ਜਲੰਧਕ, 9 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ): ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਨੂੰ ਈਟੋਵੌਸ ਲੋਰੈਂਡ ਯੂਨੀਵਰਸਿਟੀ, ਬੁਡਾਪੈਸਟ, ਹੰਗਰੀ ਨਾਲ ਹਸਤਾਖਰ ਕੀਤੇ ਹੋਏ ਐਮ.ਓ.ਯੂ. ਦੇ ਅੰਤਰਗਤ ਇਸ ਹੀ ਸੰਸਥਾ ਤੋਂ ਡਾ. ਰੌਬਰਟ ਅਰਬਨ ਦੀ ਦੂਸਰੀ ਫੇਰੀ ਦਾ ਸਨਮਾਨ ਪ੍ਰਾਪਤ ਹੋਇਆ ਹੈ।
ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਡਾ. ਰੌਬਰਟ ਦਾ ਵਿਦਿਆਲਾ ਵਿਖੇ ਪਹੁੰਚਣ ਤੇ ਸਵਾਗਤ ਕੀਤਾ। ਵਰਨਣਯੋਗ ਹੈ ਕਿ ਇਹ ਅੰਤਰਰਾਸ਼ਟਰੀ ਕੋਲੈਬਰੇਸ਼ਨ ਸਾਲ 2018 ਤੋਂ ਕਾਲਜ ਦੀ ਨਿਯਮਿਤ ਵਿਸ਼ੇਸ਼ਤਾ ਹੈ ਜਦੋਂ ਡਾ. ਰੌਬਰਟ ਦੁਆਰਾ ਨੇ ਇਸ ਨਾਰੀ ਸਸ਼ਕਤੀਕਰਨ ਦੀ ਪ੍ਰਸਿੱਧ ਸੰਸਥਾ ਦਾ ਪਹਿਲੀ ਵਾਰ ਦੌਰਾ ਕੀਤਾ ਸੀ। ਸਾਲ 2020 ਵਿਚ ਕੋਰੋਨਾ ਮਹਾਂਮਾਰੀ ਦੌਰਾਨ ਵੀ ਵਿਦਿਆਲਾ ਦੁਆਰਾ ਅੰਤਰਰਾਸ਼ਟਰੀ ਪਹਿਲਕਦਮੀਆਂ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਚਲਾਈਆਂ ਗਈਆਂ ਅਤੇ ਇਸ ਦੌਰਾਨ ਅਜਿਹੀਆਂ ਅਣਸੁਖਾਵੀਆਂ ਪ੍ਰਸਥਿਤੀਆਂ ਵਿਚ ਵੀ ਡਾ. ਰੌਬਰਟ ਨੇ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੂੰ ਆਨਲਾਈਨ ਕਲਾਸਾਂ ਰਾਹੀਂ ਸਾਇਕੋਲੋਜੀ ਦੇ ਵੱਖ-ਵੱਖ ਵਿਸ਼ਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਐਕਸਚੇਂਜ ਪ੍ਰੋਗਰਾਮ ਦੇ ਅੰਤਰਗਤ ਕੇ.ਐਮ.ਵੀ. ਦੀਆਂ ਚਾਰ ਵਿਦਿਆਰਥਣਾਂ ਅਤੇ ਇਕ ਫੈਕਲਟੀ ਮੈਂਬਰ ਨੂੰ ਹੰਗਰੀ ਦੇ ਸਮਰ ਯੂਨੀਵਰਸਿਟੀ ਕੋਰਸ ਵਿਚ ਭਾਗ ਲੈਣ ਦੇ ਲਈ ਬਾਈਲੇਟਰਲ ਸਟੇਟ ਸਕਾਲਰਸ਼ਿਪ 2021 ਵੀ ਪ੍ਰਾਪਤ ਹੋ ਚੁੱਕੀ ਹੈ। ਡਾ. ਰੌਬਰਟ ਦਾ ਸਵਾਗਤ ਕਰਦੇ ਹੋਏ ਮੈਡਮ ਪ੍ਰਿੰਸੀਪਲ ਨੇ ਦੱਸਿਆ ਕਿ ਡਾ. ਰੌਬਰਟ ਦੁਆਰਾ ਕੇ.ਐਮ.ਵੀ. ਵਿਖੇ ਇਹ ਵਿਸ਼ੇਸ਼ ਫੇਰੀ ਵੀ ਉਪਰੋਕਤ ਦਰਸਾਏ ਐਮ.ਓ.ਯੂ. ਦੇ ਕਾਰਨ ਹੀ ਸੰਭਵ ਹੈ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੰਸਥਾ ਵਿਖੇ ਡਾ. ਰੌਬਰਟ ਦੇ ਠਹਿਰਨ ਦੌਰਾਨ ਵਿਦਿਆਰਥਣਾਂ ਨੂੰ ਸਾਇਕੋਲੋਜੀ ਦੇ ਵਿਸ਼ਾਲ ਖੇਤਰ ਨਾਲ ਸਬੰਧਿਤ ਆਪਣੇ ਗਿਆਨ ਵਿੱਚ ਵਾਧਾ ਕਰਨ ਦਾ ਇੱਕ ਸ਼ਾਨਦਾਰ ਅਨੁਭਵ ਪ੍ਰਾਪਤ ਹੋਵੇਗਾ ਅਤੇ ਅਜਿਹੀਆਂ ਗਤੀਵਿਧੀਆਂ ਦੋਹਾਂ ਸੰਸਥਾਵਾਂ ਦੁਆਰਾ ਸਾਂਝੇਦਾਰੀ ਦੇ ਨਾਲ ਸਹਿਯੋਗ ਦੇ ਵੱਖ-ਵੱਖ ਮੌਕੇ ਅਤੇ ਸਰੋਤਾਂ ਦੇ ਆਦਾਨ-ਪ੍ਰਦਾਨ ਸਬੰਧੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਵਿਚਾਰਾਂ ਦੇ ਅਜਿਹੇ ਆਦਾਨ-ਪ੍ਰਦਾਨ ਇਸ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ ਦੁਆਰਾ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੀ ਜਾਂਦੀ ਗਲੋਬਲ ਸਿੱਖਿਆ ਦਾ ਇੱਕ ਅਹਿਮ ਹਿੱਸਾ ਹਨ।