KESARI VIRASAT

ਕੇਸਰੀ ਵਿਰਾਸਤ

Latest news
ਸੁਸ਼ੀਲ ਰਿੰਕੂ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਭੀੜ ਦੇਖ ਕੇ ਵਿਰੋਧੀ ਹੈਰਾਨ* ਅਜੀਤ ਅਖਬਾਰ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਜਲੰਧਰ 'ਚ FIR ਦਰਜ, 2 SDO ਗ੍ਰਿਫਤਾਰ *ਪੁਰਾਣਾ ਹਲਕਾ ਛੱਡ ਕੇ ਆਏ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰ ਕਿਵੇਂ ਬਦਲਣਗੇ ਜਲੰਧਰ ਦੇ ਹਾਲਾਤ - ਸੁਸ਼ੀਲ ਰਿੰਕੂ* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈਟ੍ਰਿਕ ਲਈ ਸੁਸ਼ੀਲ ਰਿੰਕੂ ਨੂੰ ਭਾਰੀ ਵੋਟਾਂ ਨਾਲ ਜਿਤਾਉਣਾ ਜ਼ਰੂਰੀ : ਸੰਨੀ ਸ਼ਰਮਾ ਆਪ' ਆਗੂ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਭਾਜਪਾ 'ਚ ਸ਼ਾਮਲ ਹੋਣ ਨਾਲ ਸੁਸ਼ੀਲ ਰਿੰਕੂ ਨੂੰ ਮਿਲੇਗੀ ਹੋਰ ਤਾਕਤ ਪ੍ਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਆਉਣਗੇ ਪੰਜਾਬ: ਇਸ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਕਰਨਗੇ ਰੈਲੀ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ: ਮੈਡੀਕਲ ਰਿਪੋਰਟ 'ਚ ਸਵਾਤੀ ਮਾਲੀਵਾਲ 'ਤੇ ... ਕੀ ਤੁਸੀਂ ਸਿੰਘਵੀ ਨੂੰ ਮਾਲੀਵਾਲ ਸੀਟ ਦੇਣ ਜਾ ਰਹੇ ਹੋ ਕੇਜਰੀਵਾਲ ਜੀ : ਜਦੋਂ ਮੈਂ ਸੀਐਮ ਨੂੰ ਇਹੀ ਗੱਲ ਕਹਿਣ ਗਈ ਸੀ; PA... ਭਾਜਪਾ ਨੇ ਦਿੱਤਾ ਕਾਂਗਰਸ ਤੇ ਆਪ ਨੂੰ ਵੱਡਾ ਝਟਕਾ: ਕਈ ਆਗੂਆਂ ਨੇ ਬਦਲੀ ਵਫਾਦਾਰੀ ਵਿਦਿਆ ਭਾਰਤੀ ਪੰਜਾਬ ਦੇ ਪ੍ਰਿੰਸੀਪਲਾਂ ਦੀ ਸੂਬਾਈ ਮੀਟਿੰਗ ਦਾ ਆਗਾਜ਼
You are currently viewing ਜਲੰਧਰ ‘ਚ ਬੰਦੂਕ ਦੀ ਨੋਕ ‘ਤੇ ਲੁੱਟਿਆ NRI, ਮਚਿਆ ਹੰਗਾਮਾ

ਜਲੰਧਰ ‘ਚ ਬੰਦੂਕ ਦੀ ਨੋਕ ‘ਤੇ ਲੁੱਟਿਆ NRI, ਮਚਿਆ ਹੰਗਾਮਾ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਜਲੰਧਰ, 11 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ): ਪੰਜਾਬ ਦੇ ਜਲੰਧਰ ਤੋਂ ਵੱਡੀ ਖਬਰ। ਜਲੰਧਰ ਦੇ ਗੁਰਾਇਆ ‘ਚ ਗੰਨ ਪੁਆਇੰਟ ‘ਤੇ ਇਕ NRI ਤੋਂ ਕ੍ਰੇਟਾ ਕਾਰ ਅਤੇ ਨਕਦੀ ਲੁੱਟ ਲਈ ਗਈ ਹੈ। ਇਸ ਲੁੱਟ ਤੋਂ ਬਾਅਦ ਜਲੰਧਰ ਦੇਹਾਤੀ ਦੀ ਪੁਲਿਸ ਸਰਗਰਮ ਹੋ ਗਈ ਹੈ। ਪੁਲੀਸ ਨੇ ਚਾਰੇ ਪਾਸਿਓਂ ਨਾਕਾਬੰਦੀ ਕਰ ਦਿੱਤੀ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ।

ਜਾਣਕਾਰੀ ਅਨੁਸਾਰ ਉਸ ਦੀ ਕ੍ਰੇਟਾ ਕਾਰ ਇੱਕ ਐਨਆਰਆਈ ਕੋਲੋਂ ਲੁੱਟ ਲਈ ਗਈ ਹੈ। ਥਾਣਾ ਗੁਰਾਇਆ ਦੇ ਪਿੰਡ ਦੁਸਾਂਝ ਕਲਾਂ ਦੇ ਐਨਆਰਆਈ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ’ਚ ਲੱਡੀਆਂ ਤੋਂ ਨਾਨੋ ਮਜਾਰਾ ਰੋਡ ’ਤੇ ਜਾ ਰਿਹਾ ਸੀ। ਅਚਾਨਕ ਕਾਰ ਦੇ ਅੱਗੇ 2 ਨੌਜਵਾਨ ਅਤੇ 1 ਲੜਕੀ ਨੇ ਕਾਰ ਨੂੰ ਰੋਕਣ ਲਈ ਕਿਹਾ। ਜਦੋਂ ਮੈਂ ਕਾਰ ਰੋਕੀ ਤਾਂ ਉਨ੍ਹਾਂ ਨੇ ਪਿਸਤੌਲ ਦੀ ਨੋਕ ‘ਤੇ ਧਮਕੀਆਂ ਦਿੰਦੇ ਹੋਏ ਕਾਰ ਦੀਆਂ ਚਾਬੀਆਂ ਖੋਹਣੀਆਂ ਸ਼ੁਰੂ ਕਰ ਦਿੱਤੀਆਂ।

ਬਦਮਾਸ਼ਾਂ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਅਤੇ ਫਿਰ ਕਾਰ ਲੈ ਕੇ ਫਰਾਰ ਹੋ ਗਏ। ਜਰਨੈਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਮੇਰਾ ਆਈਫੋਨ ਵੀ ਲੈ ਲਿਆ ਸੀ ਪਰ ਕਾਲਾ ਿਪੰਡ ਰੋਡ ‘ਤੇ ਉਨ੍ਹਾਂ ਨੂੰ ਫ਼ੋਨ ਮਿਲ ਗਿਆ | ਡੀਐਸਪੀ ਫਿਲੌਰ ਹਰਲੀਨ ਸਿੰਘ, ਐਸਐਚਓ ਗੁਰਾਇਆ ਮਨਜੀਤ ਸਿੰਘ ਅਤੇ ਚੌਕੀ ਇੰਚਾਰਜ ਦੁਸਾਂਝ ਕਲਾਂ ਮੌਕੇ ’ਤੇ ਪੁੱਜੇ।

ਡੀਐਸਪੀ ਹਰਲੀਨ ਸਿੰਘ ਨੇ ਦੱਸਿਆ ਕਿ ਪੁਲੀਸ ਦੀਆਂ 5 ਟੀਮਾਂ ਬਣਾ ਕੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰੇ ਫੜੇ ਜਾਣਗੇ। ਉਨ੍ਹਾਂ ਕਿਹਾ ਕਿ ਪੁਲੀਸ ਨੇ ਚਾਰੇ ਪਾਸਿਓਂ ਨਾਕਾਬੰਦੀ ਕਰ ਦਿੱਤੀ ਹੈ, ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

Leave a Reply