ਨਵੀਂ ਦਿੱਲੀ, (ਕੇਸਰੀ ਨਿਊਜ਼ ਨੈੱਟਵਰਕ): ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਹਰ ਸਾਲ 11 ਅਪ੍ਰੈਲ ਨੂੰ ਰਾਸ਼ਟਰੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਗਰਭਵਤੀ ਔਰਤਾਂ ਨੂੰ ਗਰਭ ਅਵਸਥਾ, ਜਣੇਪੇ ਤੇ ਜਣੇਪੇ ਤੋਂ ਬਾਅਦ ਦੀਆਂ ਸਿਹਤ ਸੇਵਾਵਾਂ ਬਾਰੇ ਜਾਗਰੂਕ ਕਰਨਾ ਹੈ। ਇਹ ਮੁਹਿੰਮ ‘ਵਾਈਟ ਰਿਬਨ ਅਲਾਇੰਸ ਇੰਡੀਆ’ ਵੱਲੋਂ ਸ਼ੁਰੂ ਕੀਤੀ ਗਈ ਸੀ। ਭਾਰਤ ਸਰਕਾਰ ਨੇ ਵ੍ਹਾਈਟ ਰਿਬਨ ਅਲਾਇੰਸ ਇੰਡੀਆ ਦੇ ਪ੍ਰਸਤਾਵ ‘ਤੇ ਕਾਰਵਾਈ ਕੀਤੀ ਤੇ 11 ਅਪ੍ਰੈਲ ਨੂੰ ‘ਰਾਸ਼ਟਰੀ ਸੁਰੱਖਿਅਤ ਮਾਂ ਦਿਵਸ’ ਵਜੋਂ ਮਾਨਤਾ ਦਿੱਤੀ।
ਰਾਸ਼ਟਰੀ ਸੁਰੱਖਿਅਤ ਮਾਂ ਦਿਵਸ 2022: ਥੀਮ
ਹਰ ਸਾਲ ਇਹ ਦਿਨ ਇੱਕ ਵਿਸ਼ੇਸ਼ ਥੀਮ ਨਾਲ ਮਨਾਇਆ ਜਾਂਦਾ ਹੈ। WRAI ਦੇ ਮੈਂਬਰਾਂ ਦੁਆਰਾ ਗਰਭਵਤੀ ਔਰਤਾਂ ਤੇ ਨਵੀਆਂ ਮਾਵਾਂ ਲਈ ਸਿਹਤ ਸੰਭਾਲ ਤੇ ਜਣੇਪਾ ਸਹੂਲਤਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੂਰੇ ਪੈਮਾਨੇ ‘ਤੇ ਮੁਹਿੰਮ ਦੀਆਂ ਗਤੀਵਿਧੀਆਂ ਕਰਨ ਲਈ ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਦਾ ਥੀਮ ਚੁਣਿਆ ਗਿਆ ਹੈ। ਭਾਰਤ ‘ਚ ਹਰ ਸਾਲ 35,000 ਤੋਂ ਵੱਧ ਔਰਤਾਂ ਗਰਭ ਅਵਸਥਾ ਦੌਰਾਨ ਸਹੀ ਦੇਖਭਾਲ ਦੀ ਘਾਟ ਕਾਰਨ ਆਪਣੀ ਜਾਨ ਗੁਆ ਬੈਠਦੀਆਂ ਹਨ। ਇਸ ਮੁੱਦੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਭਾਰਤ ਸਰਕਾਰ ਨੇ WRAI ਦੀ ਬੇਨਤੀ ‘ਤੇ 2003 ‘ਚ 11 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਵਜੋਂ ਐਲਾਨ ਕੀਤਾ।
ਸਰਕਾਰ ਨੇ ਅਧਿਕਾਰਤ ਤੌਰ ‘ਤੇ ਇਸ ਸਾਲ ਲਈ ਥੀਮ ਦਾ ਐਲਾਨ ਨਹੀਂ ਕੀਤਾ ਹੈ। ਰਾਸ਼ਟਰੀ ਸੁਰੱਖਿਅਤ ਮਾਂ ਦਿਵਸ 2022 ਲਈ ਤਿਆਰ ਕੀਤੀਆਂ ਗਈਆਂ ਗਤੀਵਿਧੀਆਂ ਔਰਤਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਹਰ ਕੀਮਤ ‘ਤੇ ਜਿਉਣ ਦੇ ਅਧਿਕਾਰ ਨੂੰ ਯਕੀਨੀ ਬਣਾਉਣ ‘ਤੇ ਵੀ ਧਿਆਨ ਕੇਂਦਰਿਤ ਕਰਨਗੀਆਂ।
ਰਾਸ਼ਟਰੀ ਸੁਰੱਖਿਅਤ ਮਾਂ ਦਿਵਸ 2022: ਉਦੇਸ਼
ਇਸ ਦਿਨ ਨੂੰ ਮਨਾਉਣ ਦਾ ਇੱਕੋ ਇੱਕ ਉਦੇਸ਼ ਲੋਕਾਂ ਨੂੰ ਇਕੱਠੇ ਕਰਨਾ ਤੇ ਉਨ੍ਹਾਂ ਨੂੰ ਗਰਭ ਅਵਸਥਾ ਤੋਂ ਬਾਅਦ ਦੀਆਂ ਔਰਤਾਂ ਲਈ ਲੋੜੀਂਦੀ ਦੇਖਭਾਲ ਤੇ ਹੁਨਰਾਂ ਬਾਰੇ ਜਾਣੂ ਕਰਵਾਉਣਾ ਹੈ। ਬਹੁਤ ਸਾਰੇ ਲੋਕ ਅਜੇ ਵੀ ਇਹ ਨਹੀਂ ਸਮਝਦੇ ਹਨ ਕਿ ਗਰਭਵਤੀ ਔਰਤਾਂ ਨੂੰ ਕੀ ਚਾਹੀਦਾ ਹੈ ਤੇ ਮਾਂ ਤੇ ਬੱਚੇ ਲਈ ਜਣੇਪੇ ਤੋਂ ਬਾਅਦ ਦੇਖਭਾਲ ਕਿੰਨੀ ਮਹੱਤਵਪੂਰਨ ਹੈ।
ਰਾਸ਼ਟਰੀ ਸੁਰੱਖਿਅਤ ਮਾਂ ਦਿਵਸ 2022: ਮਹੱਤਵ
ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਹਰ ਸਾਲ 830 ਤੋਂ ਵੱਧ ਔਰਤਾਂ ਜਣੇਪੇ ਦੌਰਾਨ ਮਰ ਜਾਂਦੀਆਂ ਹਨ। ਅਧਿਕਾਰੀਆਂ ਨੇ ਮੰਨਿਆ ਕਿ ਜਣੇਪੇ ਤੋਂ ਪਹਿਲਾਂ, ਦੌਰਾਨ ਤੇ ਬਾਅਦ ‘ਚ ਹੁਨਰਮੰਦ ਦੇਖਭਾਲ ਔਰਤਾਂ ਤੇ ਨਵਜੰਮੇ ਬੱਚਿਆਂ ਦੀ ਜਾਨ ਬਚਾ ਸਕਦੀ ਹੈ। ਇਸ ਦੇ ਨਾਲ ਹੀ ਔਰਤਾਂ ਦੀ ਮੌਤ ਦਰ ਨੂੰ ਘਟਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਮੁਹਿੰਮ ਚਲਾਉਣ ਦੀ ਲੋੜ ਹੈ। ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਦਾ ਉਦੇਸ਼ ਵਿਸ਼ਵ ਮੌਤ ਦਰ ਨੂੰ 70 ਪ੍ਰਤੀ 1000 ਜਨਮ ਤਕ ਲਿਆਉਣਾ ਹੈ।