KESARI VIRASAT

Latest news
ਪੰਜਾਬ ਦੇ ਕਿਸਾਨਾਂ ਜਾਂ ਪੰਜਾਬ ਦਾ ਧਰਨੇ,ਭੁਖ ਹੜਤਾਲ ਜਾਂ ਮਰਨ ਵਰਤ ਕਰਨ ਨਾਲ ਸੁਧਾਰ ਜਾਂ ਭਲਾ ਨਹੀਂ ਹੋ ਸਕਦਾ  ਮਹਾਕੁੰਭ ਵਿੱਚ ਸਿਹਤ ਤੋਂ ਇਲਾਵਾ ਮੁਫਤ ਭੋਜਨ ਅਤੇ ਵਾਈ-ਫਾਈ ਦੀ ਸੁਵਿਧਾ: ਸ਼ਰਧਾਲੂਆਂ ਲਈ ਕੁੰਭ ਨਾਲ ਜੁੜੀ ਵਿਸ਼ੇਸ਼ ਜਾਣਕਾਰੀ ਸੈਫ ਅਲੀ ਖਾਨ ਉੱਪਰ ਹਮਲੇ ਦੇ ਦੋਸ਼ ਵਿੱਚ ਬੰਗਲਾਦੇਸ਼ੀ ਗ੍ਰਿਫਤਾਰ ; ਅਦਾਲਤ ਨੇ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਨਿਰਜਾਨ ਅਤੇ ਚਿਰਾਗ ਕਲੋਈਆ ਵਲੋਂ ਰਿਕਾਰਡ ਲੇਬਲ 'Jazzbaat Melodies' ਅਤੇ ਯੂਟਿਊਬ ਚੈਨਲ ਉੱਪਰ ਪਹਿਲਾ ਗਾਣਾ 'Feeling... ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਮੈਂਬਰ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ:  ਪਿਤਾ ਨੇ ਕਿਹਾ- ਜਲਦੀ ਸ਼ੁਰੂ ਹੋਵੇਗੀ ਮੈਂਬਰ... ਪਾਦਰੀਆਂ ਵਲੋਂ ਦਸਤਾਰਧਾਰੀਆਂ ਦਾ ਧਰਮ ਪਰਿਵਰਤਨ ਕਰਨ ਦੀ ਵੱਡੀ ਸਾਜਿਸ਼: ਪੰਜਾਬ 'ਚ 2 ਸਾਲਾਂ 'ਚ 3.5 ਲੱਖ ਲੋਕ ਬਣੇ ਇਸਾਈ... ਛਲ ਫਰੇਬ ਅਤੇ ਲਾਲਚ ਰਾਹੀਂ ਧਰਮ ਤਬਦੀਲੀ ਦੀ ਕਹਾਣੀ ਸਾਬਕਾ ਪਾਸਟਰ ਅਸ਼ੋਕ ਕੁਮਾਰ ਦੀ ਜੁਬਾਨੀ ਫਿਲਮ ਅਭਿਨੇਤਾ ਸੈਫ ਅਲੀ ਖਾਨ 'ਤੇ ਘਰ ਵੜ ਕੇ ਹਮਲਾ ਅਕਾਲੀ ਦਲ ਵਾਰਸ ਪੰਜਾਬ ਦੇ’ ਨਾਲ ਪੰਥਕ ਰਾਜਨੀਤੀ ਵਿਚ ਸ਼ੁਰੂ ਹੋਈ ਨਵੀਂ ਸਫ਼ਬੰਦੀ  ਫੋਰਟਿਸ ਮੋਹਾਲੀ ਵਿੱਚ ਰੋਬੋਟਿਕ ਏਡਿਡ ਸਰਜਰੀ ਰਾਹੀਂ 79 ਸਾਲਾ ਔਰਤ ਦਾ ਸਟੇਜ 3 ਟੌਨਸਿਲ ਕੈਂਸਰ ਦਾ ਸਫਲਤਾਪੂਰਵਕ ਇਲਾਜ 
You are currently viewing ਸੇਵਾ ਦੀ ਮਿਸਾਲ ਹੈ ਹੈਰਿਟੇਜ ਸਿਟੀ ਕਪੂਰਥਲਾ ਦਾ ਸ਼੍ਰੀ ਸਤਿਨਰਾਇਣ ਮੰਦਿਰ: ਰਾਜੇਸ਼ ਪਾਸੀ
An example of service is the Shri Satnarain Temple in Heritage City Kapurthala: Rajesh Pasi

ਸੇਵਾ ਦੀ ਮਿਸਾਲ ਹੈ ਹੈਰਿਟੇਜ ਸਿਟੀ ਕਪੂਰਥਲਾ ਦਾ ਸ਼੍ਰੀ ਸਤਿਨਰਾਇਣ ਮੰਦਿਰ: ਰਾਜੇਸ਼ ਪਾਸੀ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕਪੂਰਥਲਾ(ਕੇਸਰੀ ਨਿਊਜ਼ ਨੈੱਟਵਰਕ) : ਸਤਿਨਰਾਇਣ ਮੰਦਿਰ ਵਿਖੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਏ ਗਏ ਕੋਵਿਡ ਵੈਕਸੀਨ ਦੇ ਕੈਂਪ ਵਿੱਚ ਮੰਗਲਵਾਰ ਨੂੰ ਭਾਜਪਾ ਜਿਲ੍ਹਾ ਪ੍ਰਧਾਨ ਰਾਜੇਸ਼ ਪਾਸੀ,ਮੈਡੀਕਲ ਸੈੱਲ ਪੰਜਾਬ ਦੇ ਆਗੂ ਡਾ.ਰਣਵੀਰ ਕੌਸ਼ਲ,ਸਾਬਕਾ ਚੇਅਰਮੈਨ ਤੇ ਭਾਜਪਾ ਜਿਲ੍ਹਾ ਉਪਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੋਰ ਸ਼ਾਮਲ ਹੋਏ।ਇਸ ਮੌਕੇ ਤੇ ਭਾਜਪਾ ਆਗੂਆਂ ਨੇ ਲੋਕਾ ਨੂੰ ਫਲ ਵੰਡੇ।

ਇਸ ਮੌਕੇ ਤੇ ਰਾਜੇਸ਼ ਪਾਸੀ ਨੇ ਸ਼੍ਰੀ ਸਤਿਨਰਾਇਣ ਮੰਦਿਰ ਪ੍ਰਬੰਧਕ ਕਮੇਟੀ ਦੇ ਵਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਸੇਵਾ ਕਾਰਜ ਦੀ ਭਾਵਨਾ ਸ਼ੁਰੂ ਤੋਂ ਹੀ ਸਰੋਪਰੀ ਰਹੀ ਹੈ। ਇੱਕ ਅਜਿਹੀ ਸੇਵਾ ਜੋ ਜਾਤ ਪਾਤ,ਉਂਚ ਨੀਚ ਅਤੇ ਗਰੀਬ ਅਮੀਰ ਦੇ ਅੰਤਰ ਤੋਂ ਦੂਰ ਸਾਰੀਆਂ ਲਈ ਸਮਾਨ ਹੈ। ਉਹ ਸ਼੍ਰੀ ਸਤਨਰਾਇਣ ਮੰਦਿਰ ਵਿੱਚ ਸਪ੍ਸ਼ਟ ਤੌਰ ਤੇ ਵਿਖਾਈ ਦਿੰਦੀ ਹੈ।

ਇਸ ਸੇਵਾ ਦੇ ਤਹਿਤ ਸ਼੍ਰੀ ਸਤਿਨਰਾਇਣ ਮੰਦਿਰ ਵਲੋਂ ਕੋਰੋਨਾ ਕਾਲ ਵਿੱਚ ਜਿਸ ਤਰ੍ਹਾਂ ਨਾਲ ਲੋਕਾਂ ਦੀ ਸੇਵਾ ਵਿੱਚ ਆਤਮਸਮਰਪਣ ਪੇਸ਼ ਕੀਤਾ,ਉਹ ਕਿਸੇ ਸੁਪਰ ਹੀਰੋ ਤੋਂ ਘੱਟ ਨਹੀਂ ਸੀ। ਪਾਸੀ ਨੇ ਕਿਹਾ ਕਿ ਭਾਰਤ ਹੀ ਨਹੀਂ ਪੂਰੀ ਦੁਨੀਆ ਕੋਰੋਨਾ ਕਾਲ ਦੌਰਾਨ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਸੀ। ਪਰ ਉਸ ਮੁਸ਼ਕਿਲ ਦੌਰ ਵਿੱਚ ਵੀ ਸ਼੍ਰੀ ਸ਼੍ਰੀ ਸਤਿਨਰਾਇਣ ਮੰਦਿਰ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਿੰਮੇਦਾਰੀ ਨੂੰ ਬਖੂਬੀ ਨਿਭਾਇਆ ਹੈ। ਅਜਿਹੇ ਸ਼ਮੇ ਵਿੱਚ ਜਦੋਂ ਲੋਕ ਆਪਣੇ ਘਰਾਂ ਤੱਕ ਸਿਮਟੇ ਹੋਏ ਸਨ,ਮੰਦਿਰ ਕਮੇਟੀ ਦੇ ਲੋਕਾ ਨੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਦਿਨਰਾਤ ਕਾਰਜ ਕੀਤਾ।

ਉਨ੍ਹਾਂਨੇ ਕਿਹਾ ਕਿ ਇਸ ਦੇ ਇਲਾਵਾ ਰੋਜ਼ਾਨਾ ਮੰਦਿਰ ਕਮੇਟੀ ਵਲੋਂ ਸਿਵਲ ਹਸਪਤਾਲ ਕਪੂਰਥਲਾ ਵਿੱਚ ਜਰੂਰਤਮੰਦ ਮਰੀਜਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾ ਵਿੱਚ ਖਾਣਾ ਵੰਡਣ ਦੀ ਸੇਵਾ ਕੀਤੀ ਜਾਂਦੀ ਹੈ। ਰੋਜ਼ਾਨਾ ਮੰਦਿਰ ਦੇ ਵੱਲੋਂ ਇੱਕ ਖਾਣੇ ਦੀ ਭਰੀ ਗੱਡੀ ਸਿਵਲ ਹਸਪਤਾਲ ਵਿੱਚ ਜਾਂਦੀ ਹੈ ਅਤੇ ਹਸਪਤਾਲ ਵਿੱਚ ਮੌਜੂਦ ਸਾਰੇ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾ ਵਿੱਚ ਖਾਣਾ ਵੰਡਿਆ ਜਾਂਦਾ ਹੈ।

ਇਸ ਦੌਰਾਨ ਜਿਲਾ ਪ੍ਰਧਾਨ ਰਾਜੇਸ਼ ਪਾਸੀ ਨੇ ਐਸਐਮਓ ਡਾ.ਸੰਦੀਪ ਧਵਨ,ਡੀਆਈਆਰ ਡਾ.ਰਣਦੀਪ ਸਿੰਘ ਸਹੋਤਾ ਦੇ ਨਾਲ ਮੁਲਾਕਾਤ ਕਰ ਵੈਕਸੀਨਸ਼ਨ ਮੁਹੀਮ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕੀਤੀ ਤਾਂ,ਡਾ.ਧਵਨ ਨੇ ਦੱਸਿਆ ਕਿ ਇਸ ਸਮੇਂ ਵੈਕਸੀਨਸ਼ਨ ਦੀ ਕੋਈ ਕਮੀ ਹੈ ਅਤੇ ਹੁਣ ਤੱਕ 12 ਲੱਖ ਤੋਂ ਜਿਆਦਾ ਲੋਕਾ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਯਸ਼ ਮਹਾਜਨ,ਜਿਲ੍ਹਾ ਉਪਪ੍ਰਧਾਨ ਪਵਨ ਧੀਰ,ਸਾਬਕਾ ਜਿਲ੍ਹਾ ਪ੍ਰਧਾਨ ਆਕਾਸ਼ ਕਾਲੀਆ,ਜਿਲ੍ਹਾ ਉਪਪ੍ਰਧਾਨ ਅਸ਼ੋਕ ਮਾਹਲਾ, ਜਿਲ੍ਹਾ ਉਪਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ,ਜਿਲ੍ਹਾ ਸਕੱਤਰ ਸੁਖਜਿੰਦਰ ਸਿੰਘ,ਮੰਡਲ ਸਕੱਤਰ ਧਰਮਬੀਰ ਬੌਬੀ , ਐਮਕੇ ਕਾਲੀਆ,ਕਪਿਲ ਧੀਰ ਅਤੇ ਹੋਰ ਮੌਜੂਦ ਸਨ।

Leave a Reply