ਜ਼ਿਕਰਯੋਗ ਹੈ ਕਿ ਸਬੰਧਤ ਅਧਿਕਾਰੀ ਨੂੰ 300 ਰੁਪਏ ਪ੍ਰਤੀ ਮਹੀਨਾ ਇੰਟਰਨੈੱਟ ਖਰਚੇ ਵਜੋਂ ਵੀ ਅਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਉਨ੍ਹਾਂ ਨੂੰ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰਨ ਖਾਤਰ ਡੋਂਗਲ ਖਰੀਦਣੀ ਪਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਟਵਾਰੀਆਂ ਅਤੇ ਕਾਨੂੰਨਗੋਆਂ ਨੂੰ i5 ਪ੍ਰੋਸੈਸਰ 11th ਜਨਰੇਸ਼ਨ, ਵਿੰਡੋਜ਼ 10 ਪ੍ਰੋਫੈਸ਼ਨਲ ਅਤੇ ਇਸ ਤੋਂ ਵੱਧ, 8 ਜੀਬੀ ਰੈਮ, 512 ਜੀਬੀ ਐਸਐਸਡੀ, ਓਈਐਮ ਵਾਰੰਟੀ 3 ਸਾਲ ਪਲੱਸ 2 ਸਾਲ ਏ.ਐਮ.ਸੀ.ਵਰਗੀਆਂ ਸੰਰਚਨਾਵਾਂ ਵਾਲੇ ਲੈਪਟਾਪ ਖਰੀਦਣਾ ਲਾਜ਼ਮੀ ਕੀਤਾ ਗਿਆ ਹੈ।
ਪਟਵਾਰੀ ਅਤੇ ਕਾਨੂੰਨਗੋ, ਜੋ ਆਮ ਤੌਰ ‘ਤੇ ਆਪਣਾ ਜ਼ਿਆਦਾਤਰ ਸਮਾਂ ਫੀਲਡ ਵਿੱਚ ਬਿਤਾਉਂਦੇ ਹਨ, ਦੇ ਕੰਮਕਾਜ ਨੂੰ ਹੋਰ ਡਿਜੀਟਾਈਜ਼ ਅਤੇ ਕੰਪਿਊਟਰੀਕਰਨ ਦੀ ਦਿਸ਼ਾ ਵਿੱਚ ਇਸ ਫੈਸਲੇ ਨੂੰ ਕ੍ਰਾਂਤੀਕਾਰੀ ਕਦਮ ਦੱਸਦਿਆਂ ਘਨਸ਼ਿਆਮ ਥੋਰੀ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਬਾਕੀ ਰਹਿੰਦੇ ਹਨ ਤਾਂ ਉਹ ਤੁਰੰਤ ਨਵੇਂ ਲੈਪਟਾਪ ਖਰੀਦ ਕਰਨ ਅਤੇ ਭੁਗਤਾਨ ਦੀ ਜਲਦ ਅਦਾਇਗੀ ਲਈ ਬਿੱਲ ਡੀ.ਆਰ.ਓ ਦਫ਼ਤਰ ਵਿਖੇ ਜਮ੍ਹਾ ਕਰਵਾ ਦੇਣ। ਉਨ੍ਹਾਂ ਕਿਹਾ ਕਿ ਇਹ ਲੈਪਟਾਪ ਨਾ ਸਿਰਫ਼ ਮਾਲ ਅਧਿਕਾਰੀਆਂ ਨੂੰ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਵਿੱਚ ਸਹੂਲਤ ਪ੍ਰਦਾਨ ਕਰਨਗੇ ਸਗੋਂ ਉਨ੍ਹਾਂ ਦੇ ਫੀਲਡ ਦੌਰੇ ਦੌਰਾਨ ਫਾਈਲਾਂ ਦੇ ਸਮੇਂ ਸਿਰ ਨਿਪਟਾਰੇ ਨੂੰ ਵੀ ਯਕੀਨੀ ਬਣਾਉਣਗੇ, ਜਿਸ ਨਾਲ ਉਨ੍ਹਾਂ ਦੇ ਕੰਮ ਦੀ ਕੁਸ਼ਲਤਾ ਵਿੱਚ ਵਾਧਾ ਹੋਵੇਗਾ।