ਚੰਡੀਗੜ੍ਹ, 12 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਸਿੱਖਿਆ ਮੰਤਰੀ ਪੰਜਾਬ (Education Minister Punjab) ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਕਿਤਾਬਾਂ ਤੇ ਵਰਦੀਆਂ ਨੂੰ ਲੈ ਕੇ ਤਾਜ਼ਾ ਹੁਕਮ ਜਾਰੀ ਕੀਤੇ ਹਨ। ਤਾਜ਼ਾ ਹੁਕਮਾਂ ਅਨੁਸਾਰ ਦੋ ਸਾਲ ਤਕ ਪ੍ਰਾਈਵੇਟ ਸਕੂਲ ਵਰਦੀਆਂ ਨਹੀਂ ਬਦਲ ਸਕਣਗੇ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ (Private Schools) ‘ਚ ਕਿਤਾਬਾਂ ਵਾਲੀਆਂ ਦੁਕਾਨਾਂ ਦੀ ਲਿਸਟ ਲਗਾਉਣੀ ਹੋਵੇਗੀ। ਨਾਲ ਹੀ ਉਨ੍ਹਾਂ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਉਲੰਘਣਾ ਕਰਨ ‘ਤੇ ਸਕੂਲ ਮਾਲਕ ਖਿਲਾਫ਼ ਕਾਰਵਾਈ ਹੋਵੇਗੀ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਨਾ ਵਧਾਉਣ ਸਬੰਧੀ ਹਦਾਇਤਾਂ ਜਾਰੀ ਕਰ ਚੁੱਕੇ ਹਨ ਤੇ ਅਜਿਹਾ ਨਾ ਕਰਨ ਵਾਲੇ ਸਕੂਲਾਂ ਖਿਲਾਫ਼ ਕਾਰਵਾਈ ਦੀ ਤਿਆਰੀ ਵੀ ਚੱਲ ਰਹੀ ਹੈ। ਮੋਹਾਲੀ ਦੇ 419 ਸਕੂਲਾਂ ਤੇ ਲੁਧਿਆਣਾ ਦੇ 1466 ਪ੍ਰਾਈਵੇਟ ਸਕੂਲਾਂ ਦੀ ਲਿਸਟ ਤਿਆਰ ਹੋ ਚੁੱਕੀ ਹੈ ਤੇ ਸਿੱਖਿਆ ਵਿਭਾਗ ਦੀ ਪੜਤਾਲੀਆ ਟੀਮ ਜਲਦ ਹੀ ਇੱਥੇ ਜਾ ਕੇ ਫੀਸਾਂ ਦੀ ਜਾਂਚ ਕਰੇਗੀ।
ਨਿੱਜੀ ਸਕੂਲਾਂ ਖਿਲਾਫ਼ ਸ਼ਿਕਾਇਤਾਂ ਲਈ ਕਮੇਟੀਆਂ ਰੀਐਕਟਿਵ ਹੋਣਗੀਆਂ ਜਿਨ੍ਹਾਂ ਨੂੰ ਡੀਸੀਜ਼ ਹੈੱਡ ਕਰਨਗੇ। ਨਿੱਜੀ ਸਕੂਲਾਂ ਖਿਲਾਫ਼ ਸ਼ਿਕਾਇਤਾਂ ਨੂੰ ਖ਼ੁਦ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਮੌਨੀਟਰਿੰਗ ਕਰਨਗੇ।