Business Desk (ਕੇਸਰੀ ਨਿਊਜ਼ ਨੈੱਟਵਰਕ) : ਪੈਟਰੋਲ-ਡੀਜ਼ਲ ਦੀ ਵਧਦੀ ਮਹਿੰਗਾਈ ਦੌਰਾਨ ਲੋਕਾਂ ਦਾ ਰੁਝਾਨ ਇਲੈਕਟ੍ਰਿਕ ਕਾਰਾਂ (Electric Car) ਵੱਲ ਵਧ ਰਿਹਾ ਹੈ। ਬੈਂਕ ਇਲੈਕਟ੍ਰਿਕ ਵ੍ਹੀਕਲਜ਼ (Electric Vehicles) ਲਈ ਸਪੈਸ਼ਲ ਗ੍ਰੀਨ ਕਾਰ ਲੋਨ (Green Car Loan) ਆਫਰ ਕਰ ਰਿਹਾ ਹੈ। ਇਸ ਵਿਚ ਕਸਟਮਰਜ਼ ਲਈ ਪੈਟਰੋਲ-ਡੀਜ਼ਲ ਕਾਰਾਂ ਦੇ ਮੁਕਾਬਲੇ ਵਿਆਜ ਦਰਾਂ ਘੱਟ ਰਹਿੰਦੀਆਂ ਹਨ।
SBI ਦੀ ਵੈੱਬਸਾਈਟ ਮੁਤਾਬਕ, ਇਲੈਕਟ੍ਰਿਕ ਵ੍ਹੀਕਲ ਖਰੀਦਣ ਲਈ SBI Green Car Loan ਦੀਆਂ ਵਿਆਜ ਦਰਾਂ ਹੋਰਨਾਂ ਕਾਰਾਂ ਦੇ ਮੁਕਾਬਲੇ 20 ਬੇਸਿਸ ਪੁਆਇੰਟ ਘੱਟ ਹੋਣਗੀਆਂ। ਕਸਟਮਜ਼ ਨੂੰ Loan ਮਿਨੀਮਮ 3 ਸਾਲ ਤੇ ਮੈਕਸੀਮਮ 8 ਸਾਲ ਦੇ ਅੰਦਰ ਦੇਣਾ ਪਵੇਗਾ। ਆਮ ਕਾਰਾਂ ਲਈ SBI ਦੀ ਲੋਨ ਰਿਪੇਮੈਂਟ ਟੈਨਿਓਰ 7 ਸਾਲ ਹੈ। SBI ਦੇ ਗ੍ਰੀਨ ਕਾਰ ਲੋਨ ਤਹਿਤ ਇਲੈਕਟ੍ਰਿਕ ਕਾਰ ਖਰੀਦਣ ਲਈ ਆਨ ਰੋਡ ਕੀਮਤ ਦਾ 90 ਫ਼ੀਸਦ ਤਕ ਕਰਜ਼ ਮਿਲ ਜਾਵੇਗਾ। ਆਨ ਰੋਡ ਪ੍ਰਾਈਸ ‘ਚ ਰਜਿਸਟ੍ਰੇਸ਼ਨ, ਇੰਸ਼ੋਰੈਂਸ, ਐਕਸਟੈਂਡਿਡ ਵਾਰੰਟੀ, ਟੋਟਲ ਸਰਵਿਸ ਪੈਕੇਜ, ਐਨੁਅਲ ਮੈਂਟੇਨੈਂਸ ਕੰਟ੍ਰੈਕਟ ਕਾਸਟ ਆਫ ਅਸੈੱਸਰੀਜ਼ ਆਦਿ ਸ਼ਾਮਲ ਹੁੰਦੀਆਂ ਹਨ।
SBI Green Car Loan ਦੀਆਂ ਵਿਆਜ ਦਰਾਂ
SBI ਦੀ ਵੈੱਬਸਾਈਟ ਮੁਤਾਬਕ, ਕਾਰ ਲੋਨ ਫਿਕਸਡ ਵਿਆਜ ਦਰਾਂ ‘ਤੇ ਹੈ। ਇਸ ਵਿਚ ਨਵੀਂ ਇਲੈਕਟ੍ਰਿਕ ਕਾਰ ਲਈ ਵਿਆਜ ਦਰ 7.25 ਫ਼ੀਸਦ ਤੋਂ 7.95 ਫ਼ੀਸਦ ਦੇ ਵਿਚਕਾਰ ਹੈ। ਜੇਕਰ ਕਸਟਮਰ ਦਾ ਕ੍ਰੈਡਿਟ ਸਕੋਰ 757 ਤੇ ਇਸ ਤੋਂ ਜ਼ਿਆਦਾ ਹੈ ਤਾਂ ਵਿਆਜ ਦਰ 0.25% + 1 ਸਾਲ MCLR ਹੋਵੇਗਾ। SBI ਦਾ ਇਕ ਸਾਲ ਲਈ MCLR 7 ਫ਼ੀਸਦ ਹੈ। ਇਸ ਤਰ੍ਹਾਂ ਕਾਰ ਲੋਨ ਦੀ ਵਿਆਜ ਦਰ 7.25 ਫ਼ੀਸਦ ਸਾਲਾਨਾ ਹੋਵੇਗੀ। ਹਾਲਾਂਕਿ ਇਹ ਵਿਆਜ ਦਰ ਉਨ੍ਹਾਂ ਗਾਹਕਾਂ ਲਈ MCLR 7 ਫ਼ੀਸਦ ਹੈ। ਇਸ ਤਰ੍ਹਾਂ ਕਾਰ ਲੋਨ ਦੀ ਵਿਆਜ ਦਰ 7.25 ਫ਼ੀਸਦ ਸਾਲਾਨਾ ਹੋਵੇਗੀ। ਹਾਲਾਂਕਿ ਇਹ ਵਿਆਜ ਦਰ ਉਨ੍ਹਾਂ ਗਾਹਕਾਂ ਲਈ ਹੈ, ਜਿਨ੍ਹਾਂ ਦੇ ਰਿਪੇਮੈਂਟ ਟੈਨਿਓਰ ‘ਤੇ ਵਿਆਜ ਦਰ 0.35% + 1 ਸਾਲ MCLR (7.35%) ਹੋਵੇਗਾ।