਰੁਪਏ ਕੀਤੇ... ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਰਾਹੀਂ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ 1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ Expert Talk on ‘Strategies for HEIs NEP2022’ @ GNA University ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰ ਚੰਡੀਗੜ ਯੂਨੀਵਰਸਿਟੀ ਕੇਸ ਵਿੱਚ ਇਹ ਚੌਥਾ ਮੁਲਜ... ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ ਘਟੀਆ ਦਰਜੇ ਦੇ ਖਾਧ-ਪਦਾਰਥਾਂ ਦੀ ਵਿਕਰੀ ‘ਤੇ ਰੱਖੀ ਜਾ ਰਹੀ ਹੈ ... ਚੰਡੀਗੜ ਹਵਾਈ ਅੱਡੇ ਨੂੰ ਸ਼ਹੀਦ ਭਗਤ ਸਿੰਘ ਦਾ ਮਿਲਿਆ ਨਾਂ, ਸਿਹਰਾ ਲੈਣ ਦੀ ਹੋੜ ਸ਼ੁਰੂ *ਵੱਡੀ ਖ਼ਬਰ: ਪੁਲਿਸ ਦੇ ਡਿਪਟੀ ਕਮਿਸ਼ਨਰ ਖ਼ਿਲਾਫ਼ ਹੋਇਆ ਮੁਕੱਦਮਾ ਦਰਜ਼* ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਭਾਜਪਾ ਵਿੱਚ ਸ਼ਾਮਲ

ਕੇਸਰੀ ਵਿਰਾਸਤ

Advertisements

ਕੇ.ਐਮ.ਵੀ. ਦੁਆਰਾ ਆਯੋਜਿਤ ਇੰਟਰਕਾਲਜ ਮੁਕਾਬਲੇ ਬ੍ਰੇਨਸਟ੍ਰੌਮ-22 ਵਿੱਚ ਸੂਬੇਭਰ ਤੋਂ 19 ਕਾਲਜਾਂ ਨੇ ਕੀਤੀ ਸ਼ਿਰਕਤ

200 ਤੋਂ ਵੀ ਵੱਧ ਪ੍ਰਤੀਭਾਗੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਲਿਆ ਭਾਗ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ) : ਭਾਰਤ ਦੀ ਵਿਰਾਸਤ ਅਤੇ ਆਟੋ ਨਾਮ ਸਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟਗ੍ਰੈਜੂਏਟ ਡਿਪਾਰਟ ਮੈਂਟ ਆਫ ਕਾਮਰਸ ਐਂਡ ਬਿਜਨੈਸ ਐਡਮਨਿਸਟ੍ਰੇਸ਼ਨ ਦੁਆਰਾ ਇੰਟਰਕਾਲਜ ਮੁਕਾਬਲੇ ਬ੍ਰੇਨਸਟ੍ਰੌਮ – 22  ਦਾਸਫਲ ਆਯੋਜਨ ਕਰਵਾਇਆ ਗਿਆ। ਸੂਬੇ ਭਰ ਵਿਚੋਂ 19 ਕਾਲਜਾਂ ਦੇ 200 ਤੋਂ ਵੀ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਵਿਦਿਆਲਾ ਪ੍ਰਿੰਸੀਪਲ ਪ੍ਰੋ.  ਅਤਿਮਾ ਸ਼ਰਮਾ ਦਿਵੇ ਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

 

ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਸਮੇਂ ਦੀ ਮੰਗ ਹੈ ਅਤੇ ਇਹ ਅਜਹੇ ਆਯੋਜਨ ਉਨ੍ਹਾਂ ਨੂੰ ਨਾ ਕੇਵਲ ਨਿੱਤ ਬਦਲਦੇ ਅਤੇ ਵਿਕਸਤ ਹੁੰਦੇ ਸੰਸਾਰ ਦੀ ਜਾਣਕਾਰੀ ਪ੍ਰਦਾਨ ਕਰਦੇ ਹਨ ਸਗੋਂ ਬਾਕੀਆਂ ਨਾਲ ਇਸ ਨੂੰ ਸਾਂਝਾ ਕਰਨ ਦੇ ਲਈ ਉੱਤਮ ਮੰਚ ਪ੍ਰਦਾਨ ਕਰਨ ਤੋਂ ਇਲਾਵਾ ਮੁਕਾਬਲੇ ਦੇ ਯੁੱਗ ਵਿੱਚ ਵਿਚਰਨ ਦੀ ਭਾਵਨਾ ਵੀ ਪੈਦਾ ਕਰਨ ਵਿੱਚ ਸਹਾਈ ਸਾਬਿਤ ਹੁੰਦੇ ਹਨ। ਇਸ ਪ੍ਰੋਗਰਾਮ ਦੌਰਾਨ ਬਿਜ਼ਨੈੱਸ ਟਾਈਕੂਨਜ਼, ਕੁਇਜ਼, ਐਪਿਕਵਾਲ, ਆਪ ਕੀ ਅਦਾਲਤ, ਗਰੁੱਪ ਡਿਸਕਸ਼ਨ, ਕੋਰੀਓਗ੍ਰਾਫੀ, ਰੈਂਪਵਾਕ, ਇਨੋਵੇਟਿਵ ਸਟਾਰਟਅੱਪਸਆ ਦਿ ਜਿਹੀਆਂ 08 ਵੱਖ-ਵੱਖ ਗਤੀ ਵਿਧੀਆਂ ਦਾ ਆਯੋਜਨ ਕਰਵਾਇਆ ਗਿਆ ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਵੱਧ-ਚਡ਼੍ਹ ਕੇ ਭਾਗ ਲੈਂਦੇ ਹੋਏ ਆਪਣੀ ਕਲਾਤਮਕ ਸੂਝ-ਬੂਝ ਅਤੇ ਪ੍ਰਤਿਭਾ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ।

ਬਿਜ਼ਨੈਸ ਟਾਇਕੂਨ ਜ਼ਮੁਕਾ ਬਲੇ ਵਿੱਚੋਂਕੇ. ਐਮ. ਵੀ.  ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦ ਕਿ ਏ. ਪੀ. ਜੇ.  ਕਾਲਜ ਅਤੇ ਏ. ਪੀ. ਜੇ.  ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹੇ।ਰੈਂਪ ਵਾਕ ਮੁਕਾਬਲੇ ਦੇ ਵਿੱਚੋਂਕੇ. ਐਮ. ਵੀ.  ਨੂੰ ਪਹਿਲਾ ਸਥਾਨ ਹਾਸਿਲ ਹੋਇਆ। ਦੂਸਰੇ ਸਥਾਨ ਦੇ ਲਈ ਏ. ਪੀ. ਜੇ.  ਕਾਲਜ ਨੂੰ ਚੁਣਿਆ ਗਿਆ ਅਤੇ ਜੀ. ਐਨ. ਡੀ. ਯੂ.  ਕਾਲਜ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ। ਇਸਦੇ ਨਾਲ ਹੀ ਗਰੁੱਪ ਡਿਸਕਸ਼ਨ ਮੁਕਾਬਲੇ ਦੇ ਵਿੱਚੋਂਲਾ ਇਲਪੁਰ ਖਾਲਸਾ ਕਾਲਜ ਦੀ ਸਾਕਸ਼ੀ ਸ਼ਰਮਾ ਅਤੇ ਏ. ਪੀ. ਜੇ. ਕਾਲਜ ਦੀ ਨਵੀਂਆਂ ਕੌਸ਼ਲ ਨੂੰ ਬੈਸਟ ਸਪੀਕਰ ਚੁਣਿਆ ਗਿਆ ਅਤੇ ਇਸ ਹੀ ਮੁਕਾਬਲੇ ਵਿੱਚੋਂ ਹੌਸਲਾ ਅਫ਼ ਜ਼ਾਈ-ਇਨਾਮ ਜੀ. ਐੱਨ. ਡੀ. ਯੂ.  ਕਾਲਜ ਅਤੇ ਏ. ਪੀ. ਜੇ.  ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੂੰ ਪ੍ਰਦਾਨ ਕੀਤੇ ਗਏ।

ਕੁਇਜ਼ ਮੁਕਾਬਲੇ ਦੇ ਵਿੱਚੋਂ ਕੇ. ਐਮ. ਵੀ. , ਡੇਵੀਏਟ ਅਤੇ ਹੰਸ ਰਾਜ ਮਹਿਲਾ ਮਹਾ ਵਿਦਿਆਲਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਇਸਤੋਂ ਇਲਾਵਾ ਐਪਿਕ ਬਾਲ ਮੁਕਾਬਲੇ ਵਿੱਚੋਂ ਜਿੱਥੇ ਜੀ. ਐਨ. ਏ.  ਯੂਨੀਵਰਸਿਟੀ, ਫਗਵਾੜਾ ਨੇ ਪਹਿਲਾ, ਏ. ਪੀ. ਜੇ.  ਕਾਲਜ ਨੇ ਦੂਸਰਾ ਅਤੇ ਐਚ. ਐਮ. ਵੀ.  ਕਾਲਜ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਐਸ. ਡੀ.  ਕਾਲਜ ਹੌਸਲਾ ਅਫ ਜ਼ਾਈਇਨਾਮ ਦਾ ਹੱਕ ਦਾਰ ਬਣਿਆ ਉੱਥੇ ਨਾਲ ਹੀ ਆਪਕੀ ਅਦਾਲਤ ਪ੍ਰਤੀ ਯੋਗਤਾ ਦੇ ਵਿੱਚੋਂ ਏ. ਪੀ. ਜੇ.  ਕਾਲਜ, ਐਸ. ਡੀ.  ਕਾਲਜ ਅਤੇ ਕੰਨਿਆ ਮਹਾਂ ਵਿਦਿਆਲਾ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ’ ਤੇ ਰਹੇ। ਕੋਰੀਓਗ੍ਰਾਫੀ ਮੁਕਾਬਲੇ ਦੇ ਵਿੱਚ ਆਪਣੀ ਪ੍ਰਤਿਭਾ ਦੀ ਸ਼ਾਨਦਾਰ ਪੇਸ਼ਕਾਰੀ ਕਰਦੇ ਹੋਏ ਏ. ਪੀ. ਜੇ.  ਕਾਲਜ ਨੇ ਪਹਿਲਾ, ਕੇ. ਐਮ. ਵੀ.  ਨੇ ਦੂਸਰਾ ਅਤੇ ਟ੍ਰਿਨਿਟੀ ਕਾਲਜ ਨੇ ਤੀਸਰਾ ਸਥਾਨ ਹਾਸਿਲ ਕੀਤਾ ਜਦਕਿ ਹੌਸਲਾ ਅਫ ਜ਼ਾਈ ਇਨਾਮ ਐਸ. ਡੀ.  ਕਾਲਜ ਨੂੰ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਇਨੋਵੇਟਿਵ ਸਟਾਰਟਅੱਪ ਮੁਕਾਬਲੇ ਵਿੱਚੋਂ ਏ. ਪੀ. ਜੇ.  ਕਾਲਜ ਨੂੰ ਪਹਿਲਾ ਸਥਾਨ ਹਾਸਿਲ ਹੋਇਆ, ਐੱਚ. ਐੱਮ. ਵੀ.  ਕਾਲਜ ਦੂਸਰੇ ਸਥਾਨ’ ਤੇ ਰਿਹਾ ਅਤੇ ਡੇ ਵੀ ਏ ਟਕਾਲਜ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ਵਿੱਚੋਂ ਹੌਸਲਾ ਅਫ਼ ਜ਼ਾਈਇਨਾਮ ਐੱਸ. ਐੱਲ.  ਬਾਵਾ ਡੀ. ਏ. ਵੀ.  ਕਾਲਜ,  ਬਟਾਲਾ ਨੇ ਪ੍ਰਾਪਤ ਕੀਤਾ। ਵਰਨਣ ਯੋਗ ਹੈ ਕਿ ਇਸ ਪ੍ਰੋਗਰਾਮ ਦੇ ਵਿਚੋਂ ਓਵਰਆਲ ਟਰਾਫੀ ਏ. ਪੀ. ਜੇ.  ਕਾਲਜ ਨੂੰ ਹਾਸਿਲ ਹੋਈ।

ਯੂਕਰੇਨ ਦੇ ਮਿਜ਼ਾਈਲ ਹਮਲੇ ‘ਚ ਰੂਸੀ ਨੇਵੀ ਦਾ ਜੰਗੀ ਬੇੜਾ ਤਬਾਹ ਰੂਸ ਦੀ ਚੇਤਾਵਨੀ- ਸਵੀਡਨ ਤੇ ਫਿਨਲੈਂਡ ਨਾਟੋ ‘ਚ ਸ਼ਾਮਲ ਹੋਏ ਤਾਂ ਨਤੀਜੇ ਹੋਣਗੇ ਮਾੜੇ

ਮੈਡਮ ਪ੍ਰਿੰਸੀਪਲ ਨੇ ਸਮੂਹ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਇਸ ਪ੍ਰੋਗਰਾ ਮਦੇ ਸਫਲ ਆਯੋਜਨ ਦੇ ਲਈਡਾ. ਨੀਰਜਮੈਣੀ, ਮੁਖੀ, ਕਾਮਰਸ ਵਿਭਾਗ ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। 

Leave a Reply

Your email address will not be published.