ਰੋਹਤਕ ‘ਚ ਪੌਣੇ 3 ਕਰੋੜ ਰੁਪਏ ਦੀ ਲੁੱਟ-ਗਾਰਡ ਨੂੰ ਮਾਰੀਆਂ 2 ਗੋਲੀਆਂ Post author:Gurpreet Singh Sandhu Post published:April 9, 2022 Post category:Top Issues Post comments:0 Comments आयुर्वेद पांच महाभूतों चिकित्सा प्रणाली केसरी विरासत के इस मंच आयुर्वेदिक दवाई को बेचने के लिए संपर्क करे - 9592306823 ਚੰਡੀਗੜ੍ਹ, ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ)– ਹਰਿਆਣਾ ‘ਚ ਰੋਹਤਕ ਦੇ ਸੈਕਟਰ-1 ‘ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਏ.ਟੀ.ਐਮ. ‘ਚ ਨਕਦੀ ਪਾਉਣ ਆਈ ਵੈਨ ‘ਚੋਂ ਲਗਪਗ 2 ਕਰੋੜ 62 ਲੱਖ ਰੁਪਏ ਲੁੱਟ ਲਏ | ਜਦੋਂ ਵੈਨ ਦੇ ਗਾਰਡ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ | ਲੁਟੇਰੇ ਸਾਰੀ ਰਕਮ ਬੋਰੇ ‘ਚ ਪਾ ਕੇ ਫ਼ਰਾਰ ਹੋ ਗਏ | ਦਿਨ-ਦਿਹਾੜੇ ਸ਼ਹਿਰ ‘ਚ ਲਗਪਗ ਪੌਣੇ 3 ਕਰੋੜ ਰੁਪਏ ਲੁੱਟ ਦੀ ਸੂਚਨਾ ਮਿਲਣ ‘ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ | ਇਸ ਦੌਰਾਨ ਪੁਲਿਸ ਦੇ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ | ਪੁਲਿਸ ਨੇ ਜ਼ਿਲ੍ਹੇ ਭਰ ‘ਚ ਨਾਕਾਬੰਦੀ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਲੈ ਕੇ ਲੁਟੇਰਿਆਂ ਬਾਰੇ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | Tags: In Rohtak, robery, rohatak, two bullets hit a guard worth Rs 3 crore, ਰੋਹਤਕ, ਲ਼ੂੱਟ ਖੋਹ You Might Also Like ਪੰਜਾਬ ਦੇ 36 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਿਖਲਾਈ ਲਈ ਸਿੰਗਾਪੁਰ ਜਾਣਗੇ: ਭਗਵੰਤ ਮਾਨ March 3, 2023 ਵੱਡੀ ਖ਼ਬਰ: ਨੂਹ ਹਿੰਸਾ ਮਾਮਲੇ ਵਿੱਚ ਹਿੰਦੂਵਾਦੀ ਨੇਤਾ ਬਿੱਟੂ ਬਜਰੰਗੀ ਗਿ੍ਫ਼ਤਾਰ August 15, 2023 ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸੀਬੀਆਈ ਵਲੋਂ ਗਿ੍ਫ਼ਤਾਰ February 26, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.