ਜਲੰਧਰ (ਕੇਸਰੀ ਨਿਊਜ਼ ਨੈੱਟਵਰਕ) : ਪ੍ਰਕਾਸ਼ ਆਈਸ ਕਰੀਮ ਤੋਂ ਸਾਈ ਦਾਸ ਸਕੂਲ ਨੂੰ ਜਾਂਦੇ ਰਸਤੇ ‘ਤੇ ਗੋਪਾਲ ਨਗਰ ‘ਚ ਦੋ ਗੁੱਟਾਂ ਵਿਚਾਲੇ ਝੜਪ ਹੋਣ ਦੀ ਖ਼ਬਰ ਹੈ, ਜਿੱਥੇ ਦੋ ਰਾਊਂਡ ਫਾਇਰ ਵੀ ਹੋਏ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਦੋਵੇਂ ਧੜੇ ਆਪਸ ਵਿਚ ਇਕੱਠੇ ਹੋ ਕੇ ਗੋਲੀਬਾਰੀ ਕਰ ਰਹੇ ਸਨ ਤਾਂ ਸਹੁਰੇ ਘਰ ਤੋਂ ਘਰ ਪਰਤ ਰਹੇ ਪਰਿਵਾਰ ਦੇ ਇਕ ਮੈਂਬਰ ਨੂੰ ਗੋਲੀ ਮਾਰ ਦਿੱਤੀ ਗਈ।
ਜਿਸ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਗੰਭੀਰ ਦੀ ਪਛਾਣ ਹਰਮੇਲ ਦੇਵਗਨ ਪੁੱਤਰ ਬਲਜਿੰਦਰ ਸਿੰਘ ਵਾਸੀ ਧੋਗੜੀ ਉਮਰ ਕਰੀਬ 31 ਸਾਲ ਵਜੋਂ ਹੋਈ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਵਾਰਦਾਤ ਹੋਇਆ CCTV ਚ ਕੈਦ ਵੇਖੋ ਵਿਡੀਓ