KESARI VIRASAT

ਕੇਸਰੀ ਵਿਰਾਸਤ

Latest news
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵਲੋਂ ਕੇਂਦਰ ਨੂੰ ਜਲੰਧਰ ਖੇਤਰੀ ਪਾਸਪੋਰਟ ਦਫਤਰ 'ਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ: ਫਰਵਰੀ ਵ... DMA ਵਲੋਂ ਲਗਾਏ ਗਏ ਅੱਖਾਂ ਦੇ ਮੁਫ਼ਤ ਕੈਂਪ 'ਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਕੈਂਪ ਦਾ ਲਿਆ ਲਾਭ, Eye Drop... ਸਿੱਖਾਂ ਦੀ ਪਗੜੀ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਟਿੱਪਣੀ ਇਸ ਸੂਬੇ ਵਿੱਚ ਹੋਈ ਸੱਚ ਸਾਬਤ: ਲੱਗੀ ਪਾਬੰਦੀ ਜਲੰਧਰ ਨਗਰ ਨਿਗਮ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦੀ ਗੁੰਡਾਗਰਦੀ!: ਦੁਕਾਨ 'ਚ ਦਾਖਲ ਹੋ ਕੇ ਮਜ਼ਦੂਰ 'ਤੇ ਜਾਨਲੇਵਾ ਹਮਲਾ ਕੇਂਦਰ ਸਰਕਾਰ ਨਹੀਂ ਬਣਾ ਸਕੇਗੀ ਤੱਥ ਜਾਂਚ ਯੂਨਿਟ : ਬੰਬੇ ਹਾਈ ਕੋਰਟ ਨੇ ਲਾਈ ਰੋਕ, ਕਿਹਾ- ਆਈਟੀ ਐਕਟ ਵਿੱਚ ਸੋਧ ਲੋਕਾਂ ... ਕੋਲਕਾਤਾ ਰੇਪ-ਕਤਲ 'ਤੇ  ਮਮਤਾ ਸਰਕਾਰ ਤੋਂ ਨਰਾਜ਼ ਸੈਕਸ ਵਰਕਰ ਦੁਰਗਾ ਦੀ ਮੂਰਤੀ ਲਈ ਮਿੱਟੀ ਨਹੀਂ ਦੇਣਗੇ: ਕਿਹਾ- ਇਨਸਾਫ਼... ਇਜ਼ਰਾਈਲ ਨੇ 15 ਸਾਲਾਂ ਤੋਂ ਪੇਜ਼ਰ ਧਮਾਕੇ ਦੀ ਯੋਜਨਾ ਬਣਾਈ: ਫਰਜ਼ੀ ਕੰਪਨੀ ਬਣਾਈ, ਪੇਜ਼ਰ 'ਚ 50 ਗ੍ਰਾਮ ਵਿਸਫੋਟਕ ਰੱਖਿਆ... HDB ਵਿੱਤੀ IPO ਲਾਂਚ ਕਰਨ ਦੀ ਯੋਜਨਾ: ਕੰਪਨੀ ਨੂੰ IPO ਲਈ ਬੋਰਡ ਤੋਂ ਮਨਜ਼ੂਰੀ ਮਿਲੀ, 2,500 ਕਰੋੜ ਰੁਪਏ ਦੇ ਨਵੇਂ ਸ਼ੇ... ਖਿਲਵਾੜ:  ਤਿਰੂਪਤੀ ਬਾਲਾਜੀ ਦੇ ਲੱਡੂ ਵਿੱਚ ਜਾਨਵਰਾਂ ਦੀ ਚਰਬੀ, ਮੱਛੀ ਦਾ ਤੇਲ: ਲੈਬ ਰਿਪੋਰਟ 24 ਵਾਰ ਨਿਸ਼ਾਨੇ 'ਤੇ ਆਈਆਂ ਭਾਰਤੀ ਰੇਲ ਗੱਡੀਆਂ: ਪਟੜੀ ਤੋਂ ਉਤਰਨ ਪਿੱਛੇ ਆਈਐਸਆਈ ਅਤੇ ਇਸਲਾਮਿਕ ਸਟੇਟ ਦਾ ਹੱਥ, ਐਨਆਈਏ ...
You are currently viewing ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚੁਨਿਆ ਗਿਆ ਪਾਕਿਸਤਾਨ ਦਾ ਨਵਾ ਪ੍ਰਧਾਨ ਮੰਤਰੀ

ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚੁਨਿਆ ਗਿਆ ਪਾਕਿਸਤਾਨ ਦਾ ਨਵਾ ਪ੍ਰਧਾਨ ਮੰਤਰੀ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਪਾਕਿਸਤਾਨ ਦੀ ਸੰਸਦ (ਨੈਸ਼ਨਲ ਅਸੈਂਬਲੀ) ਨੇ ਸੋਮਵਾਰ ਨੂੰ ਸ਼ਾਹਬਾਜ਼ ਸ਼ਰੀਫ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ। ਸ਼ਾਹਬਾਜ਼ ਸ਼ਰੀਫ ਅੱਜ ਰਾਤ 8 ਵਜੇ ਅਹੁਦੇ ਦੀ ਸਹੁੰ ਚੁੱਕਣਗੇ। ਹਾਲਾਂਕਿ ਇਮਰਾਨ ਖ਼ਾਨ ਦੀ ਪਾਰਟੀ ਨੇ ਚੋਣ ਦਾ ਬਾਈਕਾਟ ਕੀਤਾ। ਦੱਸ ਦੇਈਏ ਕਿ ਇਮਰਾਨ ਖਾਨ ਖਿਲਾਫ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਬਾਅਦ ਐਤਵਾਰ ਨੂੰ ਦੇਸ਼ ‘ਚ ਇਕ ਹਫਤੇ ਤੋਂ ਚੱਲ ਰਿਹਾ ਸਿਆਸੀ ਸੰਕਟ ਖਤਮ ਹੋ ਗਿਆ, ਜਿਸ ‘ਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।

ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਬ ਦੇ 70 ਸਾਲਾ ਛੋਟੇ ਭਰਾ ਸ਼ਹਿਬਾਜ਼ ਮੁਲਕ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਤੇ ਸਿਆਸੀ ਪੱਖੋਂ ਅਹਿਮ ਪੰਜਾਬ ਸੂਬੇ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਦੀ ਪਾਰਟੀ ਪੀਐੱਮਐੱਲ-ਐੱਨ ਖਾਸਕਰ ਇਸਦੇ ਸੁਪਰੀਮੋ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਉਨ੍ਹਾਂ ਦੇ ਨਾਂ ‘ਤੇ ਸਹਿਮਤੀ ਦਿੱਤੀ ਹੈ।ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਇੰਚਾਰਜ- ਆਸਿਫ ਅਲੀ ਜ਼ਰਦਾਰੀ ਨੇ ਵਿਰੋਧੀ ਧਿਰਾਂ ਦੀ ਸਾਂਝੀ ਬੈਠਕ ‘ਚ ਪਾਕਿ ਪੀਐੱਮ ਲਈ ਸ਼ਹਿਬਾਜ਼ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ।

ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਮੰਤਰੀ ਉਮੀਦਵਾਰ ਸ਼ਾਹ ਮਹਿਮੂਹ ਕੁਰੈਸ਼ੀ ਨੇ ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਿੰਗ ਦਾ ਬਾਈਕਾਟ ਕੀਤਾ। ਪਾਕਿਸਤਾਨ ਵਿੱਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੇ ਸੰਸਦ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਏਆਰਵਾਈ ਨਿਊਜ਼ ਮੁਤਾਬਕ ਇਮਰਾਨ ਖਾਨ ਨੇ ਪਹਿਲਾਂ ਕਿਹਾ ਸੀ ਕਿ ਉਹ ‘ਚੋਰਾਂ’ ਨਾਲ ਘਰ ਨਹੀਂ ਬੈਠਣਗੇ।

Leave a Reply