Latest news
ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ *ਪੱਤਰਕਾਰ ਅਜੀਤ ਸਿੰਘ ਬੁਲੰਦ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ, ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀ... ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਸੁਰਿੰਦਰ ਪਾਲ ਵਲੋਂ ਗੈਸਟ ਲੈਕਚਰ ਬਾਦਲਕਿਆਂ ਨੂੰ ਆਕਸੀਜਨ ਦੇਣ ਲਈ ਹੈ ਗੱਠਜੋੜ ਦਾ ਖ਼ਿਆਲੀ ਪਲਾਉ : ਪ੍ਰੋ: ਸਰਚਾਂਦ ਸਿੰਘ ਖਿਆਲਾ ਭਾਜਪਾ ਨੂੰ ਬਦਨਾਮ ਕਰਨ ਦੀ ਥਾਂ ਬਾਦਲਕੇ ਸਵੈ-ਪੜਚੋਲ ਕਰਨ : ਪ੍ਰੋ: ਸਰਚਾਂਦ ਸਿੰਘ ਖਿਆਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਵਿਖੇ ਬੈਗ ਵਿੱਚੋਂ ਮਿਲੀ ਲਾਸ਼ ਫੈਲੀ ਸਨਸਨੀ मुख्यमंत्री मनोहर लाल ने हांसी में बाबा बंदा सिंह बहादुर की स्मृति में आयोजित वार्षिक दीवान में टेका...

ਕੇਸਰੀ ਵਿਰਾਸਤ

ਕਾਂਗਰਸੀ ਕੌਂਸਲਰ ਨਰਿੰਦਰ ਮਨਸੂ ਸਮੇਤ 11 ਲੋਕਾਂ ਖਿਲਾਫ਼ 307 ਦਾ ਮਾਮਲਾ ਦਰਜ’ ਮਾਮਲਾ ਥਾਣਾ ਸਿਟੀ ਅੰਦਰ ਨੌਜਵਾਨ ਤੇ ਤੇਲ ਪਾ ਕੇ ਅੱਗ ਲਗਾਉਂਣ ਦਾ

ਕਪੂਰਥਲਾ  (ਕੇਸਰੀ ਨਿਊਜ਼ ਨੈੱਟਵਰਕ) : ਅਰੋਪੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਤੇ ਪੁਲਿਸ ਤੋਂ ਇੰਨਸਾਫ਼ ਦੀ ਗੁਹਾਰ ਲਗਾ ਰਹੇ ਰਵੀ ਗਿੱਲ ਨਾਮ ਦੇ ਨੌਜਵਾਨ ਤੇ ਵੀਰਵਾਰ ਨੂੰ ਸ਼ਾਮ ਥਾਣਾ ਸਿਟੀ ਅੰਦਰ ਹੀ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਕਤ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

ਜਿਸਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਕਾਫੀ ਗੰਭੀਰ ਸੀ ਤੇ ਡਾਕਟਰਾਂ ਦੇ ਮੁਤਾਬਕ ਉਹ 90 ਫੀਸਦੀ ਝੁਲਸ ਚੁੱਕਾ ਹੈ। ਮਾਮਲੇ ਵਿਚ ਦੇਰ ਰਾਤ ਪੁਲਿਸ ਵੱਲੋਂ ਉਸਦੀ ਪਤਨੀ ਕਾਜਲ ਵਾਸੀ ਮੁਹੱਲਾ ਡਾਕਟਰ ਸਾਦਿਕ ਅਲੀ ਹਾਲ ਵਾਸੀ ਨੇੜੇ ਸ਼ਾਲਾਮਾਰ ਬਾਗ ਕਪੂਰਥਲਾ ਦੇ ਬਿਆਨਾਂ ਦੇ ਆਧਾਰ ’ਤੇ 1 ਮੌਜੂਦਾ ਕੌਂਸਲਰ ਸਮੇਤ 11 ਲੋਕਾਂ ਜਿੰਨਾਂ ਵਿਚ ਰਣਜੀਤ ਕੌਰ ਉਰਫ ਰੇਨੂ ਵਾਸੀ ਪੁਰਾਣੀ ਜੇਲ੍ਹ ਕਪੂਰਥਲਾ, ਮਨਜੀਤ ਕੌਰ ਵਾਸੀ ਮੁਹੱਲਾ ਦੀਪ ਨਗਰ ਕਪੂਰਥਲਾ, ਸੋਮਾ ਪਤਨੀ ਸੋਨੂੰ ਵਾਸੀ ਨੇੜੇ ਬਾਬਾ ਤੇਲੂਸ਼ਾਹ ਦੀ ਕੁਟੀਆ ਹਾਲ ਵਾਸੀ ਸੁਲਤਾਨਪੁਰ ਲੋਧੀ,ਮਨਪ੍ਰੀਤ ਪਤਨੀ ਜੱਸਾ ਸਿੰਘ ਵਾਸੀ ਔਜਲਾ ਫਾਟਕ ਕਪੂਰਥਲਾ, ਰਮਨ ਵਾਸੀ ਨੇੜੇ ਪੁਰਾਣੀ ਜੇਲ੍ਹ ਕਪੂਰਥਲਾ, ਨਰਿੰਦਰ ਸਿੰਘ ਮਨਸੂ ਐਮ.ਸੀ. ਵਾਸੀ ਸ਼ੇਖੂਪੁਰ ਕਪੂਰਥਲਾ, ਜੱਸਾ ਵਾਸੀ ਔਜਲਾ ਫਾਟਕ, ਜਤਿੰਦਰ ਸ਼ੇੇਰਾ ਵਾਸੀ ਅੰਬਗੜ ਹਾਲ ਵਾਸੀ ਪੁਰਾਣੀ ਜ਼ੇਲ੍ਹ ਕਪੂਰਥਲਾ, ਸੁੱਖਾ ਵਾਸੀ ਬਾਇਕ ਸਾਇੰਡ ਗੁਰਦੁਆਰਾ ਠਾਕਰ ਦਾਸ ਥਾਣਾ ਸਿਟੀ ਕਪੂਰਥਲਾ, ਮਨੋਜ ਨਾਹਰ ਪੁੱਤਰ ਦੇਵੀ ਦਾਸ ਨਾਹਰ ਵਾਸੀ ਮੁਹੱਲਾ ਸ਼ਹਿਰੀਆ ਕਪੂਰਥਲਾ, ਭੱਟੀ ਪ੍ਰਧਾਨ ਵਾਸੀ ਕਪੂਰਥਲਾ ਖਿਲਾਫ਼ 307, 120-ਬੀ, 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਫਿਲਹਾਲ ਪੁਲਿਸ ਵੱਲੋਂ ਕੋਈ ਵੀ ਅਰੋਪੀ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਨੂੰ ਲਿਖਾਏ ਗਏ ਬਿਆਨ ਵਿਚ ਕਾਜਲ ਪਤਨੀ ਰਵੀ ਗਿੱਲ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾ ਉਕਤ ਸਾਰੇ ਦੋਸ਼ੀ ਰੱਲ ਕੇ ਉਸਦੀ ਗੈਰ ਮਰਦਾ ਨਾਲ ਰਿਲੇਸ਼ਨਸ਼ਿੱਪ ਬਣਾਉਦੇ ਸਨ ਤੇ ਫਿਰ ਚੋਰੀ ਨਾਲ ਵੀਡਿਉ ਬਣਾ ਕੇ ਉਨ੍ਹਾਂ ਵਿਅਕਤੀਆਂ ਨੂੰ ਬਲੈਕਮੇਲ ਕਰਕੇ ਮੋਟੀ ਰਕਮ ਵਸੂਲਦੇ ਹਨ।

ਜੇਕਰ ਉਹ ਅਜਿਹਾ ਕੰਮ ਕਰਨ ਤੇ ਮਨਾ ਕਰਦੀ ਸੀ ਤਾਂ ਉਹ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਮਿਤੀ 14 ਅਪ੍ਰੈਲ 2022 ਨੂੰ ਕਰੀਬ 4:00 ਵਜੇ ਉਸਦਾ ਪਤੀ ਰਵੀ ਗਿੱਲ ਆਪਣੀ ਐਕਟੀਵਾ ਸਕੂਟਰੀ ਤੇ ਮੁਹੱਲਾ ਸੁੰਦਰ ਨਗਰ ਕਪੂਰਥਲਾ ਤੋਂ ਆ ਰਿਹਾ ਸੀ ਤਾਂ ਉਸ ਦੇ ਪਿੱਛੇ ਟਾਟਾ ਟਿਆਗੋ ਗੱਡੀ ਨੰਬਰੀ 6289 ਸੀ, ਜਿਸ ਵਿੱਚ ਰਣਜੀਤ ਕੌਰ ਰੇਨੂੰ, ਜਤਿੰਦਰ ਸ਼ੇਰਾ ਅਤੇ ਸੁੱਖਾ ਅਤੇ ਇੱਕ ਹੋਰ ਔਰਤ ਜਿਸ ਦਾ ਨਾਮ ਨਹੀਂ ਪਤਾ ਮੇਰੇ ਪਤੀ ਨੂੰ ਰਸਤੇ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ।

ਪਰ ਮੇਰਾ ਘਰ ਵਾਲਾ ਸਕੂਟਰੀ ਤੇਜ ਭਜਾ ਕੇ ਥਾਣਾ ਸਿਟੀ ਕਪੂਰਥਲਾ ਆ ਗਿਆ ਜਿਸ ਉੱਪਰ ਤੇਲ ਪਿਆ ਸੀ ਤੇ ਮੇਰੇ ਪਤੀ ਨੂੰ ਮੇਰੇ ਸਾਹਮਣੇ ਤੀਲੀ ਲਗਾ ਕੇ ਰਣਜੀਤ ਕੌਰ ਰੇਨੂੰ, ਜਤਿੰਦਰ ਸ਼ੇਰਾ ਅਤੇ ਸੁੱਖਾ ਨੇ ਅੱਗ ਲਗਾ ਦਿੱਤੀ ਤੇ ਆਪ ਆਪਣੀ ਕਾਰ ਵਿੱਚ ਮੌਕੇ ਤੋਂ ਭੱਜ ਗਏ ਤੇ ਉਸਦੇ ਵੱਲੋਂ ਰੋਲਾ ਪਾਉਣ ਤੇ ਲੋਕਾਂ ਦੀ ਮਦਦ ਨਾਲ ਮੈਂ ਆਪਣੇ ਪਤੀ ਦੀ ਅੱਗ ਬੁਝਾ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿਸ ਤੇ ਪੁਲਿਸ ਨੇ ਕਾਜਲ ਪਤਨੀ ਰਵੀ ਗਿੱਲ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਉਕਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published.