HMV conducts health checkup camp as part of foundation ceremony
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਫਾਊਂਡੇਸ਼ਨ ਡੇ ਸਮਾਰੋਹ ਦੇ ਅੰਤਰਗਤ ਅਤੇ ਵਰਲਡ ਹੈਲਥ ਡੇ ਦੇ ਮੌਕੇ ਤੇ ਸਿਨਰਜੀ ਪੈਥਾਲਾਜੀ ਲੈਬ, ਜਲੰਧਰ ਦੇ ਸਹਿਯੋਗ ਨਾਲ ਇਕ ਦਿਨਾ ਹੈਲਥ ਚੈਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਸਿਨਰਜੀ ਪੈਥਾਲਾਜੀ ਲੈਬ, ਜਲੰਧਰ ਦੀ ਟੀਮ ਨੇ ਹੈਲਥ ਚੈਕਅਪ ਕੀਤਾ ਅਤੇ ਬਲੱਡ ਸ਼ੂਗਰ, ਹਿਮੋਗਲੋਬਿਨ ਪੱਧਰ, ਬਲੱਡ ਸ਼ੂਗਰ ਅਤੇ ਹੋਰ ਟੈਸਟ ਕੀਤੇ ਗਏ। ਬੀਐਸਸੀ ਮੈਡੀਕਲ ਦੂਜਾ ਅਤੇ ਤੀਜਾ ਸਾਲ ਦੀਆਂ ਵਿਦਿਆਰਥਣਾਂ ਨੇ ਵੀ ਇਸ ਆਯੋਜਨ ਵਿੱਚ ਹਿੱਸਾ ਲੈਂਦੇ ਹੋਏ ਵਿਭਿੰਨ ਟੈਸਟ ਕਰਨ ਵਿੱਚ ਲੈਬ ਸਟਾਫ ਦੀ ਸਹਾਇਤਾ ਕੀਤੀ। ਟੀਚਿੰਗ, ਨਾਨ-ਟੀਚਿੰਗ, ਕੈਂਟੀਨ ਅਤੇ ਮੈਸ ਸਟਾਫ ਮੈਂਬਰਾਂ ਨੇ ਹੈਲਥ ਚੈਕਅਪ ਕਰਵਾਇਆ। ਡਾ. ਸੀਮਾ ਮਰਵਾਹਾ, ਹੈਡ ਜੂਲੋਜੀ ਵਿਭਾਗ ਅਤੇ ਡੀਨ ਅਕਾਦਮਿਕ ਨੇ ਵਰਲਡ ਹੈਲਥ ਡੇ ਦੀ 2022 ਦੀ ਥੀਮ ਬਾਰੇ ਦੱਸਿਆ ਅਤੇ ਸਿਹਤਮੰਦ ਜੀਵਨ ਜੀਉਣ ਲਈ ਨਿਯਮਿਤ ਰੂਪ ਵਿੱਚ ਹੈਲਥ ਚੈਕਅਪ ਕਰਵਾਉਣ ਦੀ ਸਲਾਹ ਦਿੱਤੀ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਭਾਗ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਸਾਰੇ ਸਟਾਫ ਮੈਂਬਰਾਂ ਨੂੰ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜੀਉਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਡਾ. ਸੀਮਾ ਮਰਵਾਹਾ ਨੇ ਪੈਥਾਲਾਜੀ ਲੈਬ ਦੀ ਡਾਇਰੈਕਟਰ ਡਾ. ਦੀਕਸ਼ਾ ਚੌਧਰੀ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਮੈਂਬਰ ਡਾ. ਸਾਕਸ਼ੀ ਵਰਮਾ ਅਤੇ ਸ਼੍ਰੀ ਰਵੀ ਕੁਮਾਰ ਵੀ ਮੌਜੂਦ ਸਨ।